♦इस खबर को आगे शेयर जरूर करें ♦

ਪੀ.ਐਨ.ਡੀ.ਟੀ.ਐਕਟ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਅਲਟ੍ਰਾਸਾਂਉਂਡ ਸੈਂਟਰਾ ਦੇ ਡਾਕਟਰਾਂ ਦੀ ਕੀਤੀ ਮੀਟਿੰਗ।

ਪਟਿਆਲਾ 24 ਅਗਸਤ (ਬਲਵਿੰਦਰ ਪਾਲ ) ਬੱਚੀ ਭਰੁਣ ਹੱਤਿਆਂ ਨੂੰ ਰੋਕਣ ਅਤੇ ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਦੇ ਮਕਸਦ ਨਾਲ ਜਿਲ੍ਹੇ ਵਿੱਚ ਪੀ.ਐਨ.ਡੀ.ਟੀ. ਐਕਟ ਨੁੰ ਸਖਤੀ ਨਾਲ ਲਾਗੂ ਕਰਵਾਉਣ ਲਈ ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਵੱਲਂੋ ਜਿਲ੍ਹੇ ਦੇ ਅਲਟ੍ਰਾਸਾਂਉਂਡ ਸੈਂਟਰਾ ਦੇ ਡਾਕਟਰਾਂ ਨਾਲ ਇੱਕ ਮੀਟਿੰਗ ਕੀਤੀ।ਜਿਸ ਵਿੱਚ ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ,ਜਿਲਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਕਾਂਸਲ,ਪੀ.ਐਨ.ਡੀ.ਟੀ ਐਡਵਾਈਸਰੀ ਕਮੇਟੀ ਦੇ ਮੈਂਬਰ ਡਾ.ਸ਼ਸ਼ੀ ਭੁਸ਼ਣ ਪਾਂਧੀ, ਡਾ. ਕਿਰਨਜੌਤ ਕੌਰ, ਸੋਸ਼ਲ ਵਰਕਰ ਵਿਜੈ ਕੁਮਾਰ ਗੋਇਲ, ਮਾਸ ਮੀਡੀਆ ਕ੍ਰਿਸ਼ਨ ਕੁਮਾਰ ਅਤੇ 40 ਦੇ ਕਰੀਬ ਵੱਖ ਵੱਖ ਸੈਂਟਰਾ ਤੋਂ ਆਏ ਡਾਕਟਰ ਹਾਜਰ ਹੋਏ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਅਲਟ੍ਰਾਸਾਂਉਂਡ ਸੈਂਟਰਾ ਦੇ ਡਾਕਟਰਾਂ ਨੂੰ ਕਿਹਾ ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਲਈ ਪੀ.ਐਨ.ਡੀ.ਟੀ.ਐਕਟ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇੇ ।ਐਕਟ ਦੀ ਗਾਈਡਲਾਈਨ ਅਨੁਸਾਰ ਗਰਭਵੱਤੀ ਅੋਰਤਾਂ ਦੇ ਕੀਤੇ ਜਾਣ ਵਾਲੇ ਅਲਟ੍ਰਾਸਉਂਡ ਦਾ ਪੂਰਾ ਪੂਰਾ ਰਿਕਾਰਡ ਰੱਖਿਆ ਜਾਵੇ।ਐਫ ਫਾਰਮ ਦੇ ਸਾਰੇ ਕਾਲਮ ਭਰੇ ਜਾਣ।ਮੰਗੀਆ ਗਈਆਂ ਰਿਪੋਰਟਾਂ ਨੁੰ ਨਿਸ਼ਚਿਤ ਸਮੇਂ ਤੇਂ ਦਫਤਰ ਸਿਵਲ ਸਰਜਨ ਵਿਖੇ ਭੇਜਣੀ ਯਕੀਨੀ ਬਣਾਈ ਜਾਏ।ਉਹਨਾਂ ਕਿਹਾ ਕਿ ਰਿਕਾਰਡ ਵਿੱਚ ਕਿਸੇ ਕਿਸਮ ਦੀ ਕੁਤਾਹੀ ਦੀ ਸਿਧੀ ਜਿਮੇਵਾਰੀ ਸਬੰਧਤ ਸੈਂਟਰ ਦੇ ਡਾਕਟਰ ਦੀ ਹੋਵੇਗੀ।