ਔਰਤਾਂ ਲਈ ਕੈਂਸਰ ਸਕਰੀਨਿੰਗ ਕੈਂਪ ਲਗਾਇਆ ਡਾ. ਅੰਜਨਾ ਗੁਪਤਾ
ਸੰਗਰੂਰ, 23 ਸਤੰਬਰ
ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੀ ਰਹਿਨੁਮਾਈ ਹੇਠ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਵਿਖੇ ਔਰਤਾਂ ਦੇ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਸਕ੍ਰੀਨਿੰਗ ਲਈ ਕੈਂਪ ਲਗਾਇਆ ਗਿਆ ਜਿਸ ਵਿਚ ਏ ਐਨ ਐਮ, ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰਾਂ ਨੇ ਹਿੱਸਾ ਲਿਆ।
ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਭਵਿੱਖ ਵਿੱਚ ਪੰਜਾਬ ਦੀਆਂ ਔਰਤਾਂ ਨੂੰ ਇਸ ਰੋਗ ਤੋਂ ਮੁਕਤ ਕਰਨ ਲਈ ਜ਼ਿਲੇ ਦੇ ਵੱਖ ਵੱਖ ਬਲਾਕਾਂ ਵਿਚ ਅਜਿਹੇ ਕੈਂਸਰ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਲੌਂਗੋਵਾਲ ਵਿਖੇ 25 ਸਤੰਬਰ, ਮੂਨਕ ਵਿਖੇ 1 ਅਕਤੂਬਰ ਅਤੇ ਸ਼ੇਰਪੁਰ ਵਿਖੇ 7 ਅਕਤੂਬਰ ਨੂੰ ਅਜਿਹੇ ਕੈਂਪ ਲਗਾਏ ਜਾ ਰਹੇ ਹਨ।
ਡਾ. ਗੁਰਵਿੰਦਰ ਕੌਰ ਮੈਡੀਕਲ ਅਫਸਰ ਨੇ ਕੈਂਸਰ ਦੇ ਕਾਰਨ, ਲੱਛਣ ਅਤੇ ਉਪਚਾਰ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕਰੀਨਿੰਗ ਹੀ ਕੈਂਸਰ ਤੋਂ ਬਚਾਓ ਲਈ ਇੱਕੋ ਇੱਕ ਜਰੀਆ ਹੈ, ਕਿਉਂ ਕਿ ਇਸ ਨਾਲ ਮੁੱਢਲੀ ਸਟੇਜ ’ਤੇ ਹੀ ਕੈਂਸਰ ਦਾ ਸਫ਼ਲਤਾ ਪੂਰਵਕ ਇਲਾਜ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ੍ਰੀ ਪਿ੍ਰਥਵੀ ਰਾਜ ਪ੍ਰੋਜੈਕਟ ਮੈਨੇਜਰ, ਸ੍ਰੀ ਦੀਪਕ ਕੁਮਾਰ ਡੀ ਸੀ ਐੱਮ, ਸ੍ਰੀ ਲਖਵਿੰਦਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਅਤੇ ਸ੍ਰੀ ਰਣਧੀਰ ਸਿੰਘ ਡੀ ਐਮ ਈ ਓ ਹਾਜ਼ਰ ਸਨ।
Please Share This News By Pressing Whatsapp Button