ਡਿਪਟੀ ਕਮਿਸ਼ਨਰ ਵੱਲੋਂ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਝੋਨੇ ‘ਤੇ ਨਿਗਾਹ ਰੱਖਣ ਦੀਆਂ ਹਦਾਇਤਾਂ ਜਾਰੀ
ਮਲੇਰਕੋਟਲਾ 08 ਅਕਤੂਬਰ
ਡਿਪਟੀ ਕਮਿਸ਼ਨਰ ਸ੍ਰੀਮਤੀ ਅ੍ਰਮਿੰਤ ਕੌਰ ਗਿੱਲ ਨੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਝੋਨੇ ‘ਤੇ ਨਿਗਾਹ ਰੱਖਣ ਲਈ ਮਾਰਕਿਟ ਕਮੇਟੀ ਪੱਧਰ ‘ਤੇ ਉੱਡਣ ਦਸਤੇ (ਫਲਾਇੰਗ ਸੁਕਾਐਡ) ਕਾਇਮ ਕੀਤੇ ਹਨ, ਜੋ ਰੋਜ਼ਾਨਾ ਦੀ ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮਾਂ ਕਰਵਾਉਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਅ੍ਰਮਿੰਤ ਕੌਰ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਝੋਨੇ ‘ਤੇ ਨਿਗਾਹ ਰੱਖਣ ਲਈ ਮਲੇਰਕੋਟਲਾ ਜ਼ਿਲ੍ਹੇ ਦੀਆਂ 04 ਮਾਰਕਿਟ ਕਮੇਟੀਆਂ ‘ਚ ਤਹਿਸੀਲਦਾਰ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ‘ਚ ਮੰਡੀ ਬੋਰਡ, ਜੀ.ਐਸ.ਟੀ./ਕਰ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ, ਜੋ ਮਾਰਕਿਟ ਕਮੇਟੀ ਅਧੀਨ ਪੈਂਦੀਆਂ ਮੰਡੀਆਂ ‘ਚ ਗੈਰ ਕਾਨੂੰਨੀ ਤਰੀਕੇ ਜਾ ਫੇਰ ਦੂਸਰੇ ਰਾਜਾਂ ਤੋਂ ਆਉਣ ਵਾਲੇ ਝੋਨੇ ‘ਤੇ ਨਿਗਾਹ ਰੱਖਣਗੀਆਂ ਤੇ ਇਸ ਸਬੰਧੀ ਰੋਜ਼ਾਨਾ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਭੇਜਣਗੀਆਂ।
ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ ਮਲੇਰਕੋਟਲਾ ਅਧੀਨ ਪੈਂਦੀਆਂ ਮੰਡੀਆਂ ‘ਚ ਤਹਿਸੀਲਦਾਰ ਮਾਲੇਰਕੋਟਲਾ, ਮਾਰਕਿਟ ਕਮੇਟੀ ਅਹਿਮਦਗੜ੍ਹ ਅਧੀਨ ਪੈਂਦੀਆਂ ਮੰਡੀਆਂ ‘ਚ ਤਹਿਸੀਲਦਾਰ ਅਹਿਮਦਗੜ੍ਹ, ਮਾਰਕਿਟ ਕਮੇਟੀ ਅਮਰਗੜ੍ਹ ਅਧੀਨ ਪੈਂਦੀਆਂ ਮੰਡੀਆਂ ‘ਚ ਤਹਿਸੀਲਦਾਰ ਅਮਰਗੜ੍ਹ ਅਤੇ ਮਾਰਕਿਟ ਕਮੇਟੀ ਸੰਦੋੜ ਅਧੀਨ ਪੈਂਦੀਆਂ ਮੰਡੀਆਂ ਦੇ ਨਾਇਬ ਤਹਿਸੀਲਦਾਰ ਅਧੀਨ ਮਾਲੇਰਕੋਟਲਾ ਮਾਰਕਿਟ ਕਮੇਟੀਆਂ ਅਧੀਨ ਪੈਂਦੀਆਂ ਮੰਡੀਆਂ ‘ਚ ਆਪਣੀ ਟੀਮ ਸਮੇਤ ਬਾਹਰੋਂ ਆਉਣ ਵਾਲੇ ਝੋਨੇ ‘ਤੇ ਨਿਗਾਹ ਰੱਖਣਗੇ।
ਉਨ੍ਹਾਂ ਇਨ੍ਹਾਂ ਟੀਮਾਂ ਦੇ ਇੰਚਾਰਜ ਅਫਸ਼ਰਾਂ ਨੂੰ ਹਦਾਇਤ ਕੀਤੀ ਕਿ ਉਹਨਾਂ ਨੂੰ ਅਲਾਟ ਕੀਤੀਆਂ ਗਈਆਂ ਮਾਰਕਿਟ ਕਮੇਟੀਆਂ ਦੀਆਂ ਮੰਡੀਆਂ ‘ਚ ਰੋਜ਼ਾਨਾ ਸ਼ਾਮ ਅਤੇ ਰਾਤ ਦੇ ਸਮੇਂ ਚੈਕਿੰਗ ਕਰਨ ਨੂੰ ਯਕੀਨੀ ਬਣਾਉਣ ਅਤੇ ਗੈਰ ਕਾਨੂੰਨੀ ਝੋਨਾ/ਚਾਵਲ ਦੇ ਪਾਏ ਜਾਣ ਵਾਲੇ ਟਰੱਕ/ਗੁਦਾਮ ਜਬਤ ਕਰਦੇ ਹੋਏ, ਰਿਪੋਰਟ ਰੋਜ਼ਾਨਾ ਜਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ, ਮਾਲੇਰਕੋਟਲਾ ਨੂੰ ਭੇਜਣ ਤਾਂ ਜੋ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਵਿੱਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ।
Please Share This News By Pressing Whatsapp Button