ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵੱਲੋਂ ਪਲੇਸਮੈਂਟ ਕੈਂਪ 24 ਨੂੰ : ਰਵਿੰਦਰਪਾਲ ਸਿੰਘ
ਸੰਗਰੂਰ 19 ਅਗਸਤ
ਪੰਜਾਬ ਸਰਕਾਰ ਦੁਆਰਾ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਐਸ.ਬੀ.ਆਈ. ਬੈਂਕ ਲਾਈਫ ਇੰਨਸ਼ੋਰੈਂਸ ਨਾਲ ਤਾਲਮੇਲ ਕਰਕੇ ਮਿਤੀ 24 ਅਗਸਤ 2021 ਨੂੰ ਸਵੇਰੇ 10 ਵਜੇ ਫਿਜ਼ੀਕਲ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਸ੍ਰੀ ਰਵਿੰਦਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਕੰਪਲੈਕਸ, ਨੇੜੇ ਸੁਵਿਧਾ ਕੇਂਦਰ, ਸੰਗਰੂਰ ਵਿਖੇ ਐਸ.ਬੀ.ਆਈ. ਬੈਂਕ ਲਾਈਫ ਇੰਨਸ਼ੋਰੈਂਸ ਵੱਲੋਂ ਐਡਵਾਈਜ਼ਰ (Advisor) ਦੀ ਆਸਾਮੀ ਲਈ ਲਗਾਏ ਜਾ ਰਹੇ ਇਸ ਫਿਜ਼ੀਕਲ ਪਲੇਸਮੈਂਟ ਕੈਂਪ ਵਿੱਚ ਘੱਟੋ-ਘੱਟ ਬਾਰਵੀਂ ਅਤੇ ਗ੍ਰੈਜੂਏਸ਼ਨ ਪਾਸ ਯੋਗਤਾ ਵਾਲੇ 18 ਤੋਂ 40 ਸਾਲ ਦੇ ਉਮਰ ਵਰਗ ਦੇ ਔਰਤ ਅਤੇ ਪੁਰਸ਼ ਪ੍ਰਾਰਥੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਪੜ੍ਹੇ ਲਿਖੇ ਅਤੇ ਰੋਜ਼ਗਾਰ ਦੇ ਚਾਹਵਾਨ ਪ੍ਰਾਰਥੀ ਇਸ ਪਲੇਸਮੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ। ਉਨ੍ਹਾਂ ਕਿਹਾ ਕਿ ਇੰਟਰਵਿਊ ਵਿੱਚ ਹਾਜ਼ਰ ਹੋਣ ਵਾਲੇ ਪ੍ਰਾਰਥੀ ਆਪਣਾ ਰਿਜ਼ੀਊਮ ਨਾਲ ਲੈ ਕੇ ਫਾਰਮਲ ਡਰੈਸ ’ਚ ਆਉਣਾ ਯਕੀਨੀ ਬਣਾਉਣ।
Please Share This News By Pressing Whatsapp Button