ਏਵੀਏਸ਼ਨ ਕਲੱਬ ਦੇ ਦੋ ਕਿਲੋਮੀਟਰ ਘੇਰੇ ‘ਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਉਡਾਉਣ ‘ਤੇ ਪਾਬੰਦੀ
ਪਟਿਆਲਾ, 11 ਸਤੰਬਰ(ਬਲਵਿੰਦਰ ਪਾਲ)
ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਫੌਜਦਾਰੀ ਜਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਿਵਲ ਏਵੀਏਸ਼ਨ ਕਲੱਬ ਪਟਿਆਲਾ ਦੇ ਨੇੜੇ ਦੋ ਕਿਲੋਮੀਟਰ ਘੇਰੇ ਵਿੱਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਦੀ ਵਰਤੋ ਕਰਨ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾਈ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਏਵੀਏਸ਼ਨ ਸੈਕਟਰ ਦੇ ਏਰੀਆ ਵਿੱਚ ਤਿਉਹਾਰਾਂ ਮੌਕੇ ਆਮ ਪਬਲਿਕ ਵੱਲੋਂ ਲਾਰਟੇਨ ਕਾਈਟਸ/ਵਿਸ਼ ਕਾਈਟਸ ਹਵਾ ਵਿੱਚ ਉਡਾਇਆ ਜਾਂ ਛੱਡਿਆ ਜਾਂਦਾ ਹੈ। ਅਜਿਹੀਆਂ ਗਤੀਵਿਧੀਆਂ ਨਾਲ ਜਹਾਜ਼ਾਂ ਨੂੰ ਉਡਾਉਣ ਜਾਂ ਉਤਾਰਨ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਹਵਾਈ ਅੱਡੇ ਦੇ ਆਲੇ-ਦੁਆਲੇ ਦੋ ਕਿਲੋਮੀਟਰ ਘੇਰੇ ਵਿੱਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਨੂੰ ਉਡਾਉਣ ਜਾਂ ਹਵਾ ਵਿੱਚ ਛੱਡਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾੳਣੀ ਜ਼ਰੂਰੀ ਹੈ। ਇਹ ਹੁਕਮ 2 ਨੰਵਬਰ 2021 ਤੱਕ ਲਾਗੂ ਰਹਿਣਗੇ।
Please Share This News By Pressing Whatsapp Button