ਪੰਜਾਬੀ ਫ਼ਿਲਮ ‘ਸ਼ੂਟਰ’ ਪੰਜਾਬ ਸਰਕਾਰ ਵੱਲੋਂ ਅਣ-ਸਰਟੀਫਾਇਡ ਕੀਤੇ ਹੋਣ ਕਾਰਨ ਜ਼ਿਲ੍ਹੇ ‘ਚ ਨਾ ਚਲਾਉਣ ਦੇ ਹੁਕਮ ਜਾਰੀ ਰਹਿਣਗੇ
ਪਟਿਆਲਾ, 19 ਅਗਸਤ:(ਬਲਵਿੰਦਰ ਪਾਲ)
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੰਜਾਬੀ ਫਿਲਮ ‘ਸ਼ੂਟਰ’ ਪੰਜਾਬ ਸਰਕਾਰ ਵਲੋਂ ਅਣ-ਸਰਟੀਫਾਇਡ ਕੀਤੀ ਹੋਣ ਕਾਰਨ, ਇਸ ਨੂੰ ਅਗਲੇ ਆਦੇਸ਼ਾਂ ਤੱਕ ਨਾ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਿਨਮਾ (ਰੈਗੂਲੇਸ਼ਨ) ਐਕਟ, 1952 (ਪੰਜਾਬ ਐਕਟ ਨੰ: 11 ਆਫ਼ 1952) ਤਹਿਤ ਪੰਜਾਬੀ ਫ਼ਿਲਮ ‘ਸ਼ੂਟਰ’ ਜੋ ਪੰਜਾਬ ਸਰਕਾਰ ਵਲੋਂ ਸਰਟੀਫਾਈਡ ਨਹੀਂ ਹੈ ਅਤੇ ਗੈਂਗਸਟਰ ਅਤੇ ਬੰਦੂਕ ਸਭਿਆਚਾਰ ਨੂੰ ਉਤਸ਼ਾਹਿਤ ਕਰਦੀ ਹੈ, ਨੂੰ ਅਗਲੇ ਹੁਕਮਾਂ ਤੱਕ ਪਟਿਆਲਾ ਜ਼ਿਲ੍ਹੇ ‘ਚ ਨਾ ਚਲਾਉਣ ਲਈ ਕਿਹਾ ਗਿਆ ਹੈ।
Please Share This News By Pressing Whatsapp Button