ਝੋਨੇ ਦੀ ਖ਼ਰੀਦ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਬਣਾਉਣ ਲਈ ਜ਼ਿਲ੍ਹੇ ‘ਚ 42 ਖ਼ਰੀਦ ਕੇਂਦਰ ਸਥਾਪਤ ਵੱਖ ਵੱਖ ਖ਼ਰੀਦ ਕੇਂਦਰ ਤੇ 14 ਸੈਕਟਰ ਅਫ਼ਸਰ ਤਾਇਨਾਤ
ਮਲੇਰਕੋਟਲਾ 23 ਸਤੰਬਰ:
ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ’ਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਖ਼ਰੀਦ ਲਈ ਪੁਖ਼ਤਾ ਤੇ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਮੰਡੀ ਵਿੱਚ ਝੋਨੇ ਦੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ। ਮਿਤੀ 01 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਬਣਾਉਣ ਲਈ ਜ਼ਿਲ੍ਹੇ ‘ਚ 42 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ ।ਇਨ੍ਹਾਂ ਵੱਖ ਵੱਖ ਖ਼ਰੀਦ ਕੇਂਦਰ ਤੇ 14 ਸੈਕਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਖ਼ਰੀਦ ਸਬੰਧੀ ਸਮੁੱਚੇ ਤੌਰ ਤੇ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ ਮਲੇਰਕੋਟਲਾ ਵੱਲੋਂ ਕੀਤੀ ਜਾਵੇਗੀ ਅਤੇ ਸਬੰਧਿਤ ਉਪ ਮੰਡਲ ਮੈਜਿਸਟ੍ਰੇਟ ਆਪਣੇ ਅਧਿਕਾਰ ਖੇਤਰ ਵਿੱਚ ਪ੍ਰੋਕਿਊਰਮੈਂਟ ਦੇ ਇੰਚਾਰਜ ਹੋਣਗੇ । ਜੇਕਰ ਕੋਈ ਖ਼ਰੀਦ ਕੇਂਦਰਾਂ ‘ਚ ਕਿਸੇ ਵੀ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਸੈਕਟਰ ਅਫ਼ਸਰ ਸਬੰਧਿਤ ਉਪ ਮੰਡਲ ਮੈਜਿਸਟਰੇਟ ਨਾਲ ਤਾਲਮੇਲ ਕਰਕੇ ਸਮੱਸਿਆਵਾਂ ਦਾ ਹੱਲ ਯਕੀਨੀ ਬਣਾਉਣਗੇ । ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਕਿਸਮ ਦੀ ਕੁਤਾਹੀ /ਲਾ-ਪ੍ਰਵਾਹੀ ਡਿਊਟੀ ਦੌਰਾਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੁਤਾਹੀ ਦੀ ਸੂਰਤ ਵਿੱਚ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕੋਈ ਵੀ ਸੈਕਟਰ ਅਫ਼ਸਰ, ਨਿਗਰਾਨ ਅਧਿਕਾਰੀ ਦੀ ਅਗੇਤਰੀ ਪ੍ਰਵਾਨਗੀ ਤੋਂ ਬਿਨਾਂ ਆਪਣਾ ਸਟੇਸ਼ਨ ਨਹੀਂ ਛੱਡੇਗਾ ਅਤੇ ਹਰੇਕ ਸੈਕਟਰ ਅਫ਼ਸਰ ਡਿਊਟੀ ਦੌਰਾਨ ਆਪਣਾ ਮੋਬਾਇਲ ਫ਼ੋਨ ਬੰਦ ਨਹੀਂ ਕਰਨਗੇ ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਸਬ ਡਵੀਜ਼ਨ ਮਲੇਰਕੋਟਲਾ ਅਧੀਨ ਪੈਂਦੇ 19 ਖ਼ਰੀਦ ਕੇਂਦਰਾਂ ਤੇ 07 ਸੈਕਟਰ ਅਫ਼ਸਰ ਲਗਾਏ ਗਏ ਹਨ । ਖੇਤੀਬਾੜੀ ਅਫ਼ਸਰ, ਮਲੇਰਕੋਟਲਾ ਸ੍ਰੀ ਨਵਦੀਪ ਕੁਮਾਰ ਖ਼ਰੀਦ ਕੇਂਦਰ ਮਲੇਰਕੋਟਲਾ, ਜੇ.