ਜਿਲ੍ਹੇ ਵਿੱਚ ਕੋਵਿਡ ਟੀਕਾਰਨ ਦਾ ਅੰਕੜਾ ਹੋਇਆ 9 ਲੱਖ ਤੋਂ ਪਾਰ।
ਪਟਿਆਲਾ, 1 ਸਿਤੰਬਰ (ਬਲਵਿੰਦਰ ਪਾਲ) ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਜਿਲ੍ਹੇ ਵਿਚ ਮੈਗਾਡਰਾਈਵ ਮੁਹਿੰਮ ਤਹਿਤ ਲਗਾਏ ਕੋਵਿਡ ਟੀਕਾਕਰਨ ਕੈਂਪਾਂ ਵਿੱਚ 15886 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਜਿਸ ਨਾਲ ਜਿਲੇ੍ਹ ਵਿਚ ਕੁੱਲ ਕੋਵਿਡ ਟੀਕਾਕਰਣ ਦੀ ਗਿਣਤੀ 9,14,178 ਹੋ ਗਈ ਹੈ ਜਿਸ ਵਿਚ ਪ੍ਰਾਈਵੇਟ ਹਸਪਤਾਲਾ ਵੱਲੋਂ ਕੀਤੀ ਗਈ ਵੈਕਸੀਨੇਸ਼ਨ ਵੀ ਸ਼ਾਮਲ ਹੈ। ਅੱਜ ਜਿਲ੍ਹੇ ਵਿਚ ਚਲਾਈ ਗਈ ਇਸ ਮੈਗਾ-ਡਰਾਈਵ ਦਾ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵਲੋਂ ਵੱਖ ਵੱਖ ਥਾਂਵਾ ਦੇ ਲਗਾਏ ਗਏ ਕੈਂਪਾ ਦਾ ਨਿਰੀਖਣ ਵੀ ਕੀਤਾ ਗਿਆ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 2 ਸਤੰਬਰ ਦਿਨ ਵੀਰਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ , ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਯੂ ਰੇਲਵੇ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਸਰਕਾਰੀ ਪਾਰਕ ਜਗਦੀਸ਼ ਕਲੋਨੀ, ਐਸ.ਡੀ ਸਕੂਲ, ਆਰੀਆਂ ਹਾਈ ਸਕੂਲ ਗੁਰਬਖਸ਼ ਕਲੋਨੀ, ਸੰਤਾਂ ਦੀ ਕੁੱਟੀਆ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ ਤੇ ਅਨੰਦ ਨੰ: ਬੀ,ਸੈਂਟਰਲ ਜੇਲ ਐਮ.ਸੀ.ਆਫਿਸ ਨਿਊ ਅਨਾਜ਼ ਮੰਡੀ ਵਾਰਡ ਨੰ: 14, ਧਰਮਸ਼ਾਲਾ ਵਾਰਡ ਨੰ: 42 ਨਿਉ ਮਹਿੰਦਰਾ ਕਲੋਨੀ ਸਾਹਮਣੇ ਬਿੰਦੀ ਦੀ ਚੱਕੀ, ਅੋਰੋਮੀਰਾ ਸੈਂਟਰ ਆਫ ਐਜੁਕੇਸ਼ਨ ਐਸ.ਐਸ.ਟੀ ਨਗਰ, ਥਾਪਰ ਕਾਲਜ਼, ਰਾਧਾ ਸੁਆਮੀ ਸਤਸੰਗ ਘਰ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ, ਨਿਉ ਜੇਲ, ਹਨੂੰਮਾਨ ਮੰਦਿਰ ਤੇ ਰਾਧਾ ਸੁਆਮੀ ਸਤਸੰਗ ਘਰ,ਰਾਜਪੁਰਾ ਦੇ ਪਟੇਲ ਕਾਲਜ਼ ਅਤੇ ਬਹਾਵਲਪੁਰ ਭਵਨ,ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸਕੂਲ, ਪਿੰਡ ਬਾਰਨ, ਡਰੋਲੀ, ਡਕਾਲਾ, ਭੋੜੇ, ਪਾਤੜਾਂ, ਫਹਿਤਪੁਰ, ਗੋਬਿੰਦਪੁਰ ਸਾਗਰਾ, ਸੋਢੇਵਾਲ, ਦੇਵੀਗੜ੍ਹ, ਸਨੋਰ, ਖੇੜਾ ਮਾਣਕਪੁਰ, ਆਦਿ ਦੇ ਰਾਧਾ-ਸੁਆਮੀ ਸਤਸੰਗ ਘਰਾਂ ਤੋ ਇਲਾਵਾ ਤੋ ਇਲਾਵਾ ਬਲਾਕ ਭਾਦਸੋਂ, ਸ਼ੁਤਰਾਣਾ, ਕੌਲੀ, ਦੁੱਧਨਸਾਧਾਂ, ਹਰਪਾਲਪੁਰ ਅਤੇ ਕਾਲੋਮਾਜਰਾ ਦੇ 60 ਦੇ ਕਰੀਬ ਪਿੰਡਾਂ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2491 ਕੋਵਿਡ ਰਿਪੋਰਟਾਂ ਵਿਚੌਂ ਇੱਕ ਪਾਜ਼ੇਟਿਵ ਕੇਸ ਪ੍ਰਾਪਤ ਹੋਇਆ ਹੈ ਜੋ ਕਿ ਪਟਿਆਲਾ ਸ਼ਹਿਰ ਨਾਲ ਸਬੰਧਤ ਹੈ।ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48811 ਹੋ ਗਈ ਹੈ ,ਮਿਸ਼ਨ ਫਹਿਤ ਤਹਿਤ ਇੱਕ ਹੋਰ ਮਰੀਜ਼ ਕੋਵਿਡ ਤੋ ਠੀਕ ਹੋਣ ਕਾਰਨ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47445 ਹੋ ਗਈ ਹੈ, ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 20 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ ਨਾ ਹੋਣ ਕਾਰਨ ਕੁਲ ਮੌਤਾ ਦੀ ਗਿਣਤੀ 1346 ਹੀ ਹੈ।ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਸਕੂਲਾਂ ਵਿੱਚ ਕੋਵਿਡ ਸੈਂਪਲਾ ਦੀ ਲਗਾਤਾਰਤਾ ਵਿੱਚ ਅੱਜ 856 ਸੈਂਪਲ ਸਕੂਲਾ ਵਿਚੋਂ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2623 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,99,227 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48,811 ਕੋਵਿਡ ਪੋਜਟਿਵ, 8,48,388 ਨੈਗੇਟਿਵ ਅਤੇ ਲਗਭਗ 2028 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
Please Share This News By Pressing Whatsapp Button