ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਜਾਰੀ
ਮਲੇਰਕੋਟਲਾ, 17 ਅਗਸਤ :
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ 105 ਮਲੇਰਕੋਟਲਾ ਕਮ- ਐਸ.ਡੀ.ਐਮ ਮਲੇਰਕੋਟਲਾ ਸ੍ਰੀ ਟੀ. ਬੈਨਿਥ ਨੇ ਸੈਕਟਰ ਅਫ਼ਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਵਿਡ 19 ਨੂੰ ਮੁੱਖ ਰੱਖਦੇ ਹੋਏ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜੇਕਰ ਕਿਸੇ ਪੋਲਿੰਗ ਬੂਥ ਵਿਚ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਹੈ ਤਾਂ ਉੱਥੇ ਨਵਾਂ ਬੂਥ ਬਣਾਇਆ ਜਾਣਾ ਹੈ।ਇਸ ਲਈ ਸਮੂਹ ਸੈਕਟਰ ਅਫ਼ਸਰ ਆਪਣੇ ਅਧੀਨ ਕੰਮ ਕਰਦੇ ਬੀ.ਐਲ.ਓਜ਼ ਨੂੰ ਹਦਾਇਤ ਕਰਨ ਕਿ ਉਹ ਆਪਣੇ ਆਪਣੇ ਪੋਲਿੰਗ ਬੂਥ ਵਿਚ ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਨਵਾਂ ਬੂਥ ਸਥਾਪਿਤ ਕਰਨ ਸਬੰਧੀ ਰਿਪੋਰਟ ਸਮੇਂ ਸਿਰ ਭੇਜਣ ਨੂੰ ਯਕੀਨੀ ਬਣਾਉਣ ।
ਇਸ ਮੌਕੇ ਉਨ੍ਹਾਂ ਨਵੀਂ ਵੋਟ ਬਣਵਾਉਣ, ਵੋਟ ਕਟਵਾਉਣ ਜਾਂ ਸੋਧ ਕਰਵਾਉਣ ਲਈ 01 ਨਵੰਬਰ 2021 ਤੋਂ 30 ਨਵੰਬਰ 2021 ਤੱਕ ਫਾਰਮ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 06 ਨਵੰਬਰ ਅਤੇ 07 ਨਵੰਬਰ ਅਤੇ 20 ਨਵੰਬਰ ਅਤੇ 21 ਨਵੰਬਰ ਨੂੰ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਕੈਂਪਾਂ ਵੀ ਲਗਾਏ ਜਾਣਗੇ ।
ਉਨ੍ਹਾਂ 1 ਜਨਵਰੀ 2022 ਨੂੰ 18 ਸਾਲ ਦੀ ਉਮਰ ਪੁਰੀ ਕਰਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਬਣਵਾਉਣ ਲਈ 01 ਨਵੰਬਰ 2021 ਤੋਂ 30 ਨਵੰਬਰ 2021 ਤੱਕ ਚੱਲਣ ਵਾਲੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਆਪਣੇ ਵੋਟ ਬਣਾਉਣ ਲਈ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ www.nvsp.in ਜਾਂ www.voterportal.eci.gov.in ਤੇ ਅਪਲਾਈ ਕਰਨ ਜਾਂ ਭਾਰਤ ਚੋਣ ਕਮਿਸ਼ਨ ਦੀ Voter Helpline App ਰਾਹੀਂ ਵੀ ਇਹ ਫਾਰਮ ਨੰਬਰ 6 ਭਰਿਆ ਜਾ ਸਕਦਾ ਹੈ।ਸ੍ਰੀ ਬੈਨਿਥ ਅੱਜ ਆਪਣੇ ਦਫ਼ਤਰ ਵਿਚ ਵਿਧਾਨ ਸਭਾ ਹਲਕਾ 105 ਮਲੇਰਕੋਟਲਾ ਵਿਚ ਨਿਯੁਕਤ ਸਮੂਹ ਸੈਕਟਰ ਅਫ਼ਸਰਾਂ ਨਾਲ ਫ਼ੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਸਬੰਧ ਵਿਚ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਦੇ ਸਬੰਧ ਵਿਚ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਉਨ੍ਹਾਂ ਹੋਰ ਦੱਸਿਆ ਕਿ 06 ਨਵੰਬਰ ਅਤੇ 07 ਨਵੰਬਰ ਅਤੇ 20 ਨਵੰਬਰ ਅਤੇ 21 ਨਵੰਬਰ 2021 ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ‘ਚ ਜ਼ਰੂਰ ਜਾਣ ਅਤੇ ਆਪਣੀ ਵੋਟ ਬਣਵਾਉਣ ਲਈ ਬੀ.ਐਲ.ਓਜ਼ ਕੋਲ ਆਪਣੇ ਫਾਰਮ ਜਮਾਂ ਕਰਵਾਉਣ।ਫਾਰਮ ਭਰਨ ਸਮੇਂ ਰੰਗੀਨ ਫ਼ੋਟੋ, ਜਨਮ ਮਿਤੀ, ਰਿਹਾਇਸ਼ ਦੇ ਪਤੇ ਦਾ ਪ੍ਰਮਾਣ ਜ਼ਰੂਰ ਲਗਾਇਆ ਜਾਵੇ।
ਉਨ੍ਹਾਂ ਕਿਹਾ ਨਵੀਂਆਂ ਵੋਟਾਂ ਬਣਾਉਣ, ਵੋਟਰ ਕਾਰਡ ਵਿੱਚ ਸੁਧਾਈ ਜਾ ਫੇਰ ਵੋਟ ਡਿਲੀਟ ਕਰਨ ਲਈ ਆਫ਼ ਲਾਈਨ ਦੇ ਨਾਲ-ਨਾਲ ਆਨ-ਲਾਈਨ ਵਿਧੀ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਲਈ ਚੋਣ ਕਮਿਸ਼ਨ ਦੀ ਵੈੱਬਸਾਈਟ ਜਾਂ ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾਂ ਵੋਟਰ ਹੈਲਪ ਲਾਈਨ ਮੋਬਾਈਲ ਐਪ ਦੀ ਵਰਤੋਂ ਕਰਕੇ ਘਰ ਬੈਠੇ ਹੀ ਫਾਰਮ ਭਰੇ ਜਾ ਸਕਦੇ ਹਨ।
Please Share This News By Pressing Whatsapp Button