ਜ਼ਿਲਾ ਮੈਜਿਸਟ੍ਰੇਟ ਵੱਲੋਂ ਕੋਵਿਡ 19 ਸੰਬੰਧੀ ਜ਼ਿਲਾ ਮਲੇਰਕੋਟਲਾ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ
ਮਲੇਰੋਕਟਲਾ, 16 ਅਗਸਤ :
ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀਮਤੀ ਅੰਮਿ੍ਰਤ ਕੌਰ ਗਿੱਲ ਨੇ ਕੋਵਿਡ -19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਤਾਜ਼ਾ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਮਹਾਂਮਾਰੀ ਐਪੀਡੈਮਿਕ ਐਕਟ, 1897 ਦੀ ਧਾਰਾ 2 ਦੇ ਅਧੀਨਾਂ ਪਾਵਰਾਂ ਦੀ ਵਰਤੋਂ ਕਰਦਿਆਂ, ਡਿਜਾਸਟਰ ਮੈਨੇਜਮੈਂਟ ਐਕਟ, 2005 ਦੇ ਹੋਰ ਸਾਰੇ ਯੋਗ ਉਪਬੰਧਾਂ ਅਤੇ ਸੀ.ਆਰ.ਪੀ.ਸੀ 1973 ਦੇ 144 ਅਧੀਨ ਪਾਬੰਦੀਆਂ ਅਤੇ ਰਾਹਤ ਸੰਬੰਧੀ ਹੁਕਮ/ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਇਨਾਂ ਹੁਕਮਾਂ ਤਹਿਤ ਸਿਰਫ ਉਹੀ ਮੁਸਾਫਿਰ ਜਿਨਾਂ ਨੂੰ ਕੋਵਿਡ ਤੋਂ ਬਚਾਓ ਲਈ ਟੀਕਾਕਰਣ ਕਰਵਾਇਆ ਹੋਵੇ ਜਾਂ ਉਹ ਹਾਲ ਹੀ ਵਿੱਚ ਕੋਵਿਡ ਤੋਂ ਠੀਕ ਹੋਇਆ ਹੋਵੇੈ ਜਾਂ ਪਿਛਲੇ 72 ਘੰਟਿਆਂ ਦੀ ਨੈਗੇਟਿਵ ਆਰ.ਟੀ.ਪੀ.ਸੀ.ਆਰ ਰਿਪੋਰਟ ਹੋਵੇ, ਨੂੰ ਹੀ ਪੰਜਾਬ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ। ਜੇ ਕਿਸੇ ਯਾਤਰੀ ਕੋਲ ਇਹਨਾਂ ਵਿੱਚੋਂ ਕੋਈ ਨਹੀਂ ਹੈ ਤਾਂ ਆਰ.ਏ.ਟੀ ਟੈਸਟ ਲਾਜ਼ਮੀ ਹੋਵੇਗਾ। ਜਹਾਜ਼ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਲਾਜ਼ਮੀ ਤੌਰ ’ਤੇ ਪੂਰੀ ਤਰਾਂ ਟੀਕਾ ਲਗਾਇਆ ਜਾਣਾ ਚਾਹੀਦਾ ਹੈ ਜਾਂ ਬਸ਼ਰਤੇ ਕਿ ਉਹ ਹਾਲ ਹੀ ਵਿੱਚ ਕੋਵਿਡ ਤੋਂ ਠੀਕ ਹੋਇਆ ਹੋਵੇ ਜਾਂ ਪਿਛਲੇ 72 ਘੰਟਿਆਂ ਦੀ ਨਕਾਰਾਤਮਕ ਆਰ.ਟੀ.ਪੀ.ਸੀ.ਆਰ ਰਿਪੋਰਟ ਨਾਲ ਹੋਣੀ ਜਰੂਰੀ ਹੈ।
