16 ਸਤੰਬਰ ਨੂੰ ਲੱਗੇਗਾ ਮਲੇਰਕੋਟਲਾ ਜ਼ਿਲ੍ਹੇ ‘ਚ ਰੋਜ਼ਗਾਰ ਮੇਲਾ
ਮਲੇਰਕੋਟਲਾ 14 ਸਤੰਬਰ :
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਬਿਊਰੋ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਪੱਧਰ ਦਾ 16 ਸਤੰਬਰ ਨੂੰ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਵੱਡਾ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਰੋਜ਼ਗਾਰ ਮੇਲਿਆਂ ‘ਚ ਨਾਮੀ ਕੰਪਨੀਆਂ ਜਿਸ ਵਿਚ ਅਰਿਹੰਤ ਸਪਿੰਨਿੰਗ ਮਿਲਜ਼, ਨਾਹਰ ਫਾਇਬਰ, ਕੂਲਿੰਗ, ਸਟਾਰ ਇੰਪੈਕਟ ਪ੍ਰਾ:ਲਿਮ:,ਐਸ.ਬੀ.ਆਈ.ਲਾਈਫ਼ ਇੰਨਸ਼ੋਰੈਂਸ, ਕੈਪੀਟਲ ਟਰੱਸਟ, ਸਟਾਰ ਹੈਲਥ ਐਡ ਇਲਾਇਡ ,ਫੋਰ ਏਅਰ ਲਿਵਿੰਗ,ਐਸ.ਆਈ.ਐਸ.ਸਕਿਉਰਿਟੀ,ਫਲਿੱਪ ਕਾਰਟ, ਮੈਗਨੀਫਾਇਨ ਹੈਲਥ ਹਰਬਲ, ਡਿਊ ਸਾਫਟ, ਐਲ.ਆਈ.ਸੀ.ਮਲੇਰਕੋਟਲਾ,ਅਜਾਇਲ, ਤਾਰਾ ਫੀਡ, ਪੁਖਰਾਜ ਹੈਲਥ,ਇਨਸਟੋ ਹੈਲਥ ਕੇਅਰ, ਆਦਿ ਸਮੇਤ ਕਈ ਹੋਰ ਕੰਪਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੀਆਂ।
ਸ੍ਰੀ ਤ੍ਰਿਪਾਠੀ ਨੇ ਨੌਜਵਾਨਾ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਨੌਜਵਾਨ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈ ਕੇ ਆਪਣਾ ਭਵਿੱਖ ਉੱਜਵਲ ਬਣਾਉਣ। ਉਨ੍ਹਾਂ ਰੋਜ਼ਗਾਰ ਮੇਲੇ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ।ਉਨ੍ਹਾਂ ਕਿਹਾ ਕਿ ਮੇਲੇ ਵਿਚ ਇੰਟਰਵਿਊ ਦੇਣ ਦੇ ਚਾਹਵਾਨ ਨੌਜਵਾਨਾਂ ਦੀ ਕੋਵਿਡ ਦੇ ਮੱਦੇਨਜ਼ਰ ਸਕਰੀਨਿੰਗ ਕੀਤੀ ਜਾਵੇ, ਇੰਟਰਵਿਊ ਅਤੇ ਬੈਠਣ ਲਈ ਕੋਵਿਡ ਨਿਯਮਾਂ ਅਨੁਸਾਰ ਪ੍ਰਬੰਧ ਕੀਤੇ ਜਾਣ ।ਇਸ ਤੋਂ ਇਲਾਵਾ ਸੈਨੇਟਾਈਜ਼ਰ ਲੋੜ ਅਨੁਸਾਰ ਮੇਲੇ ਵਾਲੇ ਸਥਾਨ ‘ਤੇ ਲੋਕਾਂ ਲਈ ਉਪਲਬਧ ਜਾਣ।ਬਿਨਾਂ ਮਾਸਕ ਤੋਂ ਕਿਸੇ ਨੂੰ ਵੀ ਮੇਲੇ ਵਾਲੇ ਸਥਾਨ ‘ਤੇ ਜਾਣ ਨਹੀਂ ਦਿੱਤਾ ਜਾਵੇਗਾ ਸੋ ਇਸ ਲਈ ਇੰਟਰਵਿਊ ਦੇਣ ਦੇ ਚਾਹਵਾਨ ਸਹੀ ਮਾਸਕ ਪਹਿਨ ਕੇ ਹੀ ਆਉਣ।
Please Share This News By Pressing Whatsapp Button