ਅੰਤਰਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਤੇ ਜਿਲ੍ਹਾ ਕਾਨੂੰਨੀਂ ਸੇਵਾਵਾਂ ਅਥਾਰਟੀ, ਸੰਗਰੂਰ ਵਲੋਂ ਲੀਗਲ ਲਿਟਰੇਸੀ ਕਲਬ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸੰਗਰੂਰ ਵਿਖੇ ਕੀਤਾ ਗਿਆ ਸੈਮੀਨਾਰ।
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸਾਂ ਨਿਰਦੇਸ਼ਾ ਤਹਿਤ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜਜ਼, ਸੰਗਰੂਰ ਸ਼੍ਰੀ ਹਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਸ਼੍ਰੀਮਤੀ ਦੀਪਤੀ ਗੋਇਲ ਮਾਨਯੋਗ ਸਿਵਲ ਜੱਜ਼ (ਸ.ਡ.) ਸਹਿਤ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵਲੋਂ ਲੀਗਲ ਲਿਟਰੇਸੀ ਕਲੱਬ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਕੰਨਿਆ),ਸੰਗਰੂਰ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।। ਇਸ ਮੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅੰਤਰਾਸ਼ਟਰੀ ਯੁਵਾ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਗਰੂਕ ਕਰਨਾ ਸੀ। ਇਸ ਮੌਕੇ ਤੇ ਮਾਨਯੋਗ ਜੱਜ਼ ਸਾਹਿਬਾ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਉਹ ਆੳਣ ਵਾਲੇ ਸਮੇਂ ਵਿੱਚ ਭਾਰਤ ਦਾ ਭਵਿੱਖ ਹਨ ਅਤੇ ਜਜ਼ ਸਾਹਿਬਾ ਵਲੋਂ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਜੀਵਨ ਵਿੱਚ ਕਿ ਬਣਨਾਂ ਚਾਹੁੰਦੇ ਸਬੰਧੀ ਆਪਣਾ ਟੀਚਾ ਨਿਰਧਾਰਤ ਕਰਨ ਤਾਂ ਜੋ ਉਹ ਜੀਵਨ ਵਿੱਚ ਸਫਲ ਹੋ ਸਕਣ । ਉਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਦੇਸ਼ ਦੀ ਯੁਵਾ ਪੀੜ੍ਹੀ ਦੀ ਤਰੱਕੀ ਤੇ ਨਿਰਭਰ ਕਰਦੀ ਹੈ। ਇਸ ਮੌਕੇ ਤੇ ਸੀਨੀਅਰ ਐਡਵੋਕੇਟ ਸਹਿਤ ਮੈਡੀਏਟਰ ਸ਼੍ਰੀ ਆਸ਼ੀ ਗੋਇਲ ਵਲੋਂ ਵੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ । ਉਹਨਾਂ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਤੇ ਵਿਦਿਆਰਥੀਆਂ ਵਲੋਂ ਅੰਤਰਰਾਸ਼ਟਰੀ ਯੁਵਾ ਦਿਵਸ ਨਾਲ ਸਬੰਧਤ ਸਲੋਗਨ ਅਤੇ ਪੋਸਟਰ ਵੀ ਬਣਾਏ ਗਏ। ਇਸ ਸੈਮੀਨਾਰ ਦੌਰਾਨ ਸ਼੍ਰੀਮਤੀ ਸੁਨਿਤਾ ਰਾਣੀ, ਵਾਈਸ ਪਿ੍ਰੰਸੀਪਲ, ਅਧਿਆਪਕ ਸਾਹਿਬਾਨ ਸ਼੍ਰੀ ਇੰਦਰਪਾਲ ਸਿੰਘ ਅਤੇ ਸ਼੍ਰੀ ਯੋਗੇਸ਼ ਮਹਿਤਾ ਵੀ ਹਾਜਰ ਰਹੇ।
Please Share This News By Pressing Whatsapp Button