ਸਮਾਜ ਦੇ ਨੇਕ ਕੰਮਾਂ ਲਈ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ : ਸ੍ਰੀ ਰਵਿੰਦਰ ਸਿੰਘ ਸਹਾਇਕ ਕਮਿਸ਼ਨਰ(ਜਰਨਲ)
ਮਲੇਰਕੋਟਲਾ 07 ਸਤੰਬਰ :
ਸਾਨੂੰ ਸਾਰਿਆਂ ਨੂੰ ਸਮਾਜ ਦੇ ਨੇਕ ਕੰਮਾਂ ਲਈ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਰਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਵਿਖੇ ਗਿਆਨ ਜੋਤ ਚੈਰੀਟੇਬਲ ਟਰੱਸਟ ਮੋਹਾਲੀ ਦੇ ਸਹਿਯੋਗ ਨਾਲ ਘੱਟ ਰੇਟਾਂ ਤੇ ਸਰੀਰਕ ਟੈੱਸਟ ਕਰਨ ਲਈ ਸ਼ੁਰੂ ਕੀਤੀ ਲੈਬਾਰਟਰੀ ਦਾ ਉਦਘਾਟਨ ਕਰਨ ਮੌਕੇ ਕੀਤਾ । ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਸ਼ੁਰੂ ਕੀਤੇ ਗਈ ਲੈਬ ਇੱਕ ਸ਼ਲਾਘਾਯੋਗ ਉੱਦਮ ਹੈ। ਇਹ ਲੈਬਾਰਟਰੀ ਬਿਮਾਰ ਵਿਅਕਤੀਆਂ ਲਈ ਵਰਦਾਨ ਸਾਬਤ ਹੋਵੇਗੀ ।
ਇਸ ਮੌਕੇ ਉਨ੍ਹਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਜੁੜੀਆਂ ਜਥੇਬੰਦੀਆਂ ਕਿਹਾ ਕਿ ਕੋਵਿਡ ਦਰਮਿਆਨ ਉਨ੍ਹਾਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕੀਤੇ ਗਏ ਹਨ ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰੀ ਗੁਰਮੁਖ ਸਿੰਘ ਨੇ ਗਿਆਨ ਜੋਤ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਫ਼ਾਇਤੀ ਦਰਾਂ ਤੇ ਸਰੀਰ ਦੇ ਜ਼ਰੂਰੀ ਟੈੱਸਟ ਕਰਨ ਲਈ ਗੁਰੂ ਘਰ ਵਿੱਚ ਸ਼ੁਰੂ ਕੀਤੀ ਲੈਬਾਰਟਰੀ ਸਵੇਰੇ 07 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹੀ ਰਹੇਗੀ ਅਤੇ ਐਤਵਾਰ ਵਾਲੇ ਦਿਨ ਬੰਦ ਰਹੇਗੀ । ਇਸ ਮੌਕੇ ਗਿਆਨ ਜੋਤ ਚੈਰੀਟੇਬਲ ਟਰੱਸਟ ਮੋਹਾਲੀ ਦੇ ਅਹੁਦੇਦਾਰ ਤੋਂ ਇਲਾਵਾ ਸ੍ਰੀ ਜਸਵਿੰਦਰ ਸਿੰਘ, ਸ੍ਰੀ ਜੀਤ ਸਿੰਘ, ਸ੍ਰੀ ਬਹਾਦਰ ਸਿੰਘ, ਸ੍ਰੀ ਕੁਲਵੰਤ ਸਿੰਘ , ਸ੍ਰੀ ਜਰਨੈਲ ਸਿੰਘ , ਸ੍ਰੀ ਹਰਬੰਸ ਸਿੰਘ , ਸ੍ਰੀ ਹਰਨੇਕ ਸਿੰਘ ,ਸ੍ਰੀ ਨੇਤਰ ਸਿੰਘ ,ਸ੍ਰੀ ਹਰਫੂਲ ਸਿੰਘ ਤੋਂ ਇਲਾਵਾ ਹੋਰ ਵਿਅਕਤੀ ਵੀ ਹਾਜ਼ਰ ਸਨ ।
Please Share This News By Pressing Whatsapp Button