♦इस खबर को आगे शेयर जरूर करें ♦

5 ਸਤੰਬਰ ਨੂੰ ਕੋਵਿਡ ਟੀਕਾਕਰਨ ਦੀ ਦੂਸਰੀ ਖ਼ੁਰਾਕ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ- ਡਾ. ਅੰਜਨਾ ਗੁਪਤਾ

ਸੰਗਰੂਰ, 3 ਸਤੰਬਰ
5 ਸਤੰਬਰ 2021 ਦਿਨ ਐਤਵਾਰ ਨੂੰ ਕੋਵਿਡ ਟੀਕਾਕਰਨ ਮੈਗਾ ਡਰਾਈਵ ਤਹਿਤ ਪਹਿਲਾ ਟੀਕਾ ਲਗਵਾ ਚੁੱਕੇ ਯੋਗ ਲਾਭਪਾਤਰੀਆਂ ਨੂੰ ਵੈਕਸੀਨ ਦੀ ਦੂਸਰੀ ਖ਼ੁਰਾਕ ਲਗਾਈ ਜਾਵੇਗੀ।  ਇਹ ਜਾਣਕਾਰੀ ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਦਿੱਤੀ।
ਉਨ੍ਹਾਂ  ਦੱਸਿਆ ਕਿ ਜ਼ਿਲ੍ਹੇ ’ਚ ਲਗਾਏ ਜਾ ਰਹੇ ਇੰਨ੍ਹਾਂ ਵਿਸ਼ੇਸ਼ ਕੈਂਪਾਂ ਰਾਹੀਂ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਯੋਗ ਲਾਭ ਪਾਤਰੀਆਂ ਨੂੰ ਦੂਸਰੀ ਖ਼ੁਰਾਕ ਲਗਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵੀਸ਼ੀਲਡ ਦਾ ਪਹਿਲਾ ਟੀਕਾ ਲਗਵਾ ਚੁੱਕੇ ਵਿਅਕਤੀ 84 ਦਿਨ ਪੂਰੇ ਹੋਣ ਅਤੇ  ਕੋਵੈਕੇਸੀਨ ਦੀ ਪਹਿਲੀ ਖ਼ੁਰਾਕ ਲਗਵਾ ਚੁੱਕੇ ਵਿਅਕਤੀ 28 ਦਿਨ ਪੂਰੇ ਹੋਣ ਉਪਰੰਤ ਆਪਣੇ ਨੇੜੇ ਦੇ ਕੈਂਪ ਵਿੱਚ ਪਹੁੰਚ ਕੇ ਦੂਸਰੀ ਖ਼ੁਰਾਕ ਤੁਰੰਤ ਲਗਵਾ ਲੈਣ।
ਉਨ੍ਹਾਂ ਕਿਹਾ ਕਿ ਕੋਰੋਨਾ ਕੇਸਾਂ ਵਿੱਚ ਕਮੀ ਜ਼ਰੂਰ ਆਈ ਹੈ ਪਰ ਵਿਸ਼ਵ ਸਿਹਤ ਸੰਸਥਾ ਅਤੇ ਹੋਰ ਮਾਹਿਰਾਂ ਵੱਲੋਂ  ਇਹ ਖਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਸਤੰਬਰ ਵਿੱਚ ਕੋਰੋਨਾ ਦੀ ਤੀਸਰੀ  ਲਹਿਰ ਆ ਸਕਦੀ ਹੈ, ਇਸ ਲਈ ਸਾਨੂੰ ਇਸ ਸੰਭਾਵੀ ਲਹਿਰ ਤੋਂ ਬਚਣ ਲਈ ਕੋਰੋਨਾ ਦਾ ਮੁਕੰਮਲ ਟੀਕਾਕਰਣ ਕਰਵਾਉਣਾ ਚਾਹੀਦਾ ਹੈ ਅਤੇ ਕੋਰੋਨਾ ਸਬੰਧੀ ਸਾਰੀਆਂ ਹਦਾਇਤਾਂ ਦੀ ਬਾ-ਖ਼ੂਬੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੂੰਹ ’ਤੇ ਮਾਸਕ ਪਾ ਕੇ ਰੱਖਣਾ, ਹੱਥਾਂ ਨੂੰ ਸਾਬਣ ਪਾਣੀ ਨਾਲ ਵਾਰ ਵਾਰ ਧੋਣਾ ਜਾਂ ਸੇਨੇਟਾਈਜ਼ ਕਰਨਾ, ਆਪਸ ਵਿੱਚ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣਾ , ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਣਾ ਅਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨਾ ਯਕੀਨੀ ਬਣਾਇਆ ਜਾਵੇ। ਡਾ. ਗੁਪਤਾ ਨੇ ਕਿਹਾ ਕਿ ਕੋਵਿਡ ਵੈਕਸੀਨ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੈ ਬਲਕਿ ਇਹ ਬਹੁਤ ਹੀ ਸੁਰੱਖਿਅਤ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਿਨੀਤ ਨਾਗਪਾਲ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਪਹਿਲਾ ਟੀਕਾ ਲਗਵਾ ਲਿਆ ਹੈ ਉਸ ਦਾ ਉਦੋਂ ਤੱਕ ਕੋਈ ਸਾਰਥਕ ਅਸਰ ਨਹੀਂ ਹੁੰਦਾ ਜਦੋਂ ਤਕ ਕਿ ਦੂਸਰਾ ਟੀਕਾ ਨਾ ਲਗਵਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਹੀ ਯੋਗ ਲਾਭਪਾਤਰੀਆਂ ਨੂੰ ਦੂਸਰਾ ਟੀਕਾ ਲਗਾਉਣਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਵੈਕਸੀਨ ਦੀ ਕੋਈ ਕਮੀ ਨਹੀਂ ਹੈ ਅਤੇ ਹਰ ਐਤਵਾਰ ਨੂੰ ਇਸੇ ਤਰ੍ਹਾਂ ਹੀ ਦੂਸਰੀ ਖ਼ੁਰਾਕ ਲਗਾਉਣ ਲਈ ਮੈਗਾ ਕੈਂਪ ਜਾਰੀ ਰਹਿਣਗੇ।  ਉਨ੍ਹਾਂ ਇੱਥੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਕੈਂਪ ਪਹਿਲੇ ਤੋਂ ਰੁਟੀਨ ਵਿਚ ਸੋਮਵਾਰ ਤੋਂ ਸ਼ਨੀਵਾਰ ਤੱਕ ਲੱਗ ਰਹੇ ਹਨ ਉਹ ਵੀ  ਲੱਗਦੇ ਰਹਿਣਗੇ ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129