ਸਮਾਜ ਦੇ ਅਣਗੌਲੇ ਵਰਗ ਟਰਾਂਸ ਜੈਂਡਰਾਂ ਨੂੰ ਦਰਪੇਸ਼ ਔਕੜਾਂ ਨੂੰ ਹੱਲ ਕਰਨਾ ਸਾਡੀ ਸਮਾਜਿਕ ਜਿੰਮੇਵਾਰੀ-ਗੁਰਸ਼ਰਨ ਕੌਰ ਰੰਧਾਵਾ
ਪਟਿਆਲਾ, 7 ਸਤੰਬਰ:(ਬਲਵਿੰਦਰ ਪਾਲ)
ਕੋਵਿਡ-19 ਮਹਾਂਮਾਰੀ ਦੌਰਾਨ ਸਮਾਜ ‘ਤੇ ਪਏ ਮਾਨਸਿਕ ਅਤੇ ਸਮਾਜਿਕ ਪ੍ਰਭਾਵਾਂ ਅਤੇ ਲਿੰਗ-ਭੇਦ ਅਧਿਐਨ ਸਬੰਧੀ ਕਾਰਜ ਕਰਨ ਵਾਲੇ ਸਮਾਜ ਵਿਗਿਆਨੀ ਅਤੇ ਅਧਿਆਪਨ ਦੇ ਕਾਰਜਾਂ ਨੂੰ ਸਮਰਪਿਤ ਹਿਮਾਨੀ ਠਾਕੁਰ ਦੀਆਂ 2 ਪੁਸਤਕਾਂ ‘ਸੋਸ਼ਲ, ਸਾਈਕਲੋਜੀਕਲ ਇੰਪੈਕਟ ਆਫ ਕੋਵਿਡ-19’ ਅਤੇ ‘ਜੈਂਡਰ ਸਟੱਡੀ’ ਦੀ ਘੁੰਡ ਚੁਕਾਈ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੇ ਅੱਜ ਇੱਥੇ ਕੀਤੀ।
ਇਸ ਮੌਕੇ ਸ੍ਰੀਮਤੀ ਰੰਧਾਵਾ ਨੇ ਕਿਹਾ ਕਿ ਸਮਾਜ ਦੇ ਅਣਗੌਲੇ ਵਰਗ ਟਰਾਂਸ ਜੈਂਡਰਾਂ ਨੂੰ ਦਰਪੇਸ਼ ਔਕੜਾਂ ਨੂੰ ਹੱਲ ਕਰਨਾ ਸਾਡੀ ਸਾਰਿਆਂ ਦੀ ਸਮਾਜਿਕ ਜਿੰਮੇਵਾਰੀ ਹੈ ਕਿਉਂਕਿ ਉਹ ਵੀ ਸਮਾਜ ਦਾ ਅਟੁੱਟ ਅੰਗ ਹਨ। ਇਸਦੇ ਨਾਲ ਹੀ ਉਨ÷ ਾਂ ਸਮਾਜ ਵਿਚ ਔਰਤਾਂ ਨਾਲ ਹੋ ਰਹੀ ਬੇਇਨਸਾਫੀ ਸਬੰਧੀ ਲੇਖਿਕਾ ਵਲੋਂ ਉਠਾਏ ਮਸਲਿਆਂ ਦੀ ਸਰਾਹਨਾ ਕਰਦਿਆਂ ਕੋਵਿਡ-19 ਦੌਰਾਨ ਆਏ ਸਮਾਜਿਕ ਨਿਘਾਰ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਕਰੋਨਾ ਮਹਾਮਾਰੀ ਤੋਂ ਬਚਣ ਲਈ ਸਮੂਹਿਕ ਯਤਨ ਕਰਨ ਲਈ ਪ੍ਰੇਰਿਆ।
