ਜ਼ਿਲਾ ਕਾਂਗਰਸ ਕਮੇਟੀ ਨੇ ਮਨਾਇਆ ਸਵ. ਰਾਜੀਵ ਗਾਂਧੀ ਦਾ ਜਨਮ ਦਿਹਾੜਾ

ਪਟਿਆਲਾ, 20 ਅਗਸਤ:(ਬਲਵਿੰਦਰ ਪਾਲ )ਪਟਿਆਲਾ : ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਦੀ ਅਗਵਾਈ ਹੇਠ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਭਾਰਤ ਰਤਨ ਸਵਰਗੀ ਸ਼੍ਰੀ ਰਾਜੀਵ ਗਾਂਧੀ ਜੀ ਦਾ 77ਵਾਂ ਜਨਮਦਿਵਸ ਉਹਨਾਂ ਦੀ ਤਸਵੀਰ ਤੇ ਫੁੱਲਾਂ ਦਾ ਹਾਰ ਪਾ ਕੇ ਬਹੁਤ ਹੀ ਸ਼ਰਧਾਪੂਰਵਕ ਤਰੀਕੇ ਦੇ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਮ. ਪੀ. ਪ੍ਰਨੀਤ ਕੌਰ ਅਤੇ ਬੀਬਾ ਜੈ ਇੰਦਰ ਕੌਰ ਉਚੇਚੇ ਤੌਰ ’ਤੇ ਪਹੁੰਚੇ ਅਤੇ ਰਾਜੀਵ ਗਾਂਧੀ ਦੀ ਫੋਟੋ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ 80 ਦੇ ਦਹਾਕੇ ਦੇ ਦੋਰ ਵਿੱਚ ਸ਼੍ਰੀ ਰਾਜੀਵ ਗਾਂਧੀ ਜੀ ਨੇ ਪ੍ਰਧਾਨ ਮੰਤਰੀ ਬਣਕੇ ਦੇਸ਼ ਨੂੰ ਨਵੀ ਦਿਸ਼ਾ ਦੇਣ ਦਾ ਵੱਡਮੁਲਾਂ ਉਪਰਾਲਾ ਕੀਤਾ। ਉਹਨਾਂ ਦੀ ਸ਼ੁਰੂਆਤ ਬਹੁਤ ਹੀ ਦਰਦਨਾਕ ਸੀ ਅਤੇ ਉਹਨਾਂ ਦਾ ਅੰਤ ਵੀ ਬਹੁਤ ਹੀ ਦੁਖਦਾਈ ਸੀ। ਮਹਾਰਾਣੀ ਪ੍ਰਨੀਤ ਕੌਰ ਜੀ ਨੇ ਕਿਹਾ ਕਿ ਗਲੈਮਰ, ਨੌਜਵਾਨ, ਊਰਜਾ, ਸ਼ਕਤੀ, ਆਕਾਰਸ਼ਕ,ਦਲੇਰੀ, ਸਾਦਗੀ, ਆਤਮਵਿਸ਼ਵਾਸ਼, ਅੰਦਾਜ਼, ਸਿਆਣਪ, ਹੌਸਲਾ, ਸ਼ਾਨ, ਸ਼ਾਲੀਨਤਾ ਆਦਿ ਜੀਵਨ ਭਰ ਸ਼੍ਰੀ ਰਾਜੀਵ ਗਾਂਧੀ ਜੀ ਦੀ ਖਾਸ ਸ਼ਖਸ਼ੀਅਤ ਵਿੱਚੋ ਸੀ । ਉਹਨਾਂ ਨੇ ਨੌਜਵਾਨਾਂ ਨੂੰ ਉਤਸਾਹਿਤ ਕਰਨ ਲਈ ਵੋਟ ਪਾਉਣ ਦੀ ਉਮਰ 21 ਸਾਲ ਤੋਂ ਘਟਾਕੇ 18 ਸਾਲ ਕਰ ਦਿਤੀ ਸੀ । ਇਸ ਲਈ ਅੱਜ ਪੂਰੇ ਦੇਸ਼ ਦਾ ਨੌਜਵਾਨ ਉਹਨਾਂ ਨੂੰ ਸ਼ਰਧਾ ਦੇ ਰੂਪ ਵਿੱਚ ਯਾਦ ਕਰਦਾ ਹੈ। ਇਸ ਮੌਕੇ ਕੇ. ਕੇ. ਸ਼ਰਮਾਂ, ਸੰਜੀਵ ਸ਼ਰਮਾਂ ਬਿੱਟੂ, ਸੰਤੋਖ ਸਿੰਘ, ਹਰਦੇਵ ਸਿੰਘ ਬੱਲੀ, ਸੰਦੀਪ ਸਿੰਗਲਾ, ਨਰੇਸ਼ ਦੁੱਗਲ, ਅਤੁੱਲ ਜੋਸ਼ੀ, ਸੋਨੂੰ ਸੰਗਰ, ਰਾਜੇਸ਼ ਮੰਡੋਰਾ, ਕਿਰਨ ਢਿੱਲੋਂ, ਅਨੁਜ ਖੋਸਲਾ, ਨਿੱਖਿਲ ਕਾਕਾ, ਮਨੀ ਗਰਗ, ਸੁਰਿੰਦਰਜੀਤ ਸਿੰਘ ਵਾਲੀਆ, ਊਧਮ ਸਿੰਘ ਕੰਬੋਜ, ਰਾਜੇਸ਼ ਸ਼ਰਮਾ, ਬਲਵਿੰਦਰ ਸਿੰਘ ਗਰੇਵਾਲ, ਮਨੀਸ਼ਾ ਉੱਪਲ, ਰਣਜੀਤ ਸਿੰਘ ਨਿਕੜਾ, ਹਰਵਿੰਦਰ ਸਿੰਘ ਨਿੱਪੀ, ਸੰਦੀਪ ਮਲਹੋਤਰਾ, ਕਰਨ ਗੌੜ, ਮਹਿੰਦਰ ਸਿੰਘ ਬਡੂੰਗਰ, ਪ੍ਰਦੀਪ ਦੀਵਾਨ, ਵਿੱਕੀ ਅਰੋੜਾ, ਲਖਵਿੰਦਰ ਕਾਕਾ, ਨਰਿੰਦਰ ਧੀਮਾਨ, ਪ੍ਰਵੀਨ ਕੋਮਲ, ਸੁਖਦੇਵ ਮਹਿਤਾ, ਨੀਲਮ ਭੰਡਾਰੀ, ਮੀਨੂ ਅਰੋੜਾ, ਪੁਸ਼ਪਾ ਦੇਵੀ, ਵਿਕਾਸ ਗਿੱਲ, ਸਿਕੰਦਰ ਦਾਰੂਕੁਟੀਆ ਆਦਿ ਵੀ ਸ਼ਾਮਿਲ ਸਨ।
Please Share This News By Pressing Whatsapp Button