ਜਿਸ ਲਈ ਹੇਠਲੇ ਸਟਾਫ ਨੁੰ ਜਿਮੇ੍ਹਵਾਰ ਨਹੀ ਬਣਾਇਆ ਜਾ ਸਕਦਾ।ਉਹਨਾਂ ਸੈਂਟਰਾ ਦੇ ਡਾਕਟਰਾਂ ਨੂੰ ਕਿਹਾ ਕਿ ਜਦੋਂ ਵੀ ਸਿਹਤ ਵਿਭਾਗ ਦੀ ਟੀਮ ਵੱਲੋ ਸੈਂਟਰਾ ਦੀ ਇੰਸਪੈਕਸ਼ਨ ਕੀਤੀ ਜਾਂਦੀ ਹੈ ਤਾਂ ਟੀਮ ਦਾ ਪੂਰਾ ਪੁਰਾ ਸਹਿਯੋਗ ਦਿੱਤਾ ਜਾਵੇ ਅਤੇ ੳਹਨਾਂ ਕਿਹਾ ਕਿ ਪੀ.ਐਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਿਲਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਕਾਂਸਲ ਨੇਂ ਕਿਹਾ ਕਿ ਹਰੇਕ ਸੈਂਟਰ ਦੀ ਤਿੰਨ ਮਹੀਨਿਆਂ ਬਾਦ ਇੰਸਪੈਕਸ਼ਨ ਕਰਨੀ ਜਰੂਰੀ ਹੁੰਦੀ ਹੈ ਅਤੇ ਪਿਛਲੇ ਸਾਲ ਦੌਰਾਣ ਜਿਲ੍ਹਾ ਸਿਹਤ ਵਿਭਾਗ ਦੀ ਐਡਵਾਈਜਰੀ ਟੀਮ ਵੱਲੋਂ ਟੀਚੇ ਤੋਂ ਵੱਧ 138 ਪ੍ਰਤੀਸ਼ਤ ਇੰਸ਼ਪੈਕਨਾ ਕੀਤੀਆਂ ਗਈਆ। ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਪੀ.ਐਨ.ਡੀ.ਟੀ ਐਕਟ ਦੀ ਸ਼ਖਤੀ ਨਾਲ ਪਾਲਣਾ ਕਰਨ ਕਰਕੇ ਜਿਲ੍ਹੇ ਦਾ ਚਾਈਲਡ ਸੈਕਸ ਰੇਸ਼ੋ ਜੋ ਕਿ ਸਾਲ 2018 ਵਿੱਚ 935 ਪ੍ਰਤੀ ਹਜਾਰ, 2019 ਵਿੱਚ 964 ਅਤੇ 2020 ਵਿੱਚ ਵੱਧ ਕੇ 989 ਹੋ ਗਿਆ।ਜਿਸ ਕਾਰਣ ਸਾਲ 2020 ਵਿੱਚ ਜਿੱਥੇ ਪਟਿਆਲਾ ਜਿਲ੍ਹਾ ਪੰਜਾਬ ਭਰ ਵਿਚੋਂ ਚਾਈਲਡ ਸੈਕਸ ਰੇਸ਼ੌ ਵਿੱਚ ਪੂਰੇ ਪੰਜਾਬ ਵਿੱਚ ਪਹਿਲੇ ਸਥਾਨ ਤੇਂ ਰਿਹਾ ਉੱਥੇ ਪੂਰੇ ਦੇਸ਼ ਭਰ ਵਿਚੋਂ ਪਹਿਲੇ ਦਸ ਜਿੱਲਿਆ ਵਿੱਚ ਵੀ ਸਥਾਨ ਪ੍ਰਾਪਤ ਕੀਤਾ।ਉਹਨਾਂ ਸਮੂਹ ਡਾਕਟਰਾਂ ਨੁੰ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਤੁਹਾਡੇ ਸੈਂਟਰ ਵਿੱਚ ਆ ਕੇ ਲ਼ਿੰਗ ਦੀ ਜਾਂਚ ਕਰਨ ਬਾਰੇ ਜੌਰ ਪਾਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਦਫਤਰ ਸਿਵਲ ਸਰਜਨ ਵਿਖੇ ਦਿਤੀ ਜਾਵੇ ਤਾਂ ਜੋ ਸਬੰਧਤ ਵਿਅਕਤੀ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕੇ । ਇਸ ਮੀਟਿੰਗ ਦੋਰਾਣ ਡਾਕਟਰਾਂ ਵੱਲੋਂ ਸਵਾਲ ਜਵਾਬ ਕਰਕੇ ਜਾਣਕਾਰੀ ਵਿੱਚ ਵੀ ਵਾਧਾ ਕੀਤਾ।

 

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129