ਇਸ ਮੌਕੇ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਅਤੇ ਜ਼ਿਲ÷ ਾ ਭਾਸ਼ਾ ਅਫ਼ਸਰ, ਸੰਗਰੂਰ ਸਤਨਾਮ ਸਿੰਘ ਨੇ ਲੇਖਿਕਾ ਦੇ ਇਸ ਉਦਮ ਨੂੰ ਸ਼ਲਾਘਾਯੋਗ ਦੱਸਦੇ ਹੋਏ ਸਮਾਜਿਕ ਕੁਰੀਤੀਆਂ ਦੂਰ ਕਰਨ ਅਤੇ ਸਮਾਜਿਕ ਤੰਦਾਂ ਮਜਬੂਤ ਕਰਨ ਦਾ ਸੰਦੇਸ਼ ਦਿੱਤਾ।ਉਘੇ ਨਾਟਕਕਾਰ ਸਤਿੰਦਰ ਸਿੰਘ ਨੰਦਾ ਨੇ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਲੇਖਕਾ ਵਲੋਂ ਸਮਾਜ ਨੂੰ ਪੁਸਤਕ ਰੂਪ ਵਿੱਚ ਦਿੱਤੀ ਜਾ ਰਹੀ ਸੁਗਾਤ ਦੀ ਸਰਾਹਨਾ ਕੀਤੀ।ਮਹਿੰਦਰਾ ਕਾਲਜ ਦੇ ਸਹਾਇਕ ਡਾ. ਮੀਨਾ ਗੋਇਲ ਨੇ ਲੇਖਿਕਾ ਹਿਮਾਨੀ ਠਾਕੁਰ ਨਾਲ ਉਸਦੇ ਵਿਦਿਆਰਥੀ ਅਤੇ ਅਧਿਆਪਨ ਜੀਵਨ ਦੌਰਾਨ ਸਮਾਜਿਕ ਕਾਰਜਾਂ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਸਮੇਂ ਡਾ. ਹਰਵਿੰਦਰ ਕੌਰ, ਸ਼੍ਰੀਮਤੀ ਅਮਰ ਵਿਸੋਦ, ਡਾ. ਬਲਜਿੰਦਰ ਜੋਸ਼ੀ, ਡਾ. ਵਾਸੂਦੇਵ ਜੋਸ਼ੀ, ਠਾਕੁਰ ਸੌਰਵ ਸਿੰਘ, ਰੋਜਗਾਰ ਵਿਭਾਗ ਦੇ ਸਾਬਕਾ ਸੰਯੁਕਤ ਡਾਇਰੈਕਟਰ ਡਾ. ਗੁਰਮੀਤ ਕੌਰ ਸ਼ੇਰਗਿੱਲ ਵੀ ਮੌਜੂਦ ਸਨ। ਅੰਤ ਵਿਚ ਭਾਈ ਗੁਰਦਾਸ ਕਾਲਜ ਆਫ ਲਾਅ, ਸੰਗਰੂਰ ਦੇ ਸਹਾਇਕ ਪ੍ਰੋਫੈਸਰ ਹਿਮਾਨੀ ਠਾਕੁਰ ਨੇ ਕੋਵਿਡ-19 ਦੌਰਾਨ ਟਰਾਂਸਜੈਂਡਰਾਂ ਨੂੰ ਆਈਆਂ ਸਮੱਸਿਆਵਾਂ ਹੱਲ ਕਰਨ ਲਈ ਅਤੇ ਉਨ÷ ਾਂ ਵਲੋਂ ਸਮਾਜ ਨੂੰ ਦਿੱਤੇ ਜਾ ਰਹੇ ਸਹਿਯੋਗ ਬਾਰੇ ਪਾਏ ਯੋਗਦਾਨ ਸਬੰਧੀ ਆਪਣੇ ਨਿੱਜੀ ਜੀਵਨ ਦੇ ਤਜਰਬਿਆਾਂ ਬਾਰੇ ਚਾਨਣਾ ਪਾਉਂਦਿਆਂ ਧੰਨਵਾਦੀ ਸ਼ਬਦ ਕਹੇ। ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ ਮੰਚ ਸੰਚਾਲਨ ਕੀਤਾ।
Please Share This News By Pressing Whatsapp Button