ਸੰਘਰਸ਼ਾਂ ਦੌਰਾਨ ਵਿਕਟੇਮਾਈਜ ਹੋਏ ਸਾਥੀਆਂ ਦਾ ਅਧਿਆਪਕ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨ*
ਸੰਗਰੂਰ 27 ਅਗਸਤ(): ਸਿੱਖਿਆ ਵਿਭਾਗ ਦੀ ਉੱਚ ਅਫਸਰਸਾਹੀ ਵੱਲੋਂ ਅਧਿਆਪਕ ਮਾਰੂ ਨੀਤੀਆਂ ਖਿਲਾਫ ਬੋਲਣ ਵਾਲੇ ਅਧਿਆਪਕਾਂ ਦੀ ਜੁਬਾਨਬੰਦੀ ਕਰਦੇ ਹੋਏ ਉਹਨਾਂ ਨੂੰ ਵਿਕਟੇਮਾਈਜ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦੀ ਉੱਚ ਅਫਸਰਸਾਹੀ ਸਰਕਾਰ ਤੇ ਇੰਨੀ ਜਿਆਦਾ ਭਾਰੂ ਹੈ ਕਿ ਅਧਿਆਪਕ ਜਥੇਬੰਦੀਆਂ ਦੇ ਸਰਕਾਰ ਨਾਲ ਹੋਈਆਂ ਮੀਟਿੰਗਾਂ ਵਿੱਚ ਜੋ ਸਹਿਮਤੀ ਬਣਦੀ ਹੈ ਉਹਨਾਂ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਸਿੱਖਿਆ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਤੋਂ ਮੁਨਕਰ ਹੋ ਰਹੇ ਹਨ । ਇਸ ਚੱਲ ਰਹੇ ਵਰਤਾਰੇ ਦੇ ਰੋਸ ਵਜੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਤੇ ਰਾਜ ਪੱਧਰੀ ਸਮਾਗਮ ਕੀਤਾ ਜਾਵੇਗਾ ਉਸਦੇ ਸਮਾਨਅੰਤਰ ਰਾਜ ਪੱਧਰੀ ਪ੍ਰੋਗਰਾਮ ਕਰਕੇ ਵਿਕਟੇਮਾਈਜ ਹੋਏ ਸਾਥੀਆਂ ਦਾ ਸਨਮਾਨ ਕੀਤਾ ਜਾਵੇ ਅਤੇ ਰਾਜ ਪੱਧਰ ਸਰਕਾਰੀ ਪ੍ਰੋਗਰਾਮ ਵੱਲ ਰੋਸ ਮਾਰਚ ਕੀਤਾ ਜਾਵੇਗਾ।
ਇਸੇ ਪ੍ਰੋਗਰਾਮ ਦੀ ਤਿਆਰੀ ਵੱਜੋਂ ਸਾਂਝਾ ਅਧਿਆਪਕ ਮੋਰਚਾ ਜਿਲ੍ਹਾ ਇਕਾਈ ਸੰਗਰੂਰ ਦੀ ਅਵਤਾਰ ਸਿੰਘ ਢੰਢੋਗਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਾਂਝਾ ਅਧਿਆਪਕ ਮੋਰਚੇ ਵੱਲੋਂ ਵਿਕਟੇਮਾਈਜ ਸਾਥੀਆਂ ਦੇ ਕੀਤੇ ਜਾ ਸਨਮਾਨ ਸਮਾਰੋਹ ਤੇ ਜਾਣ ਲਈ ਸੰਗਰੂਰ ਜਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਸਮੂਲੀਅਤ ਕਰਨਗੇ। ਰਾਜ ਪੱਧਰੀ ਪ੍ਰੋਗਰਾਮ ਵਾਲੇ ਦਿਨ ਪੰਜਾਬ ਦੇ ਸਕੂਲਾਂ ਵਿੱਚ ਚੱਲ ਰਹੀ ਅੰਕੜਿਆਂ ਦੀ ਖੇਡ, ਆਨ ਲਾਈਨ ਸਿੱਖਿਆ, ਨੈਸ, ਪੈਸ ਦਾ ਪਰਦਾਫਾਸ਼ ਵੀ ਕੀਤਾ ਜਾਵੇਗਾ। ਆਗੂਆਂ ਨੇ ਮੌਜੂਦਾ ਸਮੇਂ ਸਕੂਲਾਂ ਵਿੱਚ ਚੱਲ ਰਹੇ ਵਰਤਾਰੇ ਨੂੰ ਅਧਿਆਪਕ, ਵਿਿਦਆਰਥੀਆਂ ਅਤੇ ਸਮੁੱਚੇ ਸਿੱਖਿਆਤੰਤਰ ਲਈ ਘਾਤਕ ਦੱਸਿਆ। ਇਸ ਮੀਟਿੰਗ ਵਿੱਚ ਦੇਵੀ ਦਿਆਲ, ਰਘਵੀਰ ਭਵਾਨੀਗੜ੍ਹ, ਕ੍ਰਿਸ਼ਨ ਦੁੱਗਾਂ, ਵਰਿੰਦਰ ਬਜਾਜ, ਸਵਿੰਦਰ ਜੋਸ਼ੀ, ਫਕੀਰ ਸਿੰਘ ਟਿੱਬਾ, ਬੱਗਾ ਸਿੰਘ, ਸਰਬਜੀਤ ਪੁੰਨਾਵਾਲ, ਹਰੀ ਦਾਸ, ਕੰਵਲਜੀਤ, ਸਮਸੇਰ ਸਿੰਘ, ਵਿਸ਼ਾਲ ਸ਼ਰਮਾ ਅਤੇ ਹੋਰ ਮੌਜੂਦ ਸਨ।
Please Share This News By Pressing Whatsapp Button