ਨਹਿਰੂ ਯੁਵਾ ਕੇਂਦਰ ਨੇ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਕਰਵਾਈ ਫਿਟ ਇੰਡੀਆ ਆਜ਼ਾਦੀ ਦੌ
ਪਟਿਆਲਾ, 11 ਸਤੰਬਰ :
ਪਟਿਆਲਾ ਵਿਖੇ ਕੇਂਦਰ ਸਰਕਾਰ ਦੇ ਯੁਵਕ ਮਾਮਲੇ ਅਤੇ ਖੇਡ ਵਿਭਾਗ ਵੱਲੋ ਨਹਿਰੂ ਯੁਵਾ ਕੇਂਦਰ ਪਟਿਆਲਾ ਰਾਹੀਂ ਅਜਾਦੀ ਦੇ 75ਵੇਂ ਦਿਹਾੜੇ ਨੂੰ ਸਮਰਪਿਤ ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਸਬੰਧ ਵਿੱਚ ਫਿੱਟ ਇੰਡੀਆ ਫਰੀਡਮ ਰਨ ਕਰਵਾਈ ਗਈ। ਇਸ ਫਿਟ ਇੰਡੀਆ ਆਜ਼ਾਦੀ ਦੀ ਦੌੜ ਵਿੱਚ 200 ਦੇ ਕਰੀਬ ਯੂਥ ਕਲੱਬਾਂ ਦੇ ਮੈਂਬਰਾਂ, ਐਨ.ਐਸ.ਐਸ ਵਲੰਟੀਅਰਜ ਅਤੇ ਖਿਡਾਰੀਆਂ ਨੇ ਭਾਗ ਲਿਆ।
ਐਨ.ਆਈ.ਐਸ ਤੋਂ ਰਾਸ਼ਟਰੀ ਗੀਤ ਨਾਲ ਸ਼ੁਰੂ ਹੋ ਕੇ ਇਹ ਦੌੜ ਮੋਦੀ ਕਾਲਜ ਤੋਂ ਹੁੰਦੇ ਹੋਏ ਯੂਥ ਹੋਸਟਲ ਵਿਖੇ ਸਮਾਪਤ ਹੋਈ। ਇਸ ਦੌਰਾਨ ਦੌੜ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਰੀਰਕ ਤੰਦਰੁਸਤੀ ਲਈ ‘ਫਿਟਨੈਸ ਦੀ ਡੋਜ਼ ਅੱਧਾ ਘੰਟਾ ਰੋਜ਼’ ਤਹਿਤ ਰੋਜ਼ਾਨਾ ਅੱਧਾ ਘੰਟਾ ਕਸਰਤ ਕਰਨ ਦੀ ਸੌਂਹ ਚੁਕਾਈ ਗਈ।
ਇਸ ਦੌੜ ਨੂੰ ਐਸ.ਡੀ.ਐਮ. ਪਾਤੜਾਂ ਸ੍ਰੀ ਅੰਕੁਰਜੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫ਼ਸਰ ਨੇਹਾ ਸ਼ਰਮਾ ਅਤੇ ਐਨ.ਆਈ.ਐਸ. ਦੇ ਚੀਫ਼ ਹਾਕੀ ਕੋਚ ਪੂਨਮ ਬਾਲਾ, ਫੈਂਸਿੰਗ ਕੋਚ ਮੋਹਿਤ ਅਸ਼ਵਨੀ, ਹਾਕੀ ਕੋਚ ਦਿਨੇਸ਼ ਯਾਦਵ ਤੇ ਅਭਿਸ਼ੇਕ ਮਿਸ਼ਰਾ, ਭਾਰ ਤੋਲਕ ਕੋਚ ਗਿਆਨਾ ਸ਼ੇਖਰ ਪਾਂਡਿਆਨ, ਬਾਕਸਿੰਗ ਕੋਚ ਜਤਿੰਦਰ ਰਾਜ ਸਿੰਘ ਆਦਿ ਸਮੇਤ ਹੋਰ ਸ਼ਖ਼ਸੀਅਤਾਂ ਵੀ ਸ਼ਾਮਲ ਹੋਈਆਂ।
ਇਸ ਮੌਕੇ ਸ. ਅੰਕੁਰਜੀਤ ਸਿੰਘ ਨੇ ਕਿਹਾ ਕਿ ਅਜਾਦੀ ਦੇ 75ਵੇਂ ਮਹਾਂਉਤਸਵ ਦੇ ਸਬੰਧ ਵਿੱਚ ਵੱਖ-ਵੱਖ ਪ੍ਰੋਗਰਾਮ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪੂਰਨ ਵਿਕਾਸ ਲਈ ਹਰ ਨਾਗਿਰਕ ਦਾ ਤੰਦਰੁਸਤ ਹੋਣਾ ਜਰੂਰੀ ਹੈ, ਜਿਸ ਲਈ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ-ਪਿੰਡ ਖੇਡ ਸਟੇਡੀਅਮ ਬਣਵਾਏ ਹਨ ਅਤੇ ਜਲਦੀ ਹੀ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੀ ਦਿੱਤੀਆਂ ਜਾਣਗੀਆਂ।
ਸ. ਅੰਕੁਰਜੀਤ ਸਿੰਘ ਨੇ ਨਹਿਰੂ ਯੁਵਾ ਕੇਂਦਰ ਨੂੰ ਇਹ ਫਰੀਡਮ ਰਨ ਕਰਾੳਣ ਲਈ ਵਧਾਈ ਦਿੰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਅਤੇ ਵੱਧ ਤੋ ਵੱਧ ਅੁਨਸ਼ਾਸਨ ਵਿੱਚ ਰਹਿਣ ਲਈ ਪ੍ਰੇਰਤ ਕਰਨ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਸਮਾਜ ਵਿੱਚ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫ਼ਸਰ ਨੇਹਾ ਸ਼ਰਮਾ ਨੇ ਦੱਸਿਆ ਕਿ ਅਜਾਦੀ ਦੇ 75ਵੇ ਮਹਾਉਤਸਵ ਦੇ ਸਬੰਧ ਵਿੱਚ ਅਜ਼ਾਦੀ ਦੀ ਦੌੜ ਦੇਸ਼ ਦੇ ਸਾਰੇ 744 ਜ਼ਿਲ੍ਹਿਆਂ ਵਿੱਚ 13 ਅਗਸਤ ਤੋਂ 2 ਅਕਤੂਬਰ ਤੱਕ ਕਰਵਾਏ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਤਹਿਤ ਅੱਜ ਪਟਿਆਲਾ ਵਿਖੇ ਇਹ ਦੌੜ ਕਰਵਾਈ ਗਈ ਹੈ।
Please Share This News By Pressing Whatsapp Button