ਸਖੀ-ਵਨ ਸਟਾਪ ਸੈਂਟਰ ਵਲੋਂ ਭਵਾਨੀਗੜ੍ਹ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ
ਸੰਗਰੂਰ, 18 ਸਤੰਬਰ:
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਸ਼ੁਰੂ ਕੀਤੀ ਸਖੀ ਵਨ ਸਟਾਪ ਸੈਂਟਰ ਸਕੀਮ ਦੇ ਅਧੀਨ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆਂ ) ਭਵਾਨੀਗੜ੍ਹ ਵਿਖੇ ਸਖੀ ਵਨ ਸਟਾਪ ਸੈਂਟਰ ਵਲੋਂ ਦਿਤੀਆਂ ਜਾਣ ਵਾਲੀ ਸਹੂਲਤਾਂ ਦੀ ਜਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਕਾਉਂਸਲਰ ਸਲਮਾ ਨੇ ਦਿੱਤੀ।ਉਨ੍ਹਾਂ ਵਿਦਿਆਰਥਣਾਂ ਅਤੇ ਸਮੂਹ ਸਟਾਫ ਨੂੰ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਦਾ ਮੁੱਖ ਉਦੇਸ਼ ਔਰਤ ਸਮਾਜ ਦੀ ਸਰੁੱਖਿਆ ਕਰਨਾ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਸਖੀ ਵਨ ਸਟਾਪ ਸੈਂਟਰ ਕਿਸੇ ਵੀ ਹਿੰਸ਼ਾ ਦੀ ਸ਼ਿਕਾਰ ਔਰਤਾਂ ਨੂੰ ਅਨੁਸਾਰ ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਮਾਨਸਿਕ-ਸਮਾਜਿਕ ਸਲਾਹ ਤੇ ਜਰੂਤਮੰਦ ਔਰਤਾਂ ਨੂੰ ਅਸਥਾਈ ਰਿਹਾਇਸ਼ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਵਿੱਚ ਕੋਈ ਵੀ ਲੜਕੀ ਛੇੜਛਾੜ ਦੀ ਸਿਕਾਰ ਹੈ ਅਤੇ ਉਹ ਸਮਾਜਿਕ ਡਰ ਕਾਰਨ ਕਿਸੇ ਗੱਲ ਨੂੰ ਦੱਸ ਨਹੀਂ ਪਾ ਰਹੀ ਤਾਂ ਉਸਨੁੰ ਵਨ ਸਟਾਪ ਸੈਂਟਰ ਵੱਲੋਂ ਮਦਦ ਦਿੱਤੀ ਜਾਵੇਗੀ ਅਤੇ ਉਸ ਦੀ ਪਹਿਚਾਣ ਵੀ ਗੁਪਤ ਰੱਖੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਮੁਹਿਮ ਸੰਗਰੂਰ ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ’ਤੇ ਚਲਾਈ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਮੌਜੂਦਾ ਸਮੇਂ ਵਿੱਚ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਚੱਲ ਰਿਹਾ ਹੈ। ਜਿੱਥੇ ਪੀੜਤ ਔਰਤ ਸਿੱਧਾ ਪਹੁੰਚ ਕਰ ਸਕਦੀ ਹੈ ਜਾਂ ਫਿਰ 01672240760 ਤੇ ਸੰਪਰਕ ਕਰ ਕੇ ਸ਼ਿਕਾਇਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੀੜਤ ਔਰਤ oscsangrur@gmail.com ਤੇ ਈ ਮੇਲ ਰਾਹੀ ਵੀ ਸਿਕਾਇਤ ਕਰ ਸਕਦੀ ਹੈ।
Please Share This News By Pressing Whatsapp Button