ਅਰਬਨ ਸਟੇਟ ਪੁਲੀਸ ਨੇ ਨਕਲੀ ਨੋਟ ਤਿਆਰ ਕਰਨ ਵਾਲੇ 3 ਵਿਅਕਤੀਆਂ ਨੂੰ ਕੀਤਾ ਗਿਰਫਤਾਰ ਪੰਜਾਹ ਲੱਖ ਰੁਪਏ ਦੇ ਨਕਲੀ ਨੋਟ
ਪਟਿਆਲਾ 13ਅਗਸਤ (ਬਲਵਿੰਦਰ ਪਾਲ)ਥਾਣਾ ਅਰਬਨ ਅਸਟੇਟ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਦੋ ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਪਾਲ ਕੌਰ ਉਰਫ਼ ਪਾਲੀ ਵਾਸੀ ਪਾਤੜਾਂ, ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਅਰਨੇਟੂ ਤੇ ਗੁਰਦਾਪ ਸਿੰਘ ਵਾਸੀ ਸੁਖਰਾਮ ਕਾਲੋਨੀ ਪਟਿਆਲਾ ਵਜੋਂ ਹੋਈ ਹੈ। ਐਸਆਈ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮਾਂ ਕੋਲੋਂ ਕੰਪਿਊਟਰ, ਪ੍ਰਿੰਟਰ, ਕੈਮੀਕਲ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ 50 ਹਜ਼ਾਰ ਰੁਪਏ ਦੀ ਅਸਲ ਕਰੰਸੀ ਦੇ ਬਦਲੇ ਦੋ ਲੱਖ ਰੁਪਏ ਦੀ ਜਾਅਲੀ ਕਰੰਸੀ ਦਿੰਦੇ ਸਨ। ਵੀਰਵਾਰ ਨੂੰ ਵੀ ਮੁਲਜ਼ਮ ਜਾਅਲੀ ਕਰੰਸੀ ਦੇਣ ਜਾ ਰਹੇ ਸਨ, ਜਿਸ ਨੂੰ ਥਾਣਾ ਅਰਬਨ ਅਸਟੇਟ ਪੁਲਿਸ ਨੇ ਟੀ-ਪੁਆਇੰਟ ਪਿੰਡ ਚੌੜਾ ਤੋਂ ਗ੍ਰਿਫਤਾਰ ਕੀਤਾ ਹੈ। ਅਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ
Please Share This News By Pressing Whatsapp Button