ਨਗਰ ਨਿਗਮ ਨੇ ਉਤਾਰੀਆਂ ਹਰਪਾਲ ਜੁਨੇਜਾ ਦੀਆਂ ਫਲੈਕਸਾਂ, ਅਕਾਲੀ ਦਲ ਨੇ ਕੀਤਾ ਮੇਅਰ ਦੇ ਖਿਲਾਫ ਰੋਸ ਪ੍ਰਦਰਸ਼ਨ

ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ।
ਪਟਿਆਲਾ, 18 ਅਗਸਤ(ਬਲਵਿੰਦਰ ਪਾਲ)
ਨਗਰ ਨਿਗਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਤੇ ਪਾਰਟੀ ਵੱਲੌਂ
ਐਲਾਨ ਗਏ ਉਮੀਦਵਾਰ ਹਰਪਾਲ ਜੁਨੇਜਾ ਦੇ ਹੱਕ ਵਿਚ ਆਮ ਲੋਕਾਂ ਵੱਲੋਂ ਲਗਾਈਆਂ ਫਲੈਕਸਾਂ
ਉਤਾਰ ਦਿੱਤੀਆਂ ਗਈਆਂ। ਜਿਸ ਤੋਂ ਭੜਕੇ ਅਕਾਲੀ ਦਲ ਦੇ ਆਗੂਆਂ ਨੇ ਸਕੱਤਰ ਜਨਰਲ
ਰਵਿੰਦਰਪਾਲ ਸਿੰਘ ਜੋਨੀ ਕੋਹਲੀ ਦੀ ਅਗਵਾਈ ਹੇਠ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਨਗਰ
ਨਿਗਮ ਅਧਿਕਾਰੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜੋਨੀ ਕੋਹਲੀ ਨੇ ਕਿਹਾ
ਕਿ ਅਕਾਲੀ ਦਲ ਦੀ ਚੜ੍ਹਤ ਦੇਖ ਕੇ ਕਾਂਗਰਸ ਬੁਖਲਾ ਗਈ ਹੈ। ਉਨ੍ਹਾਂ ਕਿਹਾ ਕਿ ਹੈਰਾਨ
ਕਰਨ ਵਾਲੀ ਗੱਲ ਹੈ ਕਿ ਮੇਅਰ ਅਤੇ ਹੋਰ ਕਾਂਗਰਸੀ ਆਗੂਆਂ ਦੀਆਂ ਪਿਛਲੇ ਸਾਢੇ ਚਾਰ
ਸਾਲਾਂ ਤੋਂ ਉਨ੍ਹਾਂ ਯੂਨੀਪੋਲਾਂ ਤੇ ਗੈਂਟਰੀਆਂ ’ਤੇ ਪੋਸਟ ਲਗਾਏ ਹੋਏ ਹਨ, ਜਿਥੇ ਤੋਂ
ਨਗਰ ਨਿਗਮ ਨੂੰ ਆਮਦਨੀ ਹੁੰਦੀ ਸੀ ਅਤੇ ਇਸ ਤੋਂ ਇਲਾਵਾ ਆਪਣੇ ਚਹੇਤਿਆਂ ਦੀਆ ਸ਼ਹਿਰ ਦੇ
ਗਲੀ ਅਤੇ ਕੋਨੇ ਵਿਚ ਫਲੈਕਸਾਂ ਅਤੇ ਬੋਰਡ ਲਗਾਏ ਹੋਏ ਹਨ ਪਰ ਅਕਾਲੀ ਦਲ ਦੇ ਬੋਰਡ
ਲਗਦੇ ਹੀ ਕਾਨੂੰਨ ਯਾਦ ਆ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਹਰਕਤਾਂ ਕਰਕੇ ਅਕਾਲੀ ਦਲ ਦੀ
ਚੜ੍ਹਤ ਨਹੀਂ ਰੋਕਿਆ ਜਾ ਸਕਦਾ। ਜੋਨੀ ਕੋਹਲੀ ਨੇ ਕਿਹਾ ਕਿ ਕਾਂਗਰਸ ਦੀਆਂ ਮਨਮਾਨੀਆ ਦਾ
ਸਮਾਂ ਖਤਮ ਹੋ ਗਿਆ ਹੈ ਅਤੇ ਹੁਣ ਤਾਂ ਜਨਤਾ ਨੂੰ ਹਿਸਾਬ ਦੇਣ ਦਾ ਸਮਾਂ ਹੈ ਅਤੇ ਜਦੋਂ
ਲੋਕ ਹੁਣ ਹਿਸਾਬ ਮੰਗ ਰਹੇ ਹਨ ਤਾਂ ਉਹ ਤਾਨਾਸ਼ਾਹੀ ਦਿਖਾ ਕੇ ਲੋਕ ਅਵਾਜ਼ ਨੂੰ ਦਬਾਉਣ ਦੀ
ਕੋਸ਼ਿਸ ਕਰ ਰਹੇ ਹਨ। ਜੋਨੀ ਕੋਹਲੀ ਨੇ ਕਿਹਾ ਕਿ ਸਮੇਂ ਦੀ ਹਕੂਮਤਾਂ ਵੱਲੋਂ ਹਮੇਸ਼ਾਂ
ਹੀ ਲੋਕ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਪਰ ਇਤਿਹਾਸ ਗਵਾਹ ਹੈ ਕਿ ਲੋਕ
ਸ਼ਕਤੀ ;ਨੇ ਹਮੇਸ਼ਾ ਈ ਤਾਨਾਸ਼ਾਹੀ ਕਰਨ ਵਾਲੇ ਸਮੇਂ ਦਾ ਹਾਕਮਾਂ ਨੂੰ ਸ਼ੀਸ਼ਾ ਜਰੂਰ ਦਿਖਾਇਆ
ਹੈ। ਇਸ ਮੌਕੇ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਹੈਪੀ ਲੋਹਟ, ਗੋਬਿੰਦ ਬਡੁੰਗਰ,
ਮਨਪ੍ਰੀਤ ਸਿੰਘ ਚੱਢਾ, ਪਵਨ ਭੂਮਕ, ਅਕਾਸ਼ ਬੋਕਸਰ, ਪਾਰਸ, ਰਮਨ ਕੋਹਲੀ , ਅੰਗਰੇਜ਼
ਸਿੰਘ, ਰਵੀ ਕੁਮਾਰ, ਸਨੀ ਕੁਮਾਰ, ਮਹਿੰਦਰ ਸਿੰਘ, ਮਹਿੰਦਰ ਸਿੰਘ, ਜਗਵਿੰਦਰ ਸਿੰਘ,
ਜਗਜੀਤ ਸਿੰਘ ਭੋਲਾ, ਹਰਤੇਜ ਸਿੰਘ, ਗੁਰਵਿੰਦਰ ਸਿੰਘ ਆਦਿ ਵਿਸ਼ੇਸ ਹਾਜ਼ਰ ਸਨ।
Please Share This News By Pressing Whatsapp Button