ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਨਰਸਾਂ ਲਈ ਰੀਸਪਾਇਰੇਟਰੀ ਥੈਰਾਪਿਸਟ ਕੋਰਸ ਦੀ ਸੁਰੂਆਤ
ਮਲੇਰਕੋਟਲਾ 28 ਅਗਸਤ
ਨਰਸਾਂ ਦੇ ਕਿੱਤਾਮੁਖੀ ਹੁਨਰ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ) ਬਠਿੰਡਾ ਵਿਖੇ ਰੀਸਪਾਇਰੇਟਰੀ ਥੈਰਾਪਿਸਟ ਕੋਰਸ Respiratory Therapist ਕੋਰਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਕੋਰਸ ਸਤੰਬਰ 2021 ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਕੋਰਸ ਵਿੱਚ ਨਰਸਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਉੱਚ ਕੋਟੀ ਦੇ ਸਾਹਿਤ ਉਪਕਰਨਾਂ ਨੂੰ ਸਹੀ ਢੰਗ ਨਾਲ ਇਸਤੇਮਾਲ ਵਿੱਚ ਲਿਆਉਣ ਤੋਂ ਇਲਾਵਾ ਹੋਰ ਵੀ ਕਈ ਮਹੱਤਵਪੂਰਨ ਸਾਹਿਤ ਵਿਸ਼ਿਆਂ ‘ਤੇ ਟ੍ਰੇਨਿੰਗ ਦਿੱਤੀ ਜਾਵੇਗੀ.
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੂਨਰ ਵਿਕਾਸ਼ ਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਕੋਰਸ ਦਾ ਮੁੱਖ ਮੰਤਵ ਨਰਸਾਂ ਦੇ ਕਿੱਤਾਮੁਖੀ ਹੁਨਰ ਅਤੇ ਨੌਕਰੀ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਕਰਨਾ ਹੈ । ਉਨ੍ਹਾਂ ਦੱਸਿਆ ਕਿ ਇਸ ਕੋਰਸ ਦਾ ਸਮਾਂ ਤਿੰਨ ਮਹੀਨੇ ਦਾ ਹੋਵੇਗਾ ਅਤੇ ਇਸ ਸਮੇਂ ਦੌਰਾਨ ਨਰਸਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਬਿਲਕੁਲ ਮੁਫ਼ਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਦਾਖਲਾ ਲੈਣ ਲਈ ਨਰਸ ਦੀ 60% ਨਾਲ ਬੀ.ਐਸ.ਸੀ. ਨਰਸਿੰਗ ਕੀਤੀ ਹੋਣੀ ਚਾਹੀਦੀ ਹੈ ਜਾਂ 60% ਨੰਬਰਾਂ ਨਾਲ ਜੀ.ਐਨ.ਐਮ. ਨਰਸਿੰਗ ਕੋਰਸ ਦੇ ਨਾਲ ਦੋ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ. ਨਰਸ ਵੱਲੋਂ ਇਹ ਦੋ ਸਾਲ ਦਾ ਤਜਰਬਾ ਘੱਟ ਤੋਂ ਘੱਟ 50 ਬੈੱਡਾਂ ਵਾਲੇ ਹਸਪਤਾਲ ਵਿੱਚ ਕੰਮ ਕਰਕੇ ਹਾਸਲ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਇਸ ਕੋਰਸ ਸਬੰਧੀ ਵਧੇਰੇ ਜਾਣਕਾਰੀ ਲਈ ਨਰਸਾਂ/ਪ੍ਰਾਰਥੀ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਮਲੇਰਕੋਟਲਾ ਦੇ ਮੋਬਾਇਲ ਨੰਬਰ 98779-18167 ‘ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕਰ ਸਕਦੀਆਂ ਹਨ। ਇਸ ਕੋਰਸ ਨੂੰ ਕਰਨ ਵਾਲੀਆਂ ਚਾਹਵਾਨ ਨਰਸਾਂ ਲਿੰਕ http://psdm.live/apply_form.aspx ਤੇ ਅਪਲਾਈ ਕਰ ਸਕਦੀਆਂ ਹਨ।
Please Share This News By Pressing Whatsapp Button