ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੀਜ਼ਾ ਸਲਾਹਕਾਰ ਏਜੰਸੀਆਂ ਨੂੰ ਲਾਇਸੰਸ ਜਾਰੀ
ਸੰਗਰੂਰ, 16 ਸਤੰਬਰ:
ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਰਾਮਵੀਰ ਵੱਲੋਂ ਸ੍ਰੀ ਦੀਪਕ ਕੁਮਾਰ ਪੁੱਤਰ ਸ੍ਰੀ ਸੁਭਾਸ਼ ਚੰਦ ਤੇ ਸ੍ਰੀ ਵਿਵੇਕ ਕੁਮਾਰ ਪੁੱਤਰ ਸ੍ਰੀ ਰਾਮ ਚੰਦ ਵਾਸੀਆਨ ਹਾਊਸ ਨੰ: 233, ਸਿ਼ਵਪੁਰੀ ਮੁਹੱਲਾ, ਬੱਸ ਸਟੈਂਡ ਰੋਡ, ਧੂਰੀ, ਜਿ਼ਲ੍ਹਾ ਸੰਗਰੂਰ ਨੂੰ ਮੈਸ. ਦਿ ਗਰੇਟ ਮੈਂਟਰ, ਬੱਸ ਸਟੈਂਡ ਰੋਡ,ਸਾਹਮਣੇ ਮੁਲਤਾਨੀ ਢਾਬਾ, ਧੂਰੀ ਲਈ ਆਇਲਸ ਅਤੇ ਕੰਸਲਟੈਂਸੀ ਲਾਇਸੰਸ ਅਤੇ ਸ੍ਰੀ ਭਿੰਦਰਵੀਰ ਸਿੰਘ ਪੁੱਤਰ ਸ੍ਰੀ ਬਲਵਿੰਦਰ ਸਿੰਘ ਵਾਸੀ ਨੇੜੇ ਰੇਲਵੇ ਓਵਰਬ੍ਰਿਜ਼, ਸਾਹਮਣੇ ਪੁਨੀਆ ਟਾਵਰ, ਸੰਗਰੂਰ ਨੂੰ ਮੈਸ. ਮਿਲੀਅਨ ਮੈਥਡਜ਼ ਇੰਮੀਗ੍ਰੇਸਨ਼ ਕੰਸਲਟੈਂਸਜ਼, ਨੇੜੇ ਰੇਲਵੇ ਓਵਰਬ੍ਰਿਜ਼, ਸਾਹਮਣੇ ਪੁਨੀਆ ਟਾਵਰ, ਸੰਗਰੂਰ ਲਈ ਕੰਸਲਟੈਂਸੀ ਦਾ ਲਾਇਸੰਸ ਜਾਰੀ ਕੀਤਾ ਗਿਆ ਹੈ। ਇਹ ਲਾਇਸੰਸ 9-9-2026 ਤੱਕ ਵੈਧ ਹੋਣਗੇ।
ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਰੂਲਜ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ 2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ 2012 ਤੇ ਤਹਿਤ ਜਾਰੀ ਕੀਤੇ ਗਏ ਹਨ।
ਲਾਇਸੰਸਧਾਰਕਾਂ ਨੂੰ ਲਿਖਿਆ ਗਿਆ ਹੈ ਕਿ ਉਹ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲਾਂ ਤੱਕ ਸੰਭਾਲ ਕੇ ਰੱਖੇਗਾ ਅਤੇ ਉਨ੍ਹਾਂ ਤੋਂ ਲਈ ਜਾਣ ਵਾਲੀ ਜਾਣਕਾਰੀ ਤੇ ਫੀਸ ਹਰ ਮਹੀਨੇ ਅਤੇ ਛੇ ਮਹੀਨੇ ਬਾਅਦ ਸੈਕਟਰੀ ਹੋਮ ਅਫੈਅਰਜ਼ ਐਂਡ ਜਸਟਿਸ ਨੂੰ ਭੇਜਣੀ ਯਕੀਨੀ ਬਣਾਏਗਾ।
Please Share This News By Pressing Whatsapp Button