ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਪੰਜਾਬ ਉਰਦੂ ਅਕੈਡਮੀ ਮਲੇਰਕੋਟਲਾ ਵਿਖੇ ਮੁਫ਼ਤ ਆਨਲਾਈਨ ਕੋਚਿੰਗ ਸ਼ੁਰੂ
ਮਲੇਰਕੋਟਲਾ 25 ਅਗਸਤ
ਘਰ ਘਰ ਰੋਜ਼ਗਾਰ ਤਹਿਤ ਸੂਬਾਈ ਤੇ ਰਾਸ਼ਟਰ ਪੱਧਰੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਲਈ ਪੰਜਾਬ ਵਕਫ਼ ਬੋਰਡ ਅਤੇ ਮੈਗਸ਼ੀਪਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਕੋਚਿੰਗ ਇਲਾਕੇ ਦੇ ਪ੍ਰੀਖਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਪੰਜਾਬ ਉਰਦੂ ਅਕੈਡਮੀ ਮਲੇਰਕੋਟਲਾ ਵਿਖੇ ਕੋਚਿੰਗ ਕਮ ਅਧਿਐਨ ਕੇਂਦਰ ਅਧੀਨ ਮੈਗਸੀਪਾ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਆਨ ਲਾਈਨ ਕਲਾਸ ਦਾ ਰਸਮੀ ਦੀ ਉਦਘਾਟਨ ਕਰਨ ਮੌਕੇ ਕੀਤਾ । ਉਨ੍ਹਾਂ ਕਿਹਾ ਕਿ ਇਹ ਕੇਂਦਰ ਪ੍ਰੀਖਿਆਰਥੀਆਂ ਨੂੰ ਅਤਿ ਉੱਤਮ ਦਰਜ ਦਾ ਅਧਿਐਨ ਸਮਗਰੀ ਮੁਹੱਈਆ ਕਰਵਾਉਣ ਵਿੱਚ ਸਹਾਇਕ ਸਿੱਧ ਹੋਵੇਗਾ।
ਉਪ ਮੰਡਲ ਮੈਜਿਸਟ੍ਰੇਟ ਸ੍ਰੀ ਟੀ.ਬੈਟਿਥ ਨੇ ਦੱਸਿਆ ਕਿ ਇਹ ਕੇਂਦਰ ਪ੍ਰੀਖਿਆਰਥੀਆਂ ਨੂੰ ਸਿਵਲ ਸੇਵਾਵਾਂ, ਅਰਧ ਸੈਨਿਕ ਬਲ,ਐਸ.ਐਸ.ਸੀ.,ਪੀ.ਐਸ.ਐਸ.ਬੀ ਆਦਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਸਾਮੀਆਂ ਬਾਰੇ ਕੋਚਿੰਗ ਦਿੱਤੀ ਜਾਵੇਗੀ।ਇਹ ਕੋਚਿੰਗ ਮੁਫ਼ਤ ਆਨ ਲਾਈਨ ਦਿੱਤੀ ਜਾਵੇਗੀ ।ਉਨ੍ਹਾਂ ਹੋਰ ਦੱਸਿਆ ਕਿ ਇਹ ਕੇਂਦਰ ਅਤਿ ਆਧੁਨਿਕ ਨਵੀਂਆਂ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਉਰਦੂ ਅਕੈਡਮੀ ਦੀ ਲਾਇਬਰੇਰੀ ਅਤਿ ਆਧੁਨਿਕ ਕਿਤਾਬਾਂ ਨਾਲ ਲੈਸ ਹੈ ਜੋ ਕਿ ਪ੍ਰੀਖਿਆਰਥੀਆਂ ਲਈ ਤਿਆਰ ਕਰਨ ਲਈ ਬਹੁਤ ਹੀ ਅਹਿਮ ਰੋਲ ਅਦਾ ਕਰੇਗੀ ।
ਇਸ ਮੌਕੇ ਪੰਜਾਬ ਵਕਫ਼ ਬੋਰਡ ਤੋਂ ਦੇਵਿੰਦਰ ਸੇਠੀ ਦੇਵ, ਪ੍ਰਬੰਧਕੀ ਅਫ਼ਸਰ ਸ੍ਰੀ ਸ਼ਿਰਾਜ਼ ਅਹਿਮਦ,ਪੰਜਾਬ ਉਰਦੂ ਅਕੈਡਮੀ ਦੇ ਇੰਚਾਰਜ ਸ੍ਰੀ ਮੁਹੰਮਦ ਸਾਦਿਕ,ਸ੍ਰੀ ਮੁਹੰਮਦ ਆਸਿਫ਼ , ਡਾ ਇਨਾਮ-ਉਰ-ਰਹਿਮਾਨ,ਮੁਹੰਮਦ ਅਨਸ,ਇਜਾਜ਼ ਫ਼ਾਰੂਕ ਤੋ ਇਲਾਵਾ ਹੋਰ ਮੁਹਤਬਰ ਵੀ ਹਾਜ਼ਰ ਸਨ ।
Please Share This News By Pressing Whatsapp Button