ਆਜ਼ਾਦੀ ਕਾ ਅਮਰੁਤ ਮਹੋਤਸਵ ਤਹਿਤ 1 ਅਕਤੂਬਰ ਤੋਂ 31 ਅਕਤੂਬਰ ਤੱਕ ਚਲਾਇਆ ਜਾਵੇਗਾ ਵਿਸ਼ੇਸ਼ ਸਫ਼ਾਈ ਅਭਿਆਨ-ਡਿਪਟੀ ਕਮਿਸ਼ਨਰ
ਸੰਗਰੂਰ, 01 ਅਕਤੂਬਰ:
ਭਾਰਤ ਦੀ ਆਜ਼ਾਦੀ ਦੇ 75 ਵੇਂ ਵਰੇ ਦੀ ਯਾਦਗਾਰ ਦੇ ਹਿੱਸੇ ਵਜੋਂ ਅਜ਼ਾਦੀ ਕਾ ਅੰਮਿ੍ਰਤ ਮਹੋਤਸਵ ਪੂਰੇ ਦੇਸ਼ ’ਚ ਮਨਾਇਆ ਜਾ ਰਿਹੈ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵਿਭਾਗ ਵੱਲੋਂ ਅਜ਼ਾਦੀ ਦਾ ਅੰਮਿ੍ਰਤ ਮਹੋਤਸਵ ਮਨਾਉਣ ਲਈ,’’ਸਵੱਛ ਭਾਰਤ’’ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਇਸ ਕਾਰਜ ਵਿੱਚ ਲੋਕਾਂ ਨੂੰ ਲਾਮਬੰਦ ਕਰਨਾ ਅਤੇ ਸਵੱਛ ਭਾਰਤ ਪਹਿਲ ਵਿੱਚ ਉਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਅੱਜ ਸਥਾਨਕ ਨਹਿਰੂ ਯੁਵਾ ਕੇਂਦਰ ਦੇ ਦਫ਼ਤਰ ਵਿਖੇ ਕਲੀਨ ਇੰਡੀਆਂ ਲੋਗੋ ਵਾਲੀ ਟੀ. ਸ਼ਰਟ ਜਾਰੀ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕਿਹਾ ਕਿ ਜ਼ਿਲੇ ’ਚ ਇਸ ਸਫ਼ਾਈ ਅਭਿਆਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਸਿੰਘ ਬੱਤਰਾ ਨੂੰ ਜ਼ਿਲਾ ਪੱਧਰੀ ਰੀਵਿਊ ਕਮੇਟੀ ਦਾ ਨੌਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਪੱਧਰ ‘ਤੇ 11 ਹਜ਼ਾਰ ਕਿਲੋ ਪਲਾਸਟਿਕ ਵੇਸਟ ਨੂੰ ਇੱਕਤਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਇੱਕਤਰ ਪਲਾਸਟਿਕ ਦਾ 31 ਅਕਤੂਬਰ ਨੂੰ ਨਿਪਟਾਰਾ ਕੀਤਾ ਜਾਵੇਗਾ।
ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਤੋਂ ਬਣੀ ਸਮੱਗਰੀ ਦੀ ਘੋਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜ਼ਿਲੇ ਵਿੱਚੋਂ ਪਲਾਸਟਿਕ ਦੇ ਕੂੜੇ ਦਾ ਨਿਪਟਾਰਾ ਕਰਨ ਲਈ ਲੋਕਾਂ ਦਾ ਸਹਿਯੋਗ ਅਤਿ ਜਰੂਰੀ ਹੈ। ਉਨਾਂ ਕਿਹਾ ਕਿ ਜ਼ਿਲੇ ਦੇ ਸਮੁੱਚੇ ਪਿੰਡਾਂ ’ਚ ਨਹਿਰੂ ਯੁਵਾ ਕੇਂਦਰਾਂ ਨਾਲ ਜੁੜੇ ਯੂਥ ਕਲੱਬਾਂ ਅਤੇ ਐਨ.ਐਸ.ਐਸ. ਰਾਹੀਂ ਪ੍ਰੋਗਰਾਮ ਸਫ਼ਾਈ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਜਿੰਦਰ ਸਿੰਘ ਬੱਤਰਾ ਨੇ ਸਮੂਹ ਵਿਭਾਗੀ ਅਧਿਕਾਰੀਆਂ ਅਤੇ ਵਲੰਟੀਅਰਾਂ ਸਮੇਤ ਲੋਕਾਂ ਨੂੰ ਕਿਹਾ ਕਿ ਉਹ ਭਾਰਤ ਸਰਕਾਰ ਦੀ ਇਸ ਮੁਹਿੰਮ ਵਿੱਚ ਵਧ ਚੜ ਕੇ ਹਿੱਸਾ ਲੈਣ ਅਤੇ ਜ਼ਿਲਾ ਵਿੱਚੋਂ ਪਲਾਸਟਿਕ ਦੇ ਕੂੜੇ ਦਾ ਨਿਪਟਾਰਾ ਕਰਵਾਵੁਣ ਵਿੱਚ ਆਪਣਾ ਸਾਥ ਦੇਣ। ਉਨਾਂ ਦੱਸਿਆ ਕਿ 01 ਅਕਤੂਬਰ ਤੋਂ 31 ਅਕਤੂਬਰ 2021 ਤੱਕ ਦੇਸ਼ ਭਰ ਵਿੱਚ ਮੁੱਖ ਤੌਰ ’ਤੇ ਸਿੰਗਲ ਯੂਜ਼ ਪਲਾਸਟਿਕ ਕੂੜੇ ਨੂੰ ਸਾਫ਼ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
Please Share This News By Pressing Whatsapp Button