ਡੇਂਗੂ ਮਲੇਰੀਆ ਅਤੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਪ੍ਰਤੀ ਸਰਗਰਮ ਹੈ ਸਿਹਤ ਵਿਭਾਗ : ਡਾ ਮਹੇਸ਼ ਕੁਮਾਰ।
ਮਲੇਰਕੋਟਲਾ: 26 ਅਗਸਤ
ਮਲੇਰਕੋਟਲਾ ਜ਼ਿਲ੍ਹੇ ਵਿਚ ਸਿਵਲ ਸਰਜਨ ਡਾ ਸਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਕੋਵਿਡ ਦੀ ਵੈਕਸੀਨੇਸ਼ਨ ਅਤੇ ਸਪੈਲਿੰਗ ਕਰਨ ਦੇ ਨਾਲ ਨਾਲ ਸਿਹਤ ਵਿਭਾਗ ਵੱਲੋਂ ਡੇਂਗੂ ਮਲੇਰੀਆ ਅਤੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਸਬੰਧੀ ਪੂਰੀ ਸਰਗਰਮੀ ਨਾਲ ਯਤਨ ਕੀਤੇ ਜਾ ਰਹੇ ਹਨ ਅਤੇ ਸਾਡੇ ਵਿਭਾਗ ਦੇ ਕਰਮਚਾਰੀ ਪੂਰੀ ਤਨਦੇਹੀ ਨਾਲ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕ ਵੀ ਕਰ ਰਹੇ ਹਨ ।” ਇਹ ਜਾਣਕਾਰੀ ਜ਼ਿਲ੍ਹਾ ਸਿਹਤ ਅਫ਼ਸਰ ਡਾ ਮਹੇਸ਼ ਕੁਮਾਰ ਵੱਲੋਂ ਦਿੱਤੀ ਗਈ।
ਡਾ ਮਹੇਸ਼ ਕੁਮਾਰ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਵਿੱਚ ਖ਼ਾਸ ਤੌਰ ਤੇ ਡੇਂਗੂ, ਮਲੇਰੀਆ ਅਤੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ ਵਗ਼ੈਰਾ ਫੈਲਣ ਦਾ ਖ਼ਤਰਾ ਰਹਿੰਦਾ ਹੈ, ਜਿਸ ਤੋਂ ਸਾਵਧਾਨੀ ਰੱਖ ਕੇ ਬਚਿਆ ਜਾ ਸਕਦਾ ਹੈ । ਬਰਸਾਤ ਤੋਂ ਬਾਅਦ ਕਿਸੇ ਵੀ ਥਾਂ ਇਕੱਠਾ ਹੋਇਆ ਸਾਫ਼ ਪਾਣੀ ਡੇਂਗੂ ਫੈਲਾਉਣ ਵਾਲੇ ਮੱਛਰ ਦੇ ਪੈਦਾ ਹੋਣ ਦਾ ਸਾਧਨ ਬਣਦਾ ਹੈ ਅਤੇ ਰੁਕਿਆ ਹੋਇਆ ਗੰਦਾ ਪਾਣੀ ਹੋਰ ਕਈ ਕਿਸਮ ਦੀਆਂ ਬਿਮਾਰੀਆਂ ਜਿਵੇਂ ਪੇਟ ਦੇ ਰੋਗ, ਹੈਜ਼ਾ, ਮਲੇਰੀਆ ਮੱਛਰ ਦੇ ਪੈਦਾ ਹੋਣ ਦਾ ਕਾਰਨ ਵੀ ਬਣਦਾ ਹੈ।

ਇਨ੍ਹਾਂ ਸਾਰੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੇ ਬਹੁਮੰਤਵੀ ਕਾਮੇ ਘਰ ਘਰ ਵਿੱਚ ਜਾ ਕੇ ਸਰਵੇ ਕਰਦੇ ਹਨ ਅਤੇ ਗਮਲਿਆਂ, ਕੂਲਰਾਂ, ਫ਼ਰਿਜ ਦੀਆਂ ਪਿਛਲੀਆਂ ਟੈਂਕੀਆਂ ਅਤੇ ਹੋਰ ਕਿਸੇ ਵੀ ਜਗ੍ਹਾ ਤੇ ਇਕੱਠੇ ਹੋਏ ਪਾਣੀ ਵਿੱਚ ਲਾਰਵੇ ਦੀ ਜਾਂਚ ਕਰਦੇ ਹਨ ਅਤੇ ਉਸ ਨੂੰ ਨਸ਼ਟ ਕਰਦੇ ਹਨ। ਇਸੇ ਨਾਲ ਹੀ ਪਿੰਡਾਂ ਦੇ ਛੱਪੜਾਂ ਚ ਗੰਜੀਆਂ ਮੱਛੀਆਂ ਵੀ ਸਿਹਤ ਵਿਭਾਗ ਵੱਲੋਂ ਛੱਡੀਆਂ ਜਾ ਰਹੀਆਂ ਹਨ ਜੋ ਕਿ ਪੈਦਾ ਹੋ ਸਕਣ ਵਾਲੇ ਮੱਛਰ ਦੇ ਲਾਰਵੇ ਨੂੰ ਖਾਂਦੀਆਂ ਹਨ।
ਕਾਰਜਕਾਰੀ ਮਾਸ ਮੀਡੀਆ ਅਧਿਕਾਰੀ ਸੋਨ ਦੀਪ ਸਿੰਘ ਸੰਧੂ ਨੇ ਦੱਸਿਆ ਕਿ ਡੇਂਗੂ ਮਲੇਰੀਆ ਦੀ ਰੋਕਥਾਮ ਪ੍ਰਤੀ ਜਾਗਰੂਕਤਾ ਕਰਨ ਦੇ ਨਾਲ ਨਾਲ ਸਿਹਤ ਵਿਭਾਗ ਦੇ ਕਾਮੇ ਘਰਾਂ ਵਿੱਚ ਬਿਮਾਰ ਮਲੇਰੀਆ ਦੇ ਸ਼ੱਕੀ ਮਰੀਜ਼ਾਂ ਦੀਆਂ ਸਲਾਈਡਾਂ ਵੀ ਬਣਾਉਂਦੇ ਹਨ ਤਾਂ ਜੋ ਮਲੇਰੀਆ ਬੁਖ਼ਾਰ ਦੀ ਜਾਂਚ ਸਮੇਂ ਸਿਰ ਹੋ ਸਕੇ।
Please Share This News By Pressing Whatsapp Button