89 ਕੇਸਾਂ ਦਾ ਰਾਜੀਨਾਮੇ ਤਹਿਤ ਮਹੀਨੇਵਾਰ ਲੋਕ ਅਦਾਲਤ ਰਾਹੀ ਨਿਪਟਾਰਾ
ਸੰਗਰੂਰ, 17 ਸਤੰਬਰ:
ਪੰਜਾਬ ਰਾਜ ਕਾਨੂੰਨੀਂ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸ੍ਰੀ ਹਰਪਾਲ ਸਿੰਘ, ਮਾਨਯੋਗ, ਜਿਲ੍ਹਾ ਅਤੇ ਸੈਸ਼ਨ ਜੱਜ -ਕਮ- ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਯੋਗ ਅਗਵਾਈ ਹੇਠ ਮਹੀਨੇਵਾਰ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਮਹੀਨਾਵਾਰ ਲੋਕ ਅਦਾਲਤ ਸੰਗਰੂਰ ਅਦਾਲਤਾਂ ਅਤੇ ਧੂਰੀ, ਮੂਨਕ ਅਤੇ ਸੁਨਾਮ ਵਿਖੇ ਲਗਾਈਆਂ ਗਈਆਂ ।
ਸ਼੍ਰੀਮਤੀ ਦੀਪਤੀ ਗੋਇਲ ਪੀ.ਸੀ.ਐਸ., ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਨੇ ਦਸਿਆ ਕਿ ਇਸ ਮਹੀਨੇਵਾਰ ਲੋਕ ਅਦਾਲਤ ਵਿਚ ਕੁੱਲ 380 ਕੇਸ ਲਾਏ ਗਏ ਸਨ। ਜਿਹਨ੍ਹਾਂ ਵਿੱਚੋਂ 89 ਕੇਸਾਂ ਦਾ ਅਤੇ 21895744/-ਰੁਪਏ ਦਾ ਰਾਜੀਨਾਮੇ ਤਹਿਤ ਨਿਪਟਾਰਾ ਕੀਤਾ ਗਿਆ।
Please Share This News By Pressing Whatsapp Button