ਦਿਵਿਆਂਗ ਬੱਚਿਆਂ ਨੂੰ ਵਿਲੱਖਣ ਪਹਿਚਾਣ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ 07 ਸਤੰਬਰ ਨੂੰ ਦਿਵਿਆਂਗ ਬੱਚਿਆਂ ਦੇ ਸਕੂਲ ਢਾਬੀਂ ਗੇਟ ਲੋਹਾ ਬਜ਼ਾਰ ਮਲੇਰਕੋਟਲਾ ਲਗਾਈਆਂ ਜਾਵੇਗਾ ਵਿਸ਼ੇਸ਼ ਕੈਂਪ
ਮਲੇਰਕੋਟਲਾ 2 ਸਤੰਬਰ :
ਸਬ ਡਵੀਜ਼ਨ ਮਲੇਰਕੋਟਲਾ ਦੇ ਦਿਵਿਆਂਗ ਬੱਚਿਆਂ ਨੂੰ ਵਿਲੱਖਣ ਪਹਿਚਾਣ ਦੇਣ ਲਈ ਚਲਾਈ ਜਾ ਰਹੇ ਪ੍ਰੋਜੈਕਟ(ਯੂ.ਡੀ.ਆਈ.ਡੀ) ਵਿੱਚ ਤੇਜ਼ੀ ਲਿਆਉਣ ਅਤੇ ਯੋਗ ਦਿਵਿਆਂਗ ਬੱਚਿਆ ਨੂੰ ਵਿਲੱਖਣ ਪਹਿਚਾਣ ਕਾਰਡ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮਿਤੀ 07 ਸਤੰਬਰ 2021 ਦਿਨ ਮੰਗਲਵਾਰ ਨੂੰ ਸਿਹਤ ਵਿਭਾਗ ਦੇ ਸਹਿਯੋਗ ਨਾਲ ਦਿਵਿਆਂਗ ਬੱਚਿਆਂ ਦੇ ਸਕੂਲ ਢਾਬੀਂ ਗੇਟ ਲੋਹਾ ਬਜ਼ਾਰ ਮਲੇਰਕੋਟਲਾ ਵਿਖੇ ਕੇਵਲ ਗੂੰਗੇ- ਬੋਲੇ ਬੱਚਿਆਂ ਦੇ ਅਪਾਹਜਾਂ ਸਰਟੀਫਿਕੇਟ ਬਣਾਉਣ ਲਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਸਬ ਡਵੀਜ਼ਨਲ ਮੈਜਿਸਟਰੇਟ ਸ੍ਰੀ ਟੀ.ਬੈਨਿਥ ਨੇ ਦਿੱਤੀ ।
ਉਨ੍ਹਾਂ ਹੋਰ ਦੱਸਿਆ ਕਿ ਦਿਵਿਆਂਗ ਬੱਚਿਆਂ ਦੇ ਵਿਲੱਖਣ ਪਹਿਚਾਣ ਕਾਰਡ ਬਣਾਉਣ ਲਈ ਅਪਾਹਜਾਂ ਸਰਟੀਫਿਕੇਟ ਬਣਾਉਣ ਦੇ ਚਾਹਵਾਨ ਮਾਤਾ/ਪਿਤਾ ਜਾ ਵਾਰਸ ਆਪਣੇ ਬੱਚਿਆਂ ਨੂੰ ਲੈ ਕੇ ਸਵੇਰੇ 10:00 ਵਜੇ ਤੋਂ 03:00 ਵਜੇ ਦੇ ਸਮੇਂ ਦਰਮਿਆਨ ਦਿਵਿਆਂਗ ਬੱਚਿਆ ਦਾ ਸਕੂਲ, ਢਾਬੀਂ ਗੇਟ ਲੋਹਾ ਬਜ਼ਾਰ, ਮਲੇਰਕੋਟਲਾ ਵਿੱਚ ਪਹੁੰਚ ਕੇ ਅਪਾਹਜਾਂ ਸਰਟੀਫਿਕੇਟ ਬਣਾਉਣ ਲਈ ਅਪਲਾਈ ਕਰ ਸਕਦੇ ਹਨ।
Please Share This News By Pressing Whatsapp Button