ਵਿਸ਼ਵ ਕੈਂਸਰ ਕੇਅਰ ਸੈਂਟਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੰਗਹੀਣਾਂ ਅਤੇ ਹੋਰ ਜ਼ਰੂਰਤ ਮੰਦਾ ਦੇ ਲਈ 11 ਵੀਲ ਚੇਅਰ ਦਿੱਤੀਆਂ
ਮਲੇਰਕੋਟਲਾ 12 ਅਗਸਤ :
ਵਿਸ਼ਵ ਕੈਂਸਰ ਕੇਅਰ ਸੈਂਟਰ ਵੱਲੋਂ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੂੰ ਅੰਗਹੀਣਾਂ ਅਤੇ ਹੋਰ ਜ਼ਰੂਰਤ ਮੰਦਾ ਦੇ ਲਈ 11 ਵੀਲ ਚੇਅਰ ਦਿੱਤੀਆਂ ।ਵਰਲਡ ਕੈਂਸਰ ਕੇਅਰ ਦੇ ਨੁਮਾਇੰਦੇ ਡਾ ਧਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਵੱਲੋਂ ਕਈ ਸਾਲਾਂ ਤੋਂ ਕੈਂਸਰ ਦੇ ਚੈੱਕ ਅੱਪ ਕੈਂਪ ਲਗਾ ਕੇ ਲੋਕਾਂ ਦਾ ਫ਼ਰੀ ਕੈਂਸਰ ਚੈੱਕ ਕੀਤਾ ਜਾ ਰਿਹਾ ਉੱਥੇ ਇਸ ਸੰਸਥਾ ਦੇ , ਅੰਬੈਸਡਰ ਡਾ. ਕੁਲਵੰਤ ਸਿੰਘ ਧਾਲੀਵਾਲ ਵੱਲੋਂ ਪੰਜਾਬ ‘ਚ ਵੀਲ ਚੇਅਰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਸੰਸਥਾ ਵੱਲੋਂ ਮੂੰਹ,ਗਲੇ,ਚਮੜੀ,ਬਲੱਡ ਕੈਂਸਰ, ਔਰਤਾਂ ਦੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਟੈੱਸਟਾਂ ਤੋਂ ਇਲਾਵਾ ਮਰਦਾਂ ਦੇ ਗਦੂਦਾਂ ਦੇ ਕੈਂਸਰ ਦੇ ਟੈੱਸਟ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਅ੍ਰਮਿੰਤ ਕੌਰ ਗਿੱਲ ਨੇ ਇਸ ਮੌਕੇ ਵਰਲਡ ਕੈਂਸਰ ਕੇਅਰ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਲੋਕਾਂ ਦੇ ਸਹਿਯੋਗ ਲਈ ਅੱਗੇ ਆ ਕੇ ਲੋੜਵੰਦਾਂ ਬਿਮਾਰ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ ਕਾਰਜਸ਼ੀਲ ਰਹਿਣਾ ਚਾਹੀਦਾ ਹੈ।
Please Share This News By Pressing Whatsapp Button