ਜੇਲ੍ਹ ਵਿਭਾਗ ਪੰਜਾਬ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਵਿਖੇ 75 ਵਾਂ ਆਜ਼ਾਦੀ ਦਿਵਸ ਮਨਾਇਆ ਗਿਆ
ਪਟਿਆਲਾ, 15 ਅਗਸਤ:(ਬਲਵਿੰਦਰ ਪਾਲ) ਜੇਲ੍ਹ ਵਿਭਾਗ, ਪੰਜਾਬ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਵਿਖੇ 75 ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਏ ਡੀ ਜੀ ਪੀ (ਜੇਲ੍ਹਾਂ), ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਤਿਰੰਗਾ ਲਹਿਰਾਇਆ ਅਤੇ ਜੇਲ੍ਹ ਗਾਰਡਜ਼ ਤੋਂ ਸਲਾਮੀ ਲਈ। ਏ ਡੀ ਜੀ ਪੀ (ਜੇਲ੍ਹਾਂ) ਨੇ ਜੇਲ੍ਹ ਅਧਿਕਾਰੀਆਂ ਅਤੇ ਖਾਸ ਤੌਰ ‘ਤੇ ਕੈਦੀਆਂ ਨੂੰ ਸੰਬੋਧਨ ਕਰਦਿਆਂ, ਆਜ਼ਾਦੀ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਦੇਸ਼ ਦੀ ਖੁਸ਼ਹਾਲੀ ਲਈ ਸਮੂਹਿਕ ਯੋਗਦਾਨ ਪਾਉਣ ਅਤੇ ਸਾਰੀਆਂ ਭੈੜੀਆਂ ਤਾਕਤਾਂ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਤੀਤ ਤੋਂ ਸਬਕ ਲੈਂਦੇ ਹੋਏ, ਜ਼ਿੰਮੇਵਾਰ ਨਾਗਰਿਕ ਬਣਨ ਦਾ ਪ੍ਰਣ ਲੈਣਾ ਚਾਹੀਦਾ ਹੈ ਤਾਂ ਜੋ ਜਿਨ੍ਹਾਂ ਹਾਲਤਾਂ ਕਰਕੇ ਅਸੀਂ ਇੱਥੇ ਆਏ ਹਾਂ, ਸਜ਼ਾ ਪੂਰੀ ਹੋਣ ਤੋਂ ਬਾਅਦ, ਪਰਿਵਰਤਨ ਦੇ ਪੜਾਅ ਵਿੱਚੋਂ ਲੰਘਦੇ ਹੋਏ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕੀਏ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅੱਜ ਕੱਲ੍ਹ ਕੈਦੀਆਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ, ਮੁੜ ਵਸੇਬੇ ਦਾ ਮੌਕਾ ਪ੍ਰਦਾਨ ਕਰ ਰਹੀਆਂ ਹਨ। ਇਸ ਮੌਕੇ ਜੇਲ੍ਹ ਦੇ ਬੰਦੀਆਂ ਨੇ ਰਾਸ਼ਟਰੀ ਅਤੇ ਸਭਿ ਆਚਾਰਕ ਸਮਾਗਮ ਪੇਸ਼ ਕੀਤਾ। ਇਸ ਤੋਂ ਬਾਅਦ, ਜੇਲ੍ਹ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਸਰਟੀਫਿਕੇਟਾਂ ਅਤੇ ਸ਼ਲਾਘਾ ਡਿਸਕਾਂ ਨਾਲ ਸਨਮਾਨਿਤ ਕੀਤਾ ਗਿਆ। ਕੰਵਰ ਵੀਰ ਪ੍ਰਤਾਪ ਸਿੰਘ, ਡਿਪਟੀ ਸੁਪਰਡੈਂਟ ਹੈਡ ਕੁਆਰਟਰ, ਵਰੁਣ ਸ਼ਰਮਾ, ਡਿਪਟੀ ਸੁਪਰਡੈਂਟ, ਕੇਂਦਰੀ ਜੇਲ੍ਹ ਪਟਿਆਲਾ, ਪ੍ਰਭਜੋਤ ਸਿੰਘ, ਸਹਾਇਕ ਸੁਪਰਡੈਂਟ, ਨਵੀਂ ਜੇਲ੍ਹ ਨਾਭਾ, ਸਰਵਣ ਸਿੰਘ, ਸਹਾਇਕ ਸੁਪਰਡੈਂਟ (ਓਪੀਐਸ), ਕੇਂਦਰੀ ਜੇਲ੍ਹ ਪਟਿਆਲਾ, ਨਛੱਤਰ ਕੌਰ ਸਹਾਇਕ ਸੁਪਰਡੈਂਟ (ਓਪੀਐਸ), ਜ਼ਿਲ੍ਹਾ ਜੇਲ੍ਹ ਲੁਧਿਆਣਾ, ਦਰਸ਼ਨ ਸਿੰਘ, ਹੈਡ ਵਾਰਡਰ, ਸਬ ਜੇਲ੍ਹ ਮਾਲੇਰਕੋਟਲਾ, ਰਜਿੰਦਰ ਸਿੰਘ, ਸੀਨੀਅਰ ਕਾਂਸਟੇਬਲ, ਪੰਜਾਬ ਜੇਲ੍ਹ ਹੈੱਡ ਕੁਆਰਟਰ, ਮਨਪ੍ਰੀਤ ਸਿੰਘ ਅਤੇ ਨਵਦੀਪ ਰਤਨ, ਵਾਰਡਰ, ਕੇਂਦਰੀ ਜੇਲ੍ਹ ਪਟਿਆਲਾ, ਬਲਵੰਤ ਸਿੰਘ, ਵਾਰਡਰ, ਕੇਂਦਰੀ ਜੇਲ੍ਹ ਲੁਧਿਆਣਾ ਨੂੰ ਸ਼ਲਾਘਾ ਡਿਸਕਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਅਵਤਾਰ ਸਿੰਘ, ਹੈਡ ਵਾਰਡਰ, ਸਬ ਜੇਲ੍ਹ ਮਾਲੇਰਕੋਟਲਾ, ਹਰਪ੍ਰੀਤ ਕੌਰ, ਹੈਡ ਮੈਟਰਨ, ਜ਼ਿਲ੍ਹਾ ਜੇਲ੍ਹ ਲੁਧਿਆਣਾ, ਕੁਲਦੀਪ ਕੌਰ, ਮੈਟਰਨ, ਜ਼ਿਲ੍ਹਾ ਜੇਲ੍ਹ ਲੁਧਿਆਣਾ, ਹਰਪ੍ਰੀਤ ਕੌਰ, ਰਮਨਦੀਪ ਕੌਰ ਅਤੇ ਗੁਰਵੀਰ ਕੌਰ, ਮੈਟਰਨ, ਕੇਂਦਰੀ ਜੇਲ੍ਹ ਬਠਿੰਡਾ ਅਤੇ ਗੁਰਪ੍ਰੀਤ ਕੌਰ, ਮੈਟਰਨ, ਜ਼ਿਲ੍ਹਾ ਜੇਲ੍ਹ ਲੁਧਿਆਣਾ ਨੂੰ ਪ੍ਰਸ਼ੰਸਾ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੀਹ ਕਰਮਚਾਰੀਆਂ ਨੂੰ ਸਰਟੀਫਿਕੇਟ -1 ਦਿੱਤਾ ਗਿਆ। ਪ੍ਰੋਗਰਾਮ ਦੀ ਸੰਪੂਰਨਤਾ ਜੇਲ੍ਹ ਦੇ ਬੰਦੀਆਂ ਵੱਲੋਂ ਸ਼ਾਨਦਾਰ ਭੰਗੜੇ ਦੀ ਪੇਸ਼ਕਾਰੀ ਨਾਲ ਹੋਈ।
Please Share This News By Pressing Whatsapp Button