ਸੰਗਰੂਰ ਜਿਲ੍ਹੇ ਦੇ ਸਮੂਹ ਥਾਣਿਆਂ ਵਿਚ ਕੀਤੇ ਲੋਕ ਪੱਖੀ ਬਦਲਾਅ
ਸੰਗਰੂਰ, ੦8 ਅਕਤੂਬਰ
ਜਿਲ੍ਹੇ ਦੇ ਸਮੂਹ ਥਾਣਿਆਂ ਵਿਚ ਆਮ ਲੋਕਾਂ, ਖਾਸ ਕਰਕੇ ਮਹਿਲਾਵਾਂ ਅਤੇ ਬਜੁਰਗਾਂ ਦੀ ਖਜਲ ਖੁਆਰੀ ਨੂੰ ਨਾ-ਮਾਤਰ ਕਰਨ ਦੇ ਮੰਤਵ ਨਾਲ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕ ਪੱਖੀ ਅਹਿਮ ਅਤੇ ਢੁਕਵੇਂ ਬਦਲਾਅ ਲਿਆਂਦੇ ਗਏ ਹਨ।
ਇਹਨਾ ਬਦਲਾਵਾਂ ਸਬੰਧੀ ਜਾਣੂ ਕਰਵਾਉਦਿਆਂ ਸ਼੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਹੁਣ ਤੋਂ ਜਿਲ੍ਹਾ ਪੱਧਰ ਤੇ 112 ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਮਹਿਲਾਵਾਂ ਅਤੇ ਬਜੁਰਗਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਹੁਣ ਮਹਿਲਾਵਾਂ ਅਤੇ ਬਜੁਰਗਾਂ ਨੂੰ ਥਾਣਿਆਂ ਦੇ ਗੇੜੇ ਕੱਢਣ ਦੀ ਲੋੜ ਨਹੀਂ ਪਵੇਗੀ ਅਤੇ ਪੁਲਿਸ ਖੁਦ ਉਨ੍ਹਾ ਦੇ ਦਰਵਾਜੇ ਤੇ ਦਸਤਕ ਦੇਵੇਗੀ। ਉਨ੍ਹਾਂ ਦੱਸਿਆ ਕਿ ਇਸ ਮੰਤਵ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਕੋਰਟ ਕੇਸਾਂ ਸਬੰਧੀ, ਵੀ ਆਈ ਪੀ, ਵੀ ਵੀ ਆਈ ਪੀ, ਧਰਨੇ ਆਦਿ ਡਿਊਟੀਆਂ ਲਈ ਹੁਣ ਵੱਖਰੇ ਪੁਲਿਸ ਸਟਾਫ ਦਾ ਪ੍ਰਬੰਧ ਕੀਤਾ ਗਿਆ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਹੁਣ ਤੋਂ ਮਹਿਲਾਵਾਂ ਅਤੇ ਪੈਸੇ ਦੇ ਲੈਣ ਦੇਣ ਸਬੰਧੀ ਜੁਰਮਾਂ ਲਈ ਵੀ ਹਰ ਸਬ ਡਵੀਜ਼ਨ ਵਿਚ 7 ਵੱਖਰੇ ਮਹਿਲਾ ਅਤੇ ਇਕਨਾਮਿਕ ਸੈੱਲ ਬਣਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਮਹਿਲਾਵਾਂ ਅਤੇ ਪੈਸੇ ਦੇ ਲੈਣ ਦੇਣ ਸਬੰਧੀ ਜੁਰਮਾਂ ਲਈ ਆਮ ਜਨਤਾ ਨੂੰ ਥਾਣਿਆਂ ਵਿਚ ਖੱਜਲ ਹੋਣ ਦੀ ਲੋੜ ਨਹੀਂ ਪਵੇਗੀ ।
ੳਹਨਾਂ ਦੱਸਿਆ ਕਿ ਇਹਨਾਂ ਨਵੇਂ ਬਣਾਏ ਸੈਲਾਂ ਵਿਚ ਜੋ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤੈਨਾਤ ਕੀਤੇ ਗਏ ਹਨ ਉਹ ਆਪਣੇ ਕੰਮ ਵਿਚ ਨਿਪੁੰਨ ਹਨ। ਇਹਨਾ ਕਰਮਚਾਰੀਆਂ ਨੂੰ ਉਚੇਚੇ ਤੋਰ ਤੇ ਇਹਨਾ ਸੈਲਾਂ ਵਿਚ ਆਉਣ ਵਾਲੀਆਂ ਦਰਖਾਸਤਾਂ ਸਬੰਧੀ ਤਜ਼ਰਬਾ ਹੈ। ਉਹਨਾ ਇਹ ਵੀ ਦੱਸਿਆ ਕਿ ਪਹਿਲਾਂ ਇਹ ਸੁਵਿਧਾ ਜਿਲ੍ਹਾ ਪੱਧਰ ’ਤੇ ਹੀ ਉਪਲਬਧ ਸੀ ਜੋ ਹੁਣ ਸਾਰੇ ਹੀ ਸਬ ਡਵੀਜ਼ਨਾਂ ਵਿੱਚ ਉਪਲੱਬਧ ਕਰਵਾਈ ਗਈ ਹੈ।
Please Share This News By Pressing Whatsapp Button