ਐਸ.ਸੀ ਕਮਿਸ਼ਨ ਮੈਂਬਰ ਵੱਲੋਂ ਸੈਨਟਰੀ ਇੰਸਪੈਕਟਰ ਧੂਰੀ ’ਤੇ ਐਸ.ਸੀ.ਐਸ.ਟੀ ਐਕਟ ਤਹਿਤ ਪੁਲਿਸ ਅਧਿਕਾਰੀਆਂ ਨੂੰ ਮਾਮਲਾ ਦਰਜ਼ ਕਰਨ ਦੀ ਹਦਾਇਤ
ਧੂਰੀ/ਸੰਗਰੂਰ, 01 ਅਕਤੂਬਰ:
ਜ਼ਿਲਾ ਸੰਗਰੂਰ ਦੀ ਸਬ ਡਵੀਜ਼ਨ ਧੂਰੀ ਦੇ ਵਾਰਡ ਨੰਬਰ 7 ਅਤੇ 8 ’ਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਅਨਸੂਚਿਤ ਜਾਤੀ ਦੇ ਕੌਸਲਰ ਵੱਲੋਂ ਨਗਰ ਕੌਂਸਲ ਧੂਰੀ ਦੇ ਸੈਨਟਰੀ ਇੰਸਪੈਕਟਰ ਵੱਲੋਂ ਕੀਤੇ ਜਾ ਰਹੇ ਵਿਤਕਰੇ ਅਤੇ ਜਾਤੀ ਸੂਚਕ ਸ਼ਬਦ ਬੋਲਣ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਦੀ ਪੜਤਾਲ ਸੁਣਨ ਲਈ ਅੱਜ ਕਮਿਸ਼ਨ ਮੈਂਬਰ ਸ਼੍ਰੀ ਚੰਦਰੇਸ਼ਵਰ ਸਿੰਘ ਮੋਹੀ ਵਿਸ਼ੇਸ਼ ਤੌਰ ’ਤੇ ਪਹੰੁਚੇ।
ਕਮਿਸ਼ਨ ਦੇ ਮੈਂਬਰ ਨੇ ਸ਼ਿਕਾਇਤ ਕਰਤਾ ਨੰੂ ਮੌਕੇ ’ਤੇ ਪਹੁੰਚ ਕੇ ਗਹੁ ਨਾਲ ਸੁਣਿਆ ਅਤੇ ਮੌਕੇ ’ਤੇ ਮੌਜੂਦ ਡੀ.ਐਸ.ਪੀ. ਸਮੇਤ ਐਸ.ਐਚ.ਓ ਧੂਰੀ ਨੂੰ ਅਨੁਸੂਚਿਤ ਜਾਤੀਆਂ ਦੇ ਲੋਕਾਂ ਨਾਲ ਵਿਤਕਰਾ ਕਰਨ ਦੇ ਦੋਸ਼ ਤਹਿਤ ਸੈਨਟਰੀ ਇੰਸਪੈਕਟਰ ਧੂਰੀ ਦੇ ਖਿਲਾਫ਼ ਐਸ.ਸੀ. ਐਸ.ਟੀ ਐਕਟ ਅਧੀਨ ਮਾਮਲਾ ਦਰਜ਼ ਕਰਨ ਦੀ ਹਦਾਇਤ ਕੀਤੀ। ਉਨਾਂ ਮੁੜ ਦੁਹਰਾਇਆ ਕਿ ਐਫ.ਆਈ.ਆਰ ਦਰਜ਼ ਨਾ ਹੋਣ ਦੀ ਸੂਰਤ ’ਚ ਸਬੰਧਤ ਅਧਿਕਾਰੀਆਂ ਦੇ ਖਿਲਾਫ਼ ਵਿਭਾਗੀ ਕਾਰਵਾਈ ਅਮਲ ’ਚ ਲਿਆਦੀ ਜਾਵੇਗੀ।
ਕਮਿਸ਼ਨ ਮੈਂਬਰ ਸ੍ਰੀ ਚੰਦਰੇਸ਼ਵਰ ਸਿੰਘ ਮੋਹੀ ਨੇ ਕਿਹਾ ਕਿ ਐਸ.ਸੀ. ਸਮਾਜ ਦੇ ਕਿਸੇ ਵੀ ਮੈਂਬਰ ਨਾਲ ਕਿਸੇ ਕਿਸਮ ਦਾ ਕੋਈ ਧੱਕਾ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਇਆ ਤਾਂ ਸਬੰਧਤ ਵਿਅਕਤੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ ਬੱਤਰਾ, ਐਸ.ਡੀ.ਐਮ ਧੂਰੀ ਇਸਮਤ ਵਿਜੈ ਸਿੰਘ, ਡੀ.ਐਸ.ਪੀ. ਧੂਰੀ ਪਰਮਿੰਦਰ ਸਿੰਘ, ਬੀ.ਡੀ.ਪੀ.ਓ ਸੰਗਰੂਰ ਲੈਨਿਨ ਗਰਗ ਸਮੇਤ ਹੋਰ ਅਧਿਕਾਰੀ ਵੀ ਹਾਜਰ ਸਨ।
Please Share This News By Pressing Whatsapp Button