ਇਨਾਂ ਜਾਰੀ ਹੁਕਮਾਂ ਤਹਿਤ ਕੋਵਿਡ -19 ਦੇ ਮੱਦੇਨਜ਼ਰ ਜ਼ਿਲੇ ‘ਚ ਲੋਕਾਂ ਦੇ ਇਕੱਤਰਤਾ ਸਮਰੱਥਾ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ ਜਿਸ ਤਹਿਤ ਸਮਰੱਥਾ ਦੇ 50 ਫੀਸਦੀ ਤੱਕ ਲੋਕ ਇਕੱਠੇ ਹੋ ਸਕਦੇ ਹਨ । ਇਨਡੋਰ ਸਮਾਗਮਾਂ ਦੌਰਾਨ 150 ਵਿਅਕਤੀਆਂ ਅਤੇ ਬਾਹਰਲੇ ਅਤੇ ਖੁਲੇ ਸਥਾਨਾਂ ਤੇ ਆਯੋਜਿਤ ਹੋਣ ਵਾਲੇ ਸਮਾਗਮਾਂ ‘ਚ 300 ਵਿਅਕਤੀਆਂ ਤੱਕ ਸੀਮਤ ਹੋਵੇਗੀ । ਇਨਾਂ ਸਮਾਗਮਾਂ ‘ਚ ਕੋਵਿੰਡ ਪ੍ਰੋਟੋਕਾਲ ਅਧੀਨ ਪੇਸ਼ਕਾਰੀ ਕਰਨ ਦੀ ਆਗਿਆ ਹੋਵੇਗੀ
ਇਨਾਂ ਹੁਕਮਾਂ ਤਹਿਤ ਜ਼ਿਲੇ ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਅਜਾਇਬ ਘਰ, ਚਿੜੀਆਘਰ, ਆਦਿ ਨੂੰ ਉਨਾਂ ਦੀ ਸਮਰੱਥਾ ਦੇ 50% ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜੇਕਰ ਮੌਜੂਦ ਸਾਰੇ ਸਟਾਫ ਨੇ ਕੋਵਿਡ ਤੋਂ ਬਚਾਓ ਲਈ ਦੋਵੇ ਖੁਰਾਕਾ ਲਈਆ ਹੋਣ ਜਾ ਹਾਲ ਵਿੱਚ ਹੀ ਕੋਵਿਡ ਤੋਂ ਠੀਕ ਹੋਇਆ ਹੋਵੇ । ਇਸੇ ਤਰਾ ਤੈਰਾਕੀ, ਖੇਡਾਂ ਅਤੇ ਜਿਮ ਸਹੂਲਤਾਂ ਦੇ ਸਾਰੇ ਉਪਯੋਗਕਰਤਾ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਹੋਣਗੇ ਜਿਨਾਂ ਨੇ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਲਈ ਹੈ । ਇਨਾਂ ਸੰਸਥਾਵਾਂ ਦੇ ਸੰਚਾਲਨ ਵਲੋਂ ਸਖਤ ਕੋਵਿਡ ਪ੍ਰੋਟੋਕੋਲ ਲਾਗੂ ਕਰਨ ਨੂੰ ਯਕੀਨੀ ਬਣਾਈਆ ਜਾਵੇਗਾ ।
ਇਨਾਂ ਹੁਕਮਾਂ ਅਧੀਨ ਕਾਲਜ, ਕੋਚਿੰਗ ਸੈਂਟਰ ਅਤੇ ਉੱਚ ਸਿੱਖਿਆ ਦੇ ਹੋਰ ਸਾਰੇ ਅਦਾਰੇ ਇਸ ਸ਼ਰਤ ਦੇ ਅਧੀਨ ਖੁੱਲਦੇ ਰਹਿਣਗੇ ਕਿ ਸਿਰਫ ਉਨਾਂ ਦੇ ਅਧਿਆਪਨ, ਗੈਰ-ਅਧਿਆਪਨ ਸਟਾਫ ਅਤੇ ਵਿਦਿਆਰਥੀਆਂ ਦੀਆਂ ਕੋਵਿਡ ਵੈਕਸ਼ੀਨੇਸ਼ਨ ਹੋਈ ਹੋਵੇ । ਇਸ ਦੇ ਨਾਲ ਇਨਾਂ ਅਦਾਰਿਆ ਕੋਲ ਵਿਦਿਆਰਥੀਆ ਲਈ ਆਨ ਲਾਈਨ ਕਲਾਸਾ ਲੈਣ ਦਾ ਵਿਕਲਪ ਉਪਲਬਧ ਹੋਣਾ ਚਾਹੀਦਾ ਹੈ । ਜ਼ਿਲੇ ਦੇ ਸਕੂਲ ਇਸ ਸ਼ਰਤ ਦੇ ਅਧੀਨ ਖੁੱਲਦੇ ਰਹਿਣਗੇ ਕਿ ਉਨਾਂ ਅਧਿਆਪਨ, ਗੈਰ-ਅਧਿਆਪਕ ਸਟਾਫ ਦੀ ਕੋਵਿਡ ਵੈਕਸ਼ੀਨੇਸ਼ਨ ਹੋਈ ਹੋਵੇ ਜਾ ਉਹ ਹਾਲ ਹੀ ਵਿੱਚ ਕੋਵਿਡ ਤੋਂ ਠੀਕ ਹੋਇਆ ਹੋਵੇ ਅਤੇ ਸੰਸਥਾ ਕੋਲ ਆਨ ਲਾਈਨ ਪੜਾਈ ਦਾ ਵਿਕਲਪ ਵਿਦਿਆਰਥੀਆਂ ਲਈ ਉਪਲਬਧ ਹੋਣਾ ਚਾਹੀਦਾ ਹੈ।
ਇਨਾਂ ਹੁਕਮਾਂ ਤਹਿਤ ਕਾਲਜਾਂ, ਕੋਚਿੰਗ ਸੈਂਟਰਾਂ, ਉੱਚ ਸਿੱਖਿਆ ਸੰਸਥਾਵਾਂ, ਸਕੂਲ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੂੰ ਵਿਸ਼ੇਸ਼ ਕੈਂਪਾਂ ਦੇ ਨਾਲ ਟੀਕਾਕਰਣ ਲਈ ਤਰਜੀਹ ਦਿੱਤੀ ਜਾਏਗੀ । ਵਿਦਿਅਕ ਸੰਸਥਾਵਾਂ ਦੇ ਸਟਾਫ ਨੂੰ ਇਸ ਮਹੀਨੇ ਦੇ ਅੰਦਰ ਪਹਿਲੀ ਖੁਰਾਕ ਨਾਲ ਕਵਰ ਕੀਤੇ ਜਾਣ ਨੂੰ ਯਕੀਨੀ ਬਣਾਈਆਂ ਜਾਵੇ ਅਤੇ ਦੂਜੀ ਖੁਰਾਕ ਲਈ ਜਿਨਾਂ ਦੇ ਅਜੇ ਨਹੀਂ ਲੱਗੀ ਉਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਤੁਰੰਤ ਟੀਕਾ ਲਗਵਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ
ਇਹ ਹੁਕਮ 31ਅਗਸਤ 2021 ਤੱਕ ਲਾਗੂ ਰਹਿਣਗੇ । ਇਨਾਂ ਹੁਕਮਾਂ ਅਧੀਨ ਕੋਵਿਡ ਦੇ ਉਚਿਤ ਵਿਵਹਾਰ ਬਾਰੇ ਸਰਕਾਰ ਦੀਆਂ ਹਦਾਇਤਾਂ ਦੇ ਹਰ ਹੱਦ ਤੱਕ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣਾ ਵੀ ਜਾਰੀ ਰੱਖਿਆ ਜਾਵੇਗਾ, ਜਿਸ ਵਿੱਚ ਚਿਹਰੇ ਦੇ ਮਾਸਕ ਪਹਿਨਣਾ ਆਦਿ ਸ਼ਾਮਲ ਹਨ। ਇਨਾਂ ਦਿਸ਼ਾ ਨਿਰਦੇਸ਼ਾਂ ਦੀ ਕਿਸੇ ਵੀ ਤਰਾਂ ਦੀ ਉਲੰਘਣਾ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 188 ਅਧੀਨ ਕਾਨੂੰਨੀ ਕਾਰਵਾਈ ਤੋਂ ਇਲਾਵਾ ਆਫਤ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਦੇ ਅਧੀਨ ਸਜ਼ਾਯੋਗ ਹੋਵੇਗੀ।
Please Share This News By Pressing Whatsapp Button