ਈ.ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ੍ਰੀ ਹਤਿੰਦਰ ਸਰਮਾਂ ਖ਼ਰੀਦ ਕੇਂਦਰ ਸਰੌਦ, ਖਾਨਪੁਰ, ਸਰਵਰਪੁਰ, ਏ.ਡੀ.ਓ ਮਲੇਰਕੋਟਲਾ ਸ੍ਰੀਮਤੀ ਕੁਲਵੀਰ ਕੌਰ ਨੂੰ ਖ਼ਰੀਦ ਕੇਂਦਰ ਬਿੰਜੋਕੀ ਕਲ੍ਹਾਂ, ਨਾਰੀਕੇ, ਏ.ਡੀ.ਓ, ਮਾਲੇਰਕੋਟਲਾ-2 ਸ੍ਰੀ ਕੁਲਵੀਰ ਸਿੰਘ ਨੂੰ ਖ਼ਰੀਦ ਕੇਂਦਰ ਕੁੱਪ, ਮਦੇਵੀ, ਮਤੋਈ, ਲਸੋਈ ਇਸੇ ਤਰ੍ਹਾਂ ਏ.ਐਫ.ਐਸ.ਓ. ਮਲੇਰਕੋਟਲਾ ਸ੍ਰੀ ਹਰਜੀਤ ਸਿੰਘ ਖ਼ਰੀਦ ਕੇਂਦਰ ਹਥਨ, ਭੂਦਨ, ਰੁੜਕਾ, ਸਾਦਤਪੁਰ, ਐਸ.ਡੀ.ਓ.ਪੰਚਾਇਤੀ ਰਾਜ, ਮਲੇਰਕੋਟਲਾ ਸ੍ਰੀ ਦਵਿੰਦਰ ਸਿੰਘ ਨੂੰ ਖ਼ਰੀਦ ਕੇਂਦਰ ਹੁਸੈਨਪੁਰਾ, ਮਾਣਕਹੇੜੀ, ਕੁਠਾਲਾ ਅਤੇ ਏ.ਆਰ.ਸੀ.ਐਸ, ਮਲੇਰਕੋਟਲਾ ਸ੍ਰੀਮਤੀ ਸੰਦੀਪ ਕੌਰ ਨੂੰ ਖ਼ਰੀਦ ਕੇਂਦਰ ਕਿਸ਼ਨਗੜ੍ਹ ਸੰਗਾਲੀ, ਮਾਣਕ ਮਾਜਰਾ ਦੇ ਸੈਕਟਰ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ ਡਵੀਜ਼ਨ ਅਹਿਮਦਗੜ੍ਹ ਅਧੀਨ ਪੈਂਦੇ 15 ਖ਼ਰੀਦ ਕੇਂਦਰਾਂ ਲਈ 03 ਸੈਕਟਰ ਅਫ਼ਸਰ ਲਗਾਏ ਗਏ ਹਨ । ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ, ਅਹਿਮਦਗੜ੍ਹ ਸ੍ਰੀ ਚੰਦਰ ਪ੍ਰਕਾਸ਼ ਨੂੰ ਖ਼ਰੀਦ ਕੇਂਦਰ ਅਹਿਮਦਗੜ੍ਹ, ਮੋਮਨਾਬਾਦ, ਉਮਰਪੁਰਾ, ਕੁੱਪ ਕਲ੍ਹਾਂ, ਫਲੌਂਡ ਖੁਰਦ, ਤਹਿਸੀਲਦਾਰ, ਅਹਿਮਦਗੜ੍ਹ ਸ੍ਰੀ ਪਵਨਦੀਪ ਸਿੰਘ ਖ਼ਰੀਦ ਕੇਂਦਰ ਕੰਗਣਵਾਲ, ਬੇਗੋਵਾਲ (ਭੀਖਮਪੁਰ), ਧਲੇਰ ਕਲ੍ਹਾਂ, ਝੁਨੇਰ, ਮਹੋਲੀ ਕਲ੍ਹਾਂ ਅਤੇ ਬੀ.ਡੀ.ਪੀ.ਓ, ਅਹਿਮਦਗੜ੍ਹ ਸ੍ਰੀਮਤੀ ਰਿੰਪੀ ਗਰਗ ਨੂੰ ਖ਼ਰੀਦ ਕੇਂਦਰ ਸੰਦੌੜ, ਦਸੌਂਦਾ ਸਿੰਘ ਵਾਲਾ, ਮਿੱਠੇਵਾਲ, ਕਸਬਾ ਭਰਾਲ, ਅਬਦੁੱਲਾਪੁਰ ਦੇ ਸੈਕਟਰ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਡ ਡਵੀਜ਼ਨ ਅਮਰਗੜ੍ਹ ਵਿਖੇ ਜੇ.ਈ.ਨਹਿਰੀ ਵਿਭਾਗ, ਮਾਹੋਰਾਣਾ ਸ੍ਰੀ ਜਗਤਾਰ ਸਿੰਘ ਖ਼ਰੀਦ ਕੇਂਦਰ ਚੌਂਦਾ, ਬਾਠਾਂ, ਜੇ.ਈ.ਪੀ.ਡਬਲਯੂ. ਡੀ.ਬੀ.ਐਂਡ.ਆਰ, ਮਲੇਰਕੋਟਲਾ ਸ੍ਰੀ ਰਾਮਪ੍ਰੀਤ ਸਿੰਘ ਨੂੰ ਖ਼ਰੀਦ ਕੇਂਦਰ ਮੰਨਵੀਂ, ਭੁਰਥਲਾ ਮੰਡੇਰ, ਸਕੱਤਰ, ਮਾਰਕਿਟ ਕਮੇਟੀ, ਅਮਰਗੜ੍ਹ ਸ੍ਰੀ ਅਸਵਨੀ ਕੁਮਾਰ ਨੂੰ ਖ਼ਰੀਦ ਕੇਂਦਰ ਅਮਰਗੜ੍ਹ, ਭੱਟੀਆਂ ਖੁਰਦ ਅਤੇ ਐਸ.ਡੀ.ਓ.ਪੀ. ਐਸ. ਪੀ.ਸੀ.ਐਲ, ਮਲੇਰਕੋਟਲਾ ਸ੍ਰੀ ਮੁਹੰਮਦ ਮਦੱਸਰ ਨੂੰ ਬਨਭੌਰਾ, ਤੋਲੇਵਾਲ ਦੇ ਸੈਕਟਰ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
Please Share This News By Pressing Whatsapp Button