ਮਲੇਰਕੋਟਲਾ ਜ਼ਿਲ੍ਹੇ ਵਿੱਚ ਇੱਕ ਨਵੇਂ ਪੋਜਟਿਵ ਕੋਵਿਡ ਕੇਸ ਦੀ ਪੁਸ਼ਟੀ-ਸਿਵਲ ਸਰਜਨ।
ਮਲੇਰਕੋਟਲਾ 18 ਅਗਸਤ :(ਸਿਟੀ ਨਿਊਜ਼)
ਕੋਵਿਡ-19 ਮਹਾਂਮਾਰੀ ਦੀ ਤੀਜੀ ਲਹਿਰ ਦੀ ਸੰਭਾਵਨਾ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀਮਤੀ ਅ੍ਰਮਿੰਤ ਕੌਰ ਗਿੱਲ ਨੇ ਸਿਵਲ ਸਰਜਨ ਮਲੇਰਕੋਟਲਾ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਦੇ ਹਾਈ ਰਿਸਕ ਅਦਾਰਿਆਂ ਅਤੇ ਸੰਸਥਾਵਾਂ ਵਿੱਚ ਕੋਵਿਡ ਦੇ ਲੱਛਣਾਂ ਦਾ ਪਤਾ ਲਗਾਉਣ ਲਈ ਟੈਸਟਿੰਗ ਦੀ ਦਰ ਵਿੱਚ ਵਾਧਾ ਕੀਤਾ ਜਾਵੇ ।
ਸਿਵਲ ਸਰਜਨ, ਡਾ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਮਲੇਰਕੋਟਲਾ ਜ਼ਿਲ੍ਹੇ ਵਿਚ ਕੋਵਿਡ 19 ਦੀਆਂ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਇਕ ਨਵਾਂ ਮਰੀਜ਼ ਕੋਵਿਡ ਪੋਜਟਿਵ ਪਾਇਆ ਗਿਆ ਹੈ। ਇਸ ਤਰ੍ਹਾਂ ਜ਼ਿਲ੍ਹੇ ਵਿਚ ਕੁਲ ਐਕਟਿਵ ਕੋਵਿਡ-19 ਦੇ ਪੋਜਟਿਵ ਮਰੀਜ਼ਾਂ ਦੀ ਗਿਣਤੀ 2 ਹੋ ਗਈ ਹੈ।
ਸਿਵਲ ਸਰਜਨ ਨੇ ਹੋਰ ਦੱਸਿਆ ਕਿ ਮਲੇਰਕੋਟਲਾ ਜ਼ਿਲ੍ਹੇ ਅੰਦਰ ਪੈਂਦੇ ਸਿਹਤ ਬਲਾਕਾਂ ਅਮਰਗੜ੍ਹ ਅਤੇ ਫ਼ਤਿਹਗੜ੍ਹ ਪੰਜਗਰਾਈਆਂ ਦੇ ਅਧੀਨ ਪਿੰਡਾਂ ਦੇ ਨਾਲ ਨਾਲ ਸੀਐਚਸੀ ਅਹਿਮਦਗੜ੍ਹ ਅਤੇ ਸਿਵਲ ਹਸਪਤਾਲ ਮਲੇਰਕੋਟਲਾ ਨਾਲ ਸੰਬੰਧਿਤ ਪੇਂਡੂ/ਸ਼ਹਿਰੀ ਖੇਤਰਾਂ ਵਿੱਚ ਵੱਖ ਵੱਖ ਸਥਾਨਾਂ ‘ਤੇ ਕੋਵਿਡ 19 ਦੇ ਸ਼ੱਕੀ ਮਰੀਜ਼ਾਂ ਅਤੇ ਵਿਦਿਆਰਥੀਆਂ ਦੇ 362 ਨਮੂਨੇ ਅੱਜ ਹੋਰ ਲਏ ਗਏ ਹਨ, ਜਿਨ੍ਹਾਂ ਵਿੱਚੋਂ 190 ਆਰ.ਟੀ.ਪੀ.ਸੀ.ਆਰ ਨਮੂਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਭੇਜੇ ਗਏ ਹਨ। ਜਦੋਂ ਕਿ 172 ਆਰ.ਏ.ਟੀ ਨਮੂਨਿਆਂ ਵਿੱਚੋਂ ਇਕ ਦਾ ਨਤੀਜਾ ਪਾਜ਼ਿਟਿਵ ਪਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਖੁੱਲ੍ਹੇ ਹੋਏ ਸਕੂਲਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਭੇਜ ਕੇ ਸਕੂਲੀ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੇ 456 ਕੋਵਿਡ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ, ਜਿਨ੍ਹਾਂ ਵਿੱਚ 426 ਨਮੂਨੇ ਆਰ.ਟੀ.ਪੀ.ਸੀ.ਆਰ ਅਤੇ 30 ਨਮੂਨੇ ਆਰ.ਏ.ਟੀ ਨਮੂਨੇ ਸਨ।ਅੱਜ ਲਏ ਗਏ ਕੁੱਲ 818 ਨਮੂਨਿਆਂ ਵਿੱਚ 616 ਨਮੂਨੇ ਆਰ.ਟੀ.ਪੀ.ਸੀ.ਆਰ ਹਨ ਜਦੋਂ ਕਿ ਬਾਕੀ 202 ਲੋਕਾਂ ਦੇ ਨਮੂਨੇ ਆਰ.ਏ.ਟੀ ਵਿਧੀ ਦੁਆਰਾ ਲਏ ਗਏ ਸਨ ਅਤੇ ਉਨ੍ਹਾਂ ਨੂੰ ਮੌਕੇ ਤੇ ਟੈੱਸਟਾਂ ਦੇ ਨਤੀਜੇ ਦੇ ਦਿੱਤੇ ਗਏ ਹਨ
Please Share This News By Pressing Whatsapp Button