ਸਿਹਤ ਵਿਭਾਗ ਦੇ ਡਾਕਟਰਾਂ ਤੇ ਸਟਾਫ਼ ਨਰਸਾਂ ਨੂੰ 2 ਰੋਜ਼ਾ ਲਕਸ਼ੈ ਟ੍ਰੇਨਿੰਗ ਕਰਵਾਈ
ਸੰਗਰੂਰ, 5 ਅਕਤੂਬਰ:
ਮਾਤਰੀ ਮੌਤਾਂ ਨੂੰ ਰੋਕਣ ਲਈ ਸਿਵਲ ਸਰਜਨ ਦਫਤਰ ਸੰਗਰੂਰ ਵਿਖੇ ਕਾਰਜਕਾਰੀ ਸਿਵਲ ਸਰਜਨ ਡਾ. ਜਗਮੋਹਨ ਸਿੰਘ ਦੀ ਰਹਿਨੁਮਾਈ ਹੇਠ 2 ਰੋਜਾ ਲਕਸ਼ੈ ਟ੍ਰੇਨਿੰਗ ਕਰਵਾਈ ਗਈ ਜਿਸ ਵਿੱਚ ਜ਼ਿਲੇ ਦੇ ਵੱਖ ਵੱਖ ਸਿਹਤ ਅਦਾਰਿਆਂ ਦੇ ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਨੇ ਭਾਗ ਲਿਆ।
ਡਾ. ਜਗਮੋਹਨ ਸਿੰਘ ਨੇ ਟ੍ਰੇਨਿੰਗ ਦੀ ਸ਼ੁਰੂਆਤ ’ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਤਰੀ ਮੌਤਾਂ ਨੂੰ ਰੋਕਣ ਲਈ ਐਮ ਡੀ ਐੱਸ ਆਰ ਨਿਰੰਤਰ ਚੱਲਣ ਵਾਲਾ ਇਕ ਨਿਗਰਾਨੀ ਸਿਸਟਮ ਹੈ , ਜਿਸ ਨਾਲ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆ ਕੇ ਮਾਤਰੀ ਮੌਤਾਂ ਨੂੰ ਰੋਕਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਉਨਾਂ ਦੱਸਿਆ ਕਿ ਜ਼ਿਲਾ ਪੱਧਰ ’ਤੇ ਇਸ ਤਰਾਂ ਦੀਆਂ ਟ੍ਰੇਨਿੰਗਾਂ ਕਰਵਾ ਕੇ ਮਾਤਰੀ ਮੌਤ ਦਰ ਘਟਾਉਣ ਲਈ ਕੋਸ਼ਿਸ਼ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਗਰਭਵਤੀ ਮਾਵਾਂ ਨੂੰ ਮੁਕੰਮਲ ਦੇਖਭਾਲ ਬਾਰੇ ਜਾਗਰੂਕ ਕੀਤਾ ਜਾਵੇ।
ਜਿਲਾ ਸਿਹਤ ਅਫਸਰ ਡਾ. ਐਸ. ਜੇ. ਸਿੰਘ ਨੇ ਦੱਸਿਆ ਕਿ ਪਿੰਡ ਪੱਧਰ ’ਤੇ ਆਸ਼ਾ ਨੂੰ ਘਰ ਘਰ ਜਾ ਕੇ ਸਰਵੇ ਦੌਰਾਨ ਗਰਭਵਤੀ ਔਰਤਾਂ ਦੀ ਭਾਲ ਕਰ ਕੇ ਸਿਹਤ ਕੇਂਦਰ ’ਤੇ ਜਲਦੀ ਰਜਿਸਟ੍ਰੇਸ਼ਨ ਕਰਵਾਉਣੀ ਚਾਹੀਦੀ ਹੈ ਅਤੇ ਉਸ ਦੀ ਜਾਂਚ ਲਈ ਸਿਹਤ ਕੇਂਦਰ ਤੇ ਗਾਇਨੀਕੋਲੋਜਿਸਟ ਕੋਲੋਂ ਚੈੱਕਅੱਪ ਕਰਾਉਣਾ ਚਾਹੀਦਾ ਹੈ। ਜ਼ਿਲਾ ਟੀਕਾਕਰਨ ਅਫਸਰ ਡਾ. ਵਨੀਤ ਨਾਗਪਾਲ ਨੇ ਦੱਸਿਆ ਕਿ ਪੰਜਾਬ ਵਰਗੇ ਵਿਕਸਿਤ ਰਾਜ ਵਿੱਚ 1 ਲੱਖ ਜਿੰਦਾ ਜਨਮ ਪਿੱਛੇ 129 ਮਾਤਰੀ ਮੌਤ ਦਰ ਹੈ ਜੋ ਕਿ ਇਕ ਗੰਭੀਰ ਵਿਸ਼ਾ ਹੈ। ਉਨਾਂ ਕਿਹਾ ਕਿ ਇਸ ਸਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਇਸ ਮੌਕੇ ਡਾ. ਜੂਹੀ ਅਤੇ ਅਸਿਸਟੈਂਟ ਹਾਸਪਿਟਲ ਐਡਮਿਨਿਸਟ੍ਰੇਟਰ ਸੁਹਾਨੀ ਹਿਨਾ ਹਾਜ਼ਰ ਸਨ।
Please Share This News By Pressing Whatsapp Button