ਆਈ.ਟੀ. ਖੇਤਰ ਦੀ ਨਾਮੀ ਕੰਪਨੀ ਮਾਈਕਰੋਸੌਫਟ ਵੱਲੋਂ ਸਲਾਨਾ 12 ਲੱਖ ਤੋਂ 43 ਲੱਖ ਪੈਕੇਜ ਲਈ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ: ਸ੍ਰੀ ਰਵਿੰਦਰਪਾਲ ਸਿੰਘ
ਮਲੇਰਕੋਟਲਾ 06 ਸਤੰਬਰ :
ਘਰ ਘਰ ਰੋਜਗਾਰ ਮਿਸ਼ਨ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਪ੍ਰਾਰਥੀਆਂ ਲਈ ਦੇਸ-ਵਿਦੇਸ ਦੀਆਂ ਵੱਡੀਆਂ ਕੰਪਨੀਆਂ ਨਾਲ ਤਾਲਮੇਲ ਕਰਕੇ ਬੇਰੋਜਗਾਰ ਪ੍ਰਾਰਥੀਆਂ ਨੂੰ ਨੌਕਰੀਆਂ ਦਵਾਉਣ ਲਈ ਯਤਨ ਕੀਤੇ ਜਾ ਰਹੇ ਹਨ।ਇਹਨਾਂ ਯਤਨਾਂ ਦੇ ਤਹਿਤ ਕੰਪਿਊਟਰ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਮਾਈਰਕੋਸੌਫਟ ਦੁਆਰਾ ਪੰਜਾਬ ਦੇ ਬੇਰੋਜਗਾਰ ਪ੍ਰਾਰਥੀਆਂ ਨੂੰ ਨੌਕਰੀ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਸ੍ਰੀ ਰਵਿੰਦਰਪਾਲ ਸਿੰਘ, ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਮਲੇਰਕੋਟਲਾ ਨੇ ਦਿੱਤੀ ।
ਉਨ੍ਹਾਂ ਦੱਸਿਆ ਕਿ ਆਈ.ਟੀ. ਖੇਤਰ ਦੀ ਵੱਡੀ ਕੰਪਨੀ ਮਾਈਕਰੋਸੌਫਟ ਦੁਆਰਾ ਬੈਚਲਰ ਆਫ਼ ਟੈਕਨਾਲੌਜੀ ਇਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਸੀ.ਐਸ.ਈ), ਸੂਚਨਾ ਤਕਨੋਜੀ (ਆਈ.ਟੀ), ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ(ਈ.ਸੀ.ਈ) ਅਤੇ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ (ਈ.ਈ.ਈ) ਅਤੇ ਮਾਸਟਰ ਆਫ਼ ਬਿਜ਼ਨਸ ਐਡਮਨਿਸਟ੍ਰੇਸ਼ਨ (ਐਮ.ਬੀ.ਏ) ਫਰੈਸ਼ਰ ਪਾਸ ਅਊਟ ਪ੍ਰਾਰਥੀਆਂ ਦੀ ਚੋਣ ਲਈ ਆਨਲਾਈਨ ਇੰਟਰਵਿਊ ਕਰਕੇ ਚੋਣ ਕੀਤੀ ਜਾਣੀ ਹੈ । ਕੰਪਨੀ ਵਿੱਚ ਚੋਣੇ ਹੋਏ ਪ੍ਰਾਰਥੀਆਂ ਨੂੰ ਕੰਪਨੀ ਵੱਲੋਂ ਸਲਾਨਾਂ 12 ਲੱਖ ਤੋਂ ਲੈ ਕੇ 43 ਲੱਖ ਤੱਕ ਦਾ ਪੈਕੇਜ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਸੌਫਟਵੇਅਰ ਇੰਜੀਨੀਅਰ, ਸਪੋਰਟ ਇੰਜੀਨੀਅਰ ਅਤੇ ਕੰਨਸਲਟੈਂਟ ਦੀ ਆਸਾਮੀ ਲਈ ਬੈਚਲਰ ਆਫ਼ ਟੈਕਨਾਲੌਜੀ ਇਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਸੀ.ਐਸ.ਈ), ਸੂਚਨਾ ਤਕਨੋਜੀ (ਆਈ.ਟੀ), ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ(ਈ.ਸੀ.ਈ) ਅਤੇ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ (ਈ.ਈ.ਈ) ਯੋਗਤਾ ਰੱਖਣ ਵਾਲੇ ਯੋਗ ਪ੍ਰਾਰਥੀਆਂ ਲਈ ਕਿਸੇ ਵੀ ਤਜਰਬੇ ਦੀ ਜਰੂਰਤ ਨਹੀਂ ਹੈ ਅਤੇ ਮਾਸਟਰ ਆਫ਼ ਬਿਜ਼ਨਸ ਐਡਮਨਿਸਟ੍ਰੇਸ਼ਨ (ਐਮ.ਬੀ.ਏ) ਦੀ ਅਸਾਮੀ ਵਾਲੇ ਪ੍ਰਾਰਥੀਆਂ ਲਈ ਐਮ.ਬੀ.ਏ ਦੀ ਡਿਗਰੀ ਦੇ ਨਾਲ ਨਾਲ ਐਮ.ਬੀ.ਏ
ਤੋਂ ਪਹਿਲਾਂ ਤਿੰਨ ਸਾਲ ਦਾ ਤਜੱਰਬਾ ਹੋਣਾ ਚਾਹੀਦਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਜਿਹੜੇ ਵੀ ਕੰਪਨੀ ਦੀ ਯੋਗਤਾ ਪੂਰੀ ਕਰਦੇ ਹਨ, ਉਹ ਆਪਣੇ ਆਪ ਨੂੰ ਦਿੱਤੇ ਗਏ ਗੂਗਲ ਲਿੰਕ https://tinyurl.com/MicrosoftMJF ਤੇ ਰਜਿਸ਼ਟਰ ਕਰ ਲੈਣ ਤਾਂ ਜੋ ਉਹਨਾਂ ਦੀ ਆਨਲਾਈਨ ਇੰਟਰਵਿਊ ਕਰਵਾਈ ਜਾ ਸਕੇ।ਇਸ ਸਬੰਧੀ ਉਹਨਾਂ ਵੱਧ ਤੋਂ ਵੱਧ ਬੇਰੋਜਗਾਰ ਯੋਗਤਾ ਪਾਸ ਪ੍ਰਾਰਥੀਆਂ ਨੂੰ ਰਜਿਸਟਰ ਹੋਣ ਲਈ ਅਪੀਲ ਕੀਤੀ ਤਾਂ ਜੋ ਪ੍ਰਾਰਥੀ ਪੰਜਾਬ ਸਰਕਾਰ ਵੱਲੋਂ ਦਿੱਤੇ ਇਸ ਸੁਨਹਿਰੇ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।
Please Share This News By Pressing Whatsapp Button