ਮਲੇਰਕੋਟਲਾ ਜ਼ਿਲ੍ਹਾ ਬਣਨ ਦੇ ਦੋ ਮਹੀਨਿਆਂ ਵਿੱਚ ਹੀ 113 ਨਸ਼ਾ ਤਸਕਰ ਅਤੇ 34 ਜੁਆਰੀ ਗ੍ਰਿਫ਼ਤਾਰ
ਮਲੇਰਕੋਟਲਾ, 20 ਅਗਸਤ :
ਮਲੇਰਕੋਟਲਾ ਦੇ ਜ਼ਿਲ੍ਹਾ ਬਣਨ ਦੇ ਦੋ ਮਹੀਨਿਆਂ ਦੇ ਅੰਦਰ, ਮਲੇਰਕੋਟਲਾ ਪੁਲਿਸ ਨੇ ਨਸ਼ਿਆਂ ਦੇ ਖ਼ਿਲਾਫ਼ ਵੱਡੀ ਮੁਹਿੰਮ ਤਹਿਤ ਪੁਲਿਸ ਕਾਰਵਾਈ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਨਾਲ 113 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਗੱਲ ਦੀ ਜਾਣਕਾਰੀ ਐਸ.ਐਸ.ਪੀ ਸ੍ਰੀਮਤੀ ਕੰਵਰਦੀਪ ਕੌਰ ਨੇ ਦਿੱਤੀ ।
ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਪੁਲਿਸ ਨੇ ਵੱਖ -ਵੱਖ ਅਹਾਤਿਆਂ ਅਤੇ ਜੂਏ ਦੇ ਅੱਡਿਆਂ ‘ਤੇ ਸਫਲਤਾਪੂਰਵਕ ਛਾਪੇਮਾਰੀ ਕੀਤੀ ਹੈ ਅਤੇ 34 ਸਰਗਰਮ ਜੁਆਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ 17 ਸਰਗਰਮ ਗੈਂਗਸਟਰਾਂ ਨੂੰ ਗ਼ੈਰਕਨੂੰਨੀ ਹਥਿਆਰਾਂ ਅਤੇ ਗੋਲਾ ਬਾਰੂਦ ਨਾਲ ਗ੍ਰਿਫ਼ਤਾਰ ਕੀਤਾ ਹੈ ਅਤੇ 7 ਅਪਰਾਧੀ ਗਿਰੋਹਾਂ ਦਾ ਵੀ ਪਰਦਾਫਾਸ਼ ਕੀਤਾ ਹੈ ।
ਉਨ੍ਹਾਂ ਕਿਹਾ ਕਿ ਨਵੇਂ ਜ਼ਿਲ੍ਹੇ ਮਲੇਰਕੋਟਲਾ ਵਿਖੇ ਪੁਲਿਸ ਨੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਮਿਸ਼ਨ ਰਾਹਤ ਕੈਂਪ ਦੀ ਨਵੇਕਲੀ ਸ਼ੁਰੂਆਤ ਕੀਤੀ ਹੈ। ਮਿਸ਼ਨ ਰਾਹਤ ਕੈਂਪ ਐਸ.ਪੀ ਅਤੇ ਡੀ.ਐਸ.ਪੀ ਦੀ ਪ੍ਰਧਾਨਗੀ ਵਿੱਚ ਲਗਾਏ ਜਾ ਰਹੇ ਹਨ ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਸ਼ਨ ਰਾਹਤ ਕੈਂਪ ਅਧੀਨ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਾਂ ਵਿੱਚ ਰਾਹਤ ਕੈਂਪ ਲਗਾਏ ਜਾ ਰਹੇ ਹਨ । ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਪੁਲਿਸ ਵੱਲੋਂ ਆਮ ਲੋਕਾਂ ਦੇ ਘਰਾਂ ਤੱਕ ਪਹੁੰਚ ਕਰ ਕੇ ਦੁੱਖ ਤਕਲੀਫ਼ਾਂ ਸੁਣ ਕੇ ਮੌਕੇ ਤੇ ਹੀ ਆਸਾਨੀ ਨਾਲ ਨਿਪਟਾਰਾ ਕਰਨਾ ਹੈ। ਹੁਣ ਤੱਕ ਇਨ੍ਹਾਂ ਰਾਹਤ ਕੈਂਪਾਂ ਵਿੱਚ 329 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ
Please Share This News By Pressing Whatsapp Button