ਘਰੇਲੂ ਬਗੀਚੀ ਲਈ ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ ਜਾਰੀ
ਮਲੇਰਕੋਟਲਾ 18 ਸਤੰਬਰ-
ਅੱਜ ਸਰਦ ਰੁੱਤ ਦੀਆ ਸਬਜ਼ੀ ਬੀਜਾਂ ਦੀਆਂ ਮਿੰਨੀ ਕਿੱਟਾਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਵੱਲੋਂ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਲੋਕਾਂ ਨੂੰ ਵਧੀਆ ਕਿਸਮ ਦੇ ਫਲ਼ ਅਤੇ ਸਬਜ਼ੀ ਬੀਜ ਮੁਹੱਈਆ ਕਰਵਾਉਣ ਲਈ ਬਾਗ਼ਬਾਨੀ ਵਿਭਾਗ ਅਹਿਮ ਰੋਲ ਅਦਾ ਕਰ ਰਿਹਾ ਹੈ। ਮਿਸ਼ਨ ਤੰਦਰੁਸਤ ਪੰਜਾਬ ਦੀ ਨੂੰ ਕਾਮਯਾਬ ਕਰਨ ਲਈ ਬਾਗ਼ਬਾਨੀ ਵਿਭਾਗ ਕਿਸਾਨਾਂ ਅਤੇ ਆਮ ਲੋਕਾਂ ਨੂੰ ਘਰੇਲੂ ਬਗੀਚੀਆਂ ਲਈ ਸਬਜ਼ੀਆਂ ਦੇ ਵਧੀਆ ਗੁਣਵੱਤਾ ਦੇ ਬੀਜ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਸਰਦ ਰੁੱਤ ਦੀਆਂ ਸਬਜ਼ੀਆਂ ਦੇ ਬੀਜ ਵਾਜਬ ਕੀਮਤ ਉਪਰ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਘਰੇਲੂ ਬਗੀਚੀ ਵਿਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਪੈਦਾ ਕਰ ਕੇ, ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੇਕ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਰੋਜ਼ਾਨਾ ਤਾਜ਼ੀਆ ਜੈਵਿਕ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ
ਡਿਪਟੀ ਡਾਇਰੈਕਟਰ, ਬਾਗ਼ਬਾਨੀ ਸੰਗਰੂਰ ਡਾਕਟਰ ਹਰਦੀਪ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਸ ਕਿੱਟ ਵਿਚ 9 ਕਿਸਮ ਦੇ ਸਰਦ ਰੁੱਤ ਦੀਆਂ ਸਬਜ਼ੀਆਂ ਦੇ ਬੀਜ ਜਿਵੇਂ ਕਿ ਮੇਥੀ, ਪਾਲਕ, ਧਨੀਆ, ਬਰੋਕਲੀ, ਮੂਲ਼ੀ, ਗਾਜਰ, ਸ਼ਲਗਮ, ਸਰ੍ਹੋਂ, ਸਾਗ ਦੇ ਪ੍ਰਮਾਣਿਤ ਕਿਸਮ ਦੇ ਬੀਜ ਹਨ। ਬਾਗ਼ਬਾਨੀ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਗਈਆਂ ਹਨ ਜੋ 5-6 ਮਰਲਿਆਂ ਵਿਚ ਬੀਜੇ ਜਾ ਸਕਦੇ ਹਨ ਅਤੇ 7-8 ਜੀਆਂ ਦਾ ਪਰਿਵਾਰ ਸਬਜ਼ੀ ਪੈਦਾ ਕਰ ਕੇ ਖਾ ਸਕਦਾ ਹੈ।
ਬਾਗ਼ਬਾਨੀ ਵਿਕਾਸ ਅਫ਼ਸਰ ਸ੍ਰੀ ਬਲਜੀਤ ਕੁਮਾਰ ਨੇ ਦੱਸਿਆ ਕਿ ਇਸ ਕਿੱਟ ਦਾ ਬਹੁਤ ਹੀ ਵਾਜਬ ਕੀਮਤ 90 ਰੁਪਏ ਰੱਖੀ ਗਈ ਹੈ।ਇਹ ਸਬਜ਼ੀ ਬੀਜ ਕਿੱਟਾਂ ਦਫ਼ਤਰ ਬਾਗ਼ਬਾਨੀ ਵਿਭਾਗ ਮਲੇਰਕੋਟਲਾ ਵਿਖੇ ਉਪਲਬਧ ਹਨ ।
Please Share This News By Pressing Whatsapp Button