ਸੇਵਾ ਕੇਂਦਰਾਂ ‘ਚ ਮੰਡੀ ਬੋਰਡ ਨਾਲ ਸਬੰਧਤ ਦੋ ਹੋਰ ਸੇਵਾਵਾਂ ਦਾ ਹੋਇਆ ਵਾਧਾ : ਡਿਪਟੀ ਕਮਿਸ਼ਨਰ
ਮਲੇਰਕੋਟਲਾ 10 ਸਤੰਬਰ :
ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਲੋਕਾਂ ਨੂੰ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾਉਣ ਦੇ ਉਦੇਸ਼ ਜ਼ਿਲ੍ਹੇ ਵਿੱਚ 07 ਸੇਵਾ ਕੇਂਦਰ ਚੱਲ ਰਹੇ ਇਨ੍ਹਾਂ ਸੇਵਾਵਾਂ ਕੇਂਦਰਾਂ ਵਿੱਚ 334 ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆ ਸਨ ।ਇਨ੍ਹਾਂ ਸੇਵਾਵਾਂ ਕੇਂਦਰ ਦੇ ਕੰਮਕਾਜ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿਚ ਪੰਜਾਬ ਮੰਡੀ ਬੋਰਡ ਦੀਆਂ ਧਾਰਾ 10 ਅਧੀਨ ਲਾਇਸੰਸ ਜਾਰੀ ਕਰਨ ਅਤੇ ਲਾਇਸੰਸ ਨਵਿਆਉਣ ਸਬੰਧੀ ਦੋ ਸੇਵਾਵਾਂ ਸੇਵਾ ਕੇਂਦਰਾਂ ਤੋਂ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਸੇਵਾ ਕੇਂਦਰਾਂ ਵਿਖੇ 02 ਹੋਰ ਸਹੂਲਤਾਂ ਦਾ ਇਜ਼ਾਫਾ ਹੋਣ ਨਾਲ ਹੁਣ ਕੁਲ 336 ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।
ਉਨ੍ਹਾਂ ਦੱਸਿਆ ਕਿ ਲਾਇਸੰਸ ਜਾਰੀ ਕਰਨ ਲਈ 1050/- ਰੁਪਏ ਅਤੇ ਲਾਇਸੰਸ ਨਵਿਆਉਣ ਲਈ 525/- ਰੁਪਏ ਸੇਵਾ ਕੇਂਦਰਾਂ ਦੀ ਫੈਸੀਲੀਟੇਸ਼ਨ ਫੀਸ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਬਿਨੈਕਾਰ ਪੰਜਾਬ ਮੰਡੀ ਬੋਰਡ ਨਾਲ ਸਬੰਧਿਤ ਨਵੇਂ ਲਾਇਸੰਸ ਬਣਵਾਉਣ ਜਾਂ ਨਵਿਆਉਣ ਲਈ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿਖੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੇਵਾ ਕੇਂਦਰਾਂ ਦੇ ਅਮਲੇ ਨੂੰ ਪਹਿਲਾਂ ਹੀ ਸਿਖਲਾਈ ਮੁਹੱਈਆ ਕਰਵਾਈ ਜਾ ਚੁੱਕੀ ਹੈ ।
ਉਨ੍ਹਾਂ ਕਿਹਾ ਕਿ ਸੇਵਾਵਾਂ ਕੇਂਦਰਾਂ ‘ਚ ਅਜਿਹੀਆਂ ਸੁਵਿਧਾਵਾਂ ਦਾ ਇਜ਼ਾਫਾ ਹੋਣ ਨਾਲ ਸਰਕਾਰੀ ਕੰਮ ਕਾਜ ਹੋਰ ਬਿਹਤਰ ਅਤੇ ਪ੍ਰਾਰਦਰਸੀ ਬਣ ਸਕਿਆ ਹੈ । ਉਹਨਾਂ ਕਿਹਾ ਕਿ ਜ਼ਿਲ੍ਹਾ ਮਲੇਰਕੋਟਲਾ ਵਿਚ ਸੇਵਾ ਕੇਂਦਰਾਂ ਵੱਲੋਂ ਕਰੋਨਾ ਮਹਾਂਮਾਰੀ ਦੇ ਦੌਰਾਨ ਵੀ ਨਾਗਰਿਕਾਂ ਨੂੰ ਬੇਹਤਰ ਅਤੇ ਸੁਰੱਖਿਅਤ ਵਾਤਾਵਰਨ ਵਿਚ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਾਰਕ ਵਲੋਂ ਸੇਵਾ ਕੇਂਦਰਾਂ ਲੋਕਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਬਿਹਤਰ ਢੰਗ ਨਾਲ ਪ੍ਰਦਾਨ ਕਰਨ ਲਈ ਸੇਵਾ ਕੇਂਦਰ ਸੁਰੂ ਕੀਤੇ ਗਏ ਹਨ । ਇਸ ਮੌਕੇ ਜ਼ਿਲ੍ਹਾ ਈ ਗਵਰਨੈਂਸ ਕੋਆਰਡੀਨੇਟਰ ਅਤੇ ਸੇਵਾ ਕੇਂਦਰਾਂ ਵਿਖੇ ਤਾਇਨਾਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸੇੇਵਾ ਕੇਂਦਰਾਂ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਨਿਰਧਾਰਿਤ ਸਮੇਂ ਬੱਧ , ਨਿਰਵਿਘਨ ਤਰੀਕੇ ਨਾਲ ਸੇਵਾਵਾਂ ਮੁਹੱਈਆਂ ਕਰਵਾਈਆ ਜਾਣ । ਉਨ੍ਹਾਂ ਹੋਰ ਕਿਹਾ ਕਿ ਕੋਵਿਡ-19 ਦੇ ਮੱਦੇ ਨਜਰ ਸੇਵਾ ਕੇਂਦਰਾਂ ਵਿੱਚ ਵਾਧੂ ਦੀ ਭੀੜ ਤੋਂ ਬਚਣ ਲਈ ਸਹਾਇਕ ਜ਼ਿਲ੍ਹਾ ਈ ਗਵਰਨੈਂਸ ਕੋਆਰਡੀਨੇਟਰ ਦੁਆਰਾ ਤਿਆਰ ਕੀਤਾ ਗਿਆ ਨਵਾ ਟੋਕਨ ਸਿਸਟਮ ਪ੍ਰਣਾਲੀ ਤੁਰੰਤ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਵਿੱਚ ਲਾਗੂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਆਪਣੀ ਵਾਰੀ ਅਨੁਸਾਰ ਸੇਵਾ ਮਿਲ ਸਕੇ ।ਉਨ੍ਹਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੇਵਾ ਕੇਂਦਰਾਂ ਵਿੱਚ ਪੈਡਿੰਗ ਪਈਆ ਅਰਜੀਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ,ਸਹਾਇਕ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਐਸ.ਡੀ.ਐਮ. ਮਲੇਰਕੋਟਲਾ/ਅਮਰਗੜ੍ਹ ਸ੍ਰੀ ਟੀ.ਬੈਨਿਥ, ਐਸ.ਡੀ.ਐਮ. ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ,ਜ਼ਿਲ੍ਹਾ ਈ ਗਵਰਨੈਂਸ ਕੋਆਰਡੀਨੇਟਰ ਸ੍ਰੀ ਸੁਰਿੰਦਰ ਸਿੰਘ,ਸਹਾਇਕ ਜ਼ਿਲ੍ਹਾ ਈ ਗਵਰਨੈਂਸ ਕੋਆਰਡੀਨੇਟਰ ਸ੍ਰੀ ਨਰਿੰਦਰ ਸ਼ਰਮਾ , ਜ਼ਿਲ੍ਹਾ ਮੈਨੇਜ਼ਰ ਸੇਵਾ ਕੇਂਦਰ ਸ੍ਰੀ ਬਲਵੰਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ।
Please Share This News By Pressing Whatsapp Button