ਯੂਨੀਕ ਡਿਸਇਬੈਲਿਟੀ ਇੰਡਟੀਫਿਕੇਸ਼ਨ ਕਾਰਡ (ਯੂ.ਡੀ.ਆਈ.ਡੀ.) ਕਾਰਡ ਬਣਾਉਣ ਲਈ ਕਾਮਨ ਸਰਵਿਸ ਸੈਂਟਰ,ਸੇਵਾ ਕੇਂਦਰ ਜਾਂ ਘਰ ਬੈਠ ਕੇ ਪੋਰਟਲ ‘ਤੇ ਕੀਤਾ ਜਾ ਸਕਦੈ ਅਪਲਾਈ
ਮਲੇਰਕੋਟਲਾ 20 ਸਤੰਬਰ
ਯੂਨੀਕ ਡਿਸਇਬੈਲਿਟੀ ਇੰਡਟੀਫਿਕੇਸ਼ਨ ਕਾਰਡ (ਯੂ.ਡੀ.ਆਈ.ਡੀ.) ਬਣਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਨੁਮਾਇੰਦਿਆਂ ਆਦੇਸ਼ ਦਿੰਦਿਆਂ ਸਹਾਇਕ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਕਿਹਾ ਕਿ ਦਿਵਿਆਂਗ ਲੋਕਾਂ ਦੇ ਕਾਰਡ ਬਣਾਉਣ ‘ਚ ਕੋਈ ਢਿੱਲ-ਮੱਠ ਨਾ ਵਰਤੀ ਜਾਵੇ ਅਤੇ ਅਪਲਾਈ ਹੋ ਚੁੱਕੇ ਕਾਰਡਾਂ ਦੀ ਜਾਂਚ ਕਰਨ ਉਪਰੰਤ ਬਕਾਇਆ ਪਈਆਂ ਦਰਖਾਸਤਾਂ ਨੂੰ ਜਲਦ ਨਿੱਲ ਕੀਤਾ ਜਾਵੇ।
ਸਹਾਇਕ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਦਿਵਿਆਂਗ ਲੋਕਾਂ ਲਈ ਯੂਨੀਕ ਡਿਸਇਬੈਲਿਟੀ ਇੰਡਟੀਫਿਕੇਸ਼ਨ ਕਾਰਡ (ਯੂ.ਡੀ.ਆਈ.ਡੀ.) ਕਾਰਡ ਬਣਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਲਾਭਪਾਤਰੀ ਨੂੰ ਪਹਿਲਾਂ ਆਪਣੇ ਆਪ ਨੂੰ ਇਸ ਕਾਰਡ ਲਈ ਰਜਿਸਟਰਡ ਕਰਨਾ ਹੋਵੇਗਾ ਜੋ ਕਿ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ,ਸੇਵਾ ਕੇਂਦਰ ਜਾਂ ਘਰ ਬੈਠੇ ਹੀ ਫ਼ੋਨ ਰਾਹੀਂ ਸਰਕਾਰ ਦੇ ਪੋਰਟਲhttp://www.
ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਕਰਨ ਲਈ ਕੁਝ ਜ਼ਰੂਰੀ ਦਸਤਾਵੇਜ਼ ਲੋੜੀਂਦੇ ਹਨ ਜੇਕਰ ਉਸਦਾ ਜ਼ਿਲ੍ਹੇ ਦੇ ਸਿਵਲ ਸਰਜਨ ਤੋਂ ਪ੍ਰਮਾਣਿਤ ਪਹਿਲਾਂ ਮੈਡੀਕਲ ਸਰਟੀਫਿਕੇਟ ਬਣਿਆ ਹੋਇਆ ਹੈ ਤਾਂ ਡਿਜੀਟਲ ਫੋਰਮ ਨਾਲ ਜੋੜਨ ਲਈ ਅਸਲ ਮੈਡੀਕਲ ਸਰਟੀਫਿਕੇਟ, ਆਧਾਰ ਕਾਰਡ ਤੇ ਇਕ ਪਾਸਪੋਰਟ ਸਾਈਜ਼ ਫੋਟੋਸੇਵਾਕੇਂਦਰਵਿਖੇ ਨਾਲ ਲਿਜਾਉਣ ਲਾਜ਼ਮੀ ਹੋਵੇਗੀ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਦਿਵਿਆਂਗ ਲੋਕਾਂ ਨੂੰ ਇਕ ਘੇਰੇ ਅੰਦਰ ਲਿਆਉਣ ਲਈ ਵਿਲੱਖਣ ਪਹਿਚਾਣ ਪੱਤਰ ਬਣਾਏ ਜਾ ਰਹੇ ਹਨ ਤਾਂ ਜੋ ਦਿਵਿਆਂਗ ਜਣਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਸੁਖਾਵੇਂ ਢੰਗ ਨਾਲ ਲਾਭ ਦਿੱਤਾ ਜਾ ਸਕੇ।
ਈ.ਗਵਰਨੈਂਸ ਕੋਆਰਡੀਨੇਟਰ ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਲੋਕਾਂ ਨੂੰ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾਉਣ ਦੇ ਉਦੇਸ਼ ਜ਼ਿਲ੍ਹੇ ਵਿੱਚ 07 ਸੇਵਾ ਕੇਂਦਰ ਚੱਲ ਰਹੇ ਇਨ੍ਹਾਂ ਸੇਵਾਵਾਂ ਕੇਂਦਰਾਂ ਵਿੱਚ 336 ਵੱਖ ਵੱਖ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਨ । ਯੂਨੀਕ ਡਿਸਇਬੈਲਿਟੀ ਇੰਡਟੀਫਿਕੇਸ਼ਨ ਕਾਰਡ (ਯੂ.ਡੀ.ਆਈ.ਡੀ.) ਧਾਰਕਾਂ ਨੂੰ ਸੇਵਾ ਕੇਂਦਰਾਂ ਵਿੱਚ ਪਹਿਲ ਦੇ ਅਧਾਰ ਤੇ ਸਰਵਿਸਿਜ਼ ਮੁਹੱਈਆ ਕਰਵਾਈ ਜਾਂਦੀ ਹੈ ।ਇਸ ਮੌਕੇ ਸਹਾਇਕ ਜ਼ਿਲ੍ਹਾ ਈ ਗਵਰਨੈਂਸ ਕੋਆਰਡੀਨੇਟਰ ਸ੍ਰੀ ਨਰਿੰਦਰ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ।
Please Share This News By Pressing Whatsapp Button