ਮਲੇਰਕੋਟਲਾ ਤੋਂ ਲੁਧਿਆਣਾ ਵੱਲ ਜਾਣ ਅਤੇ ਲੁਧਿਆਣਾ ਤੋਂ ਸੰਗਰੂਰ ਵੱਲ ਜਾਣ ਲਈ ਟਰੈਫ਼ਿਕ ਪਲਾਨ ਰੂਟ ਜਾਰੀ
ਮਲੇਰਕੋਟਲਾ 07 ਅਕਤੂਬਰ :
ਮਲੇਰਕੋਟਲਾ ਸ਼ਹਿਰ ਦੇ ਸੀਵਰੇਜ ਦੀਆਂ ਲਾਈਨਾਂ ਦੀ ਕਰਾਸਿੰਗ ਕੀਤੀ ਜਾਣੀ ਹੈ ,ਸੀਵਰੇਜ ਦੇ ਨਿਰਮਾਣ ਕਾਰਜ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਮਿਤੀ 09.10.2021 ਦਿਨ ਸ਼ਨੀਵਾਰ ਨੂੰ ਰਾਤ 08.00 ਵਜੇ ਤੋਂ ਮਿਤੀ 10.10.2021 ਦਿਨ ਐਤਵਾਰ ਸਵੇਰੇ 10.00 ਵਜੇ ਤੱਕ ਮਲੇਰਕੋਟਲਾ-ਲੁਧਿਆਣਾ ਸੜਕ ਬੰਦ ਰਹੇਗੀ।ਇਸ ਗੱਲ ਦੀ ਜਾਣਕਾਰੀ ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਟੀ.ਬੈਨਿਥ ਨੇ ਦਿੱਤੀ । ਇਸ ਦੌਰਾਨ ਲੋਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਲਈ ਨਵਾਂ ਟਰੈਫ਼ਿਕ ਪਲਾਨ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਗਰੇਵਾਲ ਚੌਕ ਤੋਂ ਲੁਧਿਆਣਾ ਜਾਣ ਲਈ ਨਾਭਾ-ਖੰਨਾ ਰੂਟ ਦੀ ਵਰਤੋਂ ਕੀਤੀ ਜਾਵੇ ਅਤੇ ਲੁਧਿਆਣਾ ਤੋਂ ਸੰਗਰੂਰ ਵੱਲ ਜਾਣ ਲਈ ਕੁੱਪ ਤੋਂ ਮਲੋਦ ਮੰਡਿਆਲਾ ਰੂਟ ਦੀ ਵਰਤੋਂ ਕੀਤੀ ਜਾਵੇ ।ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ ਲਾਈਨਾਂ ਦੀ ਕਰਾਸਿੰਗ ਦਾ ਕੰਮ ਮੁਕੰਮਲ ਹੋਣ ਤੱਕ ਬੇਰੋਕ ਤੇ ਨਿਰਵਿਘਨ ਆਵਾਜਾਈ ਲਈ ਟਰੈਫ਼ਿਕ ਪੁਲਿਸ ਨੂੰ ਸਹਿਯੋਗ ਦਿੰਦੇ ਹੋਏ ਬਦਲਵੇਂ ਰਸਤੇ ਅਪਣਾਉਣ ਤਾਂ ਕਿ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Please Share This News By Pressing Whatsapp Button