ਰਾਇਨ ਇੰਟਰਨੈਸ਼ਨਲ ਸਕੂਲ ਪਟਿਆਲਾ ਵਿਖੇ ਮਨਾਇਆ ਭਾਰਤ ਦੀ ਅਜ਼ਾਦੀ ਦਾ 75ਵਾਂ ਦਿਹਾੜਾ
ਪਟਿਆਲਾ, 15 ਅਗਸਤ:(ਬਲਵਿੰਦਰ ਪਾਲ) ਅੱਜ ਰਾਇਨ ਇੰਟਰਨੈਸ਼ਨਲ ਸਕੂਲ ਪਟਿਆਲਾ ਵਿਖੇ ਭਾਰਤ ਦੀ ਅਜ਼ਾਦੀ ਦਾ 75ਵਾਂ ਦਿਹਾੜਾ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਨਾਲ ਕੀਤੀ ਗਈ।ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਪੂਜਾ ਸ਼ਰਮਾ ਜੀ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਸਲਾਮੀ ਦਿੱਤੀ ਗਈ।ਇਸ ਉਪਰੰਤ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਇਹ ਜਸ਼ਨ ਆਨਲਾਈਨ ਮਨਾਇਆ ਗਿਆ।ਵਿਦਿਆਰਥੀਆਂ ਨੇ ਪੂਰੇ ਹਾਵ-ਭਾਵ ਨਾਲ ਨਾਟਕ ਪੇਸ਼ਕਾਰੀ, ਕਵਿਤਾ ਗਾਇਨ, ਨਾਚ,ਭਾਸ਼ਨ ਆਦਿ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਦੇਸ਼ ਦੇ ਲਈ ਆਪਣੀ ਸ਼ਰਧਾ ਨੂੰ ਭੇਂਟ ਕੀਤਾ।ਵਿਦਿਆਰਥੀਆਂ ਨੇ ਬਹੁਤ ਹੀ ਅਨੋਖੇ ਢੰਗ ਨਾਲ ਸਭ ਨੂੰ ਦੇਸ਼ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਪਛਾਨਣ ਲਈ ਪ੍ਰੇਰਿਤ ਕੀਤਾ।ਅਜ਼ਾਦੀ ਸਿਰਫ਼ ਦੇਸ਼ ਦਾ ਅਜ਼ਾਦ ਹੋਣਾ ਨਹੀਂ ਮਨ ਦੇ ਵਿਚਾਰਾਂ ਦਾ ਅਜ਼ਾਦ ਹੋਣਾ ਵੀ ਹੈ।ਵਿਦਿਆਰਥੀਆਂ ਵਲੋਂ ਦੇਸ਼ ਦੀ ਅਜ਼ਾਦੀ ਲਈ ਘਾਲਣਾ ਘਾਲਣ ਵਾਲੇ ਸੁਤੰਤਰਤਾ ਸਨਾਨੀਆਂ ਨੂੰ ਯਾਦ ਕੀਤਾ ਗਿਆ।ਅਖੀਰ ਵਿੱਚ ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਪੂਜਾ ਸ਼ਰਮਾ ਜੀ ਵਲੋਂ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਗਈ ਅਤੇ ਉਨ੍ਹਾਂ ਨੂੰ ਦੇਸ਼ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ ਗਿਆ
Please Share This News By Pressing Whatsapp Button