ਡੀ.ਏ.ਵੀ ਸਕੂਲ ਵਿਖੇ ਮਨਾਇਆ 75ਵਾਂ ਅਜ਼ਾਦੀ ਦਿਵਸ
ਪਟਿਆਲਾ, 15 ਅਗਸਤ( ਬਲਵਿੰਦਰ ਪਾਲ )ਡੀ.ਏ.ਵੀ ਪਬਲਿਕ ਸਕੂਲ( ਭੁਪਿੰਦਰਾ ਰੋਡ ) ਪਟਿਆਲਾ ਵਿਖੇ 75 ਵਾਂ ਅਜ਼ਾਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਪ੍ਰਿੰਸੀਪਲ ਵਿਵੇਕ ਤਿਵਾਰੀ ਅਤੇ ਵਿਸ਼ੇਸ਼ ਮਹਿਮਾਨ ਸ੍ਰੀਮਤੀ ਅਨੁ ਤਿਵਾਰੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਕੀਤੀ ਗਈਫਿਰ ਰਾਸ਼ਟਰੀ ਗਾਨ ਦੀ ਧੁਨ ਤੇ ਰਾਸ਼ਟਰੀ ਝੰਡਾ ਬੜੇ ਮਾਣ ਅਤੇ ਸਨਮਾਨ ਨਾਲ ਫਹਿਰਾਇਆ ਗਿਆ।ਇਸ ਮੌਕੇ ਮੌਜੂਦ ਹਰ ਵਿਅਕਤੀ ਆਪਣੇ ਆਪ ਤੇ ਫ਼ਖਰ ਮਹਿਸੂਸ ਕਰ ਰਿਹਾ ਸੀ ।ਇਸ ਤੋਂ ਬਾਅਦ ਮੈਡਮ ਆਸ਼ਾ ਦੀ ਅਗਵਾਈ ਵਿਚ ਤਿਆਰ ਕੀਤੀ ਗਈ ਕੋਰਿਓਗ੍ਰਾਫੀ’ ਵੰਦੇ ਮਾਤਰਮ’ ਨੇ ਸਭ ਦਾ ਮਨ ਮੋਹ ਲਿਆ। ਸੰਗੀਤ ਅਧਿਆਪਕਾ ਮੈਡਮ ਰਜਨੀਤ ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਇਕ ਵੱਖਰਾ ਹੀ ਰੰਗ ਬੰਨ੍ਹ ਦਿੱਤਾ।ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਤ ਕੀਤਾ ਗਿਆ।
ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਅਧਿਆਪਕਾਂ ਦੁਆਰਾ ਕੀਤੇ ਗਏ ਉਪਰਾਲੇ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਜੋ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂ ,ਇਹ ਸਾਡੇ ਆਜ਼ਾਦੀ ਘੁਲਾਟੀਆਂ ਦੁਆਰਾ ਦਿੱਤੀ ਗਈ ਕੁਰਬਾਨੀ ਦਾ ਨਤੀਜਾ ਹੈ। ਇਸ ਲਈ ਅਸੀਂ ਇਸ ਦਿਨ ਨੂੰ ਸਿਰਫ ਮਨਾਉਣ ਤੱਕ ਹੀ ਸੀਮਤ ਨਹੀਂ ਰੱਖਣਾ ਸਗੋਂ ਆਪਣੇ ਦਿਲਾਂ ਵਿੱਚ ਉਨ੍ਹਾਂ ਦੀ ਕੁਰਬਾਨੀ ਦੀ ਯਾਦ ਹਮੇਸ਼ਾ ਤਾਜਾ ਰੱਖਣੀ ਹੈ ਜਿਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੀ ਖੁਸ਼ੀ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ।ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਨੂੰ ਸਵੱਛ ਭਾਰਤ ਦੀ ਮੁਹਿੰਮ ਵਿੱਚ ਆਪਣੇ ਯੋਗਦਾਨ ਨੂੰ ਜਾਰੀ ਰੱਖਣ ਅਤੇ ਆਪਣੇ ਦੇਸ਼ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇ ਰਾਹ ਤੇ ਲੈ ਜਾਣ ਲਈ ਪ੍ਰੇਰਿਆ।
Please Share This News By Pressing Whatsapp Button