ਆਰਸੇਟੀ ਬਡਰੁੱਖਾਂ ਵਿਖੇ ਆਜ਼ਾਦੀ ਅੰਮਿ੍ਰਤ ਮਹਾਂਉਤਸਵ ਮਨਾਇਆ
ਸੰਗਰੂਰ, 03 ਸਤੰਬਰ:
ਐਸ.ਬੀ.ਆਈ ਪੇਂਡੂ ਸਵੈ ਰੁਜਗਾਰ ਸਿਖਲਾਈ ਸੰਸਥਾ, ਬਡਰੁੱਖਾਂ ਵਿਖੇ ਭਾਰਤੀ ਆਜ਼ਾਦੀ ਅੰਮਿ੍ਰਤ ਮਹਾਉਤਸਵ ਮਨਾਇਆ ਗਿਆ। ਇਸ ਮੌਕੇ ਸਟੇਟ ਡਾਇਰੈਕਟਰ ਆਰ.ਸੇਟੀ ਨੇ ਚਰਨਜੀਤ ਸਿੰਘ ਨੇ ਆਰ.ਸੇਟੀ ਵਿਖੇ ਪੌਦੇ ਲਾ ਕੇ ਵਾਤਾਵਰਨ ਨੂੰ ਸਾਫ ਰੱਖਣ ਲਈ ਪ੍ਰੇਰਿਤ ਕੀਤਾ ਗਿਆ।
ਚਰਨਜੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ ਅਤੇ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੌਦੇ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਨਾਲ ਸਾਨੂੰ ਆਕਸੀਜਨ ਵੀ ਦਿੰਦੇ ਹਨ। ਇਸ ਉਪਰੰਤ ਉਨ੍ਹਾਂ ਆਰਸੇਟੀ ਵਿੱਚ ਚੱਲ ਰਹੇ ਕੋਰਸ ਬਿਊਟੀ ਪਾਰਲਰ ਮੈਨੇਜਮੈਂਟ ਦੇ ਸਿੱਖਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਆਰਸੇਟੀ ਵਿੱਚ ਚੱਲ ਰਹੇ ਕੋਰਸਾਂ, ਇਸ ਦੀ ਸ਼ੁਰੂਆਤ ਅਤੇ ਆਰਸੇਟੀ ਦੇ ਉਦੇਸ਼ ਬਾਰੇ ਸਿੱਖਿਆਰਥੀਆਂ ਨੂੰ ਜਾਣੂ ਕਰਵਾਇਆ।
ਉਨ੍ਹਾਂ ਸਿੱਖਿਆਰਥੀਆਂ ਨੂੰ ਕਿਹਾ ਕਿ ਉਹ ਆਰਸੇਟੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਵੱਧ ਤੋਂ ਵੱਧ ਲੋਕ ਆਰਸੇਟੀ ਤੋਂ ਟ੍ਰੇਨਿੰਗ ਲੈ ਕੇ ਖੁਦ ਦਾ ਰੋਜ਼ਗਾਰ ਸ਼ੁਰੂ ਕਰ ਸਕਣ। ਉਨ੍ਹਾਂ ਆਰਸੇਟੀ ਤੋ ਟ੍ਰੇਨਿੰਗ ਲੈ ਕੇ ਆਪਣਾ ਕੰਮ ਸ਼ੁਰੂ ਕਰਨ ਵਾਲਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਕੰਮ ਨੂੰ ਹੋਰ ਅੱਗੇ ਵਧਾਉਣ ਲਈ ਉਤਸ਼ਾਹਿਤ ਵੀ ਕੀਤਾ।
ਚਰਨਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਆਰਸੇਟੀ ਵੱਲੋਂ 227 ਬੈਚ ਲਗਾ ਕੇ 5624 ਸਿਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ, ਜਿਸ ਵਿੱਚੋਂ 3537 ਦੇ ਕਰੀਬ ਸਿਖਿਆਰਥੀ ਉਸੇ ਕਿੱਤੇ ਨੂੰ ਆਪਣੇ ਰੋਜ਼ਗਾਰ ਵਜੋਂ ਅਪਣਾ ਕੇ ਚੰਗਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੰਸਥਾ ਲੋਕਾ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਆਤਮ ਨਿਰਭਰ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਕਿੱਤਾਮੁਖੀ ਕੋਰਸ ਮੁਫਤ ਹਨ ਤੇ ਚਾਹਵਾਨ ਸਿਖਿਆਰਥੀ ਆਰਸੇਟੀ ਬਡਰੁੱਖਾਂ ਨਾਲ ਸਪੰਰਕ ਕਰ ਸਕਦੇ ਹਨ। ਇਸ ਮੌਕੇ ਡਾਇਰੈਕਟਰ ਆਰਸੈਟੀ ਸੰਗਰੂਰ ਜਸਬੀਰ ਸਿੰਘ ਅਤੇ ਸਮੂਹ ਸਟਾਫ ’ਤੇ ਸਿਖਿਆਰਥੀ ਹਾਜਰ ਸਨ।
Please Share This News By Pressing Whatsapp Button