ਮਜੀਦ ਦੀ ਪਤਨੀ ਸਨਾਵਰ ਹੋਈ ਐਸ.ਅੇੈਸ.ਪੀ. ਕੋਲ ਪੇਸ਼ ਹੋ ਕੇ ਆਰ.ਪੀ. ਅਰੋੜਾ ਅਤੇ ਉਸ ਦੇ ਸਾਥੀਆਂ ਨੂੰ ਕੇਸ ਵਿਚ ਨਾਮਜਦ ਕਰਕੇ ਲਗਾਈ ਇਨਸਾਫ ਦੀ ਗੁਹਾਰ
ਪਟਿਆਲਾ, 9 ਅਕਤੂਬਰ (ਬਲਵਿੰਦਰ ਪਾਲ )
ਸ਼ਹਿਰ ਦੇ ਅਨਾਰਦਾਨਾ ਚੌਂਕ ਟੈਂਕੀ ਵਾਲਾ ਪਾਰਕ ਵਿਖੇ ਇਸੀ ਸਾਲ 9 ਜਨਵਰੀ ਨੂੰ ਸ਼ਾਮ ਦੇ
ਸਮੇਂ ਹੋਏ ਮਜੀਦ ਮੁਹੰਮਦ ਉਰਫ ਪਿੰਟਾ ਦੇ ਕਤਲ ਦੇ ਮਾਮਲੇ ਵਿਚ ਹੁਣ ਉਸ ਦੀ ਪਤਨੀ ਅਤੇ
ਪਰਿਵਾਰ ਮੈਂਬਰਾ ਨੇ ਐਸ.ਐਸ.ਪੀ. ਡਾ .ਸੰਦੀਪ ਗਰਗ ਦੇ ਕੋਲ ਪੇਸ਼ ਹੋ ਕੇ ਮੰਗ ਕੀਤੀ ਹੈ
ਕਿ ਉਸ ਦੇ ਪਤੀ ਦਾ ਕਤਲ ਆਰ.ਪੀ. ਅਰੋੜਾ ਦੇ ਕਹਿਣ ’ਤੇ ਕੀਤਾ ਗਿਆ ਸੀ, ਇਸ ਲਈ ਉਸ
ਨੂੰ ਇਸ ਕਤਲ ਵਿਚ ਨਾਮਜਦ ਕੀਤਾ ਜਾਵੇ। ਸਨਾਵਰ ਦੀ ਮੰਗ ’ਤੇ ਐਸ.ਐਸ.ਪੀ. ਨੇ ਇਸ ਮਾਮਲੇ
ਦੀ ਜਾਂਚ ਹੁਣ ਡੀ.ਐਸ.ਪੀ ਸਿਟੀ-1 ਨੂੰ ਸੌਂਪ ਦਿੱਤੀ ਹੈ। ਸਨਾਵਰ ਨੇ ਅੱਜ ਮੀਡੀਆ ਦੇ
ਰੂ ਬ ਰੂ ਹੁੰਦਿਆਂ ਦੱਸਿਆ ਕਿ ਉਸ ਦੇ ਪਤੀ ਦਾ ਕਤਲ ਇਸੀ ਸਾਲ 9 ਜਨਵਰੀ ਨੂੰ ਕੀਤਾ
ਗਿਆ। ਜਿਸ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ ਐਫ.ਆਈ.ਆਰ. ਨੰਬਰ 0013 ਮਿਤੀ
9-1-2021 ਅਸਦ, ਸਮੀਰ, ਰਾਜਾ, ਇਮਰਾਨ ਉਰਫ ਮੋਨੂੰ ਨੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ
ਜਦੋਂ ਕਿ ਆਰ.ਪੀ. ਅਰੋੜਾ ਨੂੰ ਛੱਡ ਦਿੱਤਾ ਗਿਆ ਸੀ। ਜਦੋਂ ਕਿ ਕਤਲ ਆਰ.ਪੀ. ਅਰੋੜਾ ਦੇ
ਕਹਿਣ ’ਤੇ ਕੀਤਾ ਗਿਆ ਸੀ। ਸਨਾਵਰ ਨੇ ਦੱਸਿਆ ਕਿ ਇੰਨਾ ਹੀ ਨਹੀਂ ਹੁਣ ਆਰ.ਪੀ. ਅਰੋੜਾ
ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਉਨ੍ਹਾਂ ਨੂੰ ਧਮਕਾ ਰਿਹਾ ਹੈ ਕਿ ਉਹ ਕੇਸ ਵਾਪਸ ਲੈ
ਲੈਣ ਨਹੀਂ ਤਾਂ ਉਹ ਉਸ ਨੂੰ ਅਤੇ ਉਸ ਦੇ ਦੋਨਾ ਬੱਚਿਆਂ ਨੂੰ ਵੀ ਮਾਰ ਦੇਵੇਗਾ। ਇਹ
ਘਟਨਾ 1 ਅਕਤੂਬਰ 2021 ਦੀ ਹੈ ਅਤੇ ਇਸ ਮਾਮਲੇ ਵਿਚ ਉਸ ਨੇ ਥਾਣਾ ਕੋਤਵਾਲੀ ਨੂੰ
ਸ਼ਿਕਾਇਤ ਵੀ ਦਿੱਤੀ ਸੀ। ਪਰ ਉਸ ‘ਤੇ ਵੀ ਆਰ.ਪੀ. ਅਰੋੜਾ ਨੇ ਕੋਈ ਕਾਰਵਾਈ ਨਹੀਂ ਹੋਣ
ਦਿੱਤੀ। ਸਨਾਵਰ ਨੇ ਕਿਹਾ ਕਿ ਉਸ ਦੇ ਪਤੀ ਦੇ ਕਤਲ ਤੋਂ ਪਹਿਲਾਂ 16-12-2020 ਨੂੰ
ਆਰ.ਪੀ ਅਰੋੜਾ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਵੜਿਆ ਅਤੇ ਮੇਰੇ ਪਤੀ ਅਤੇ ਮੇਰੇ
ਪਰਿਵਾਰ ਨੂੰ ਜਾਨੋ ਮਾਰਨ ਦੀ ਨੀਯਤ ਨਾਲ ਮੇਰੇ ਘਰ ਵਿਚ ਦਾਖਲ ਹੋਇਆ ਸੀ ਅਤੇ ਮੇਰੇ ਘਰ
ਦੀ ਭੰਨ ਤੋੜ ਕੀਤੀ ਸੀ, ਪਰ ਅਸੀਂ ਗਰੀਬ ਹੋਣ ਕਰਕੇ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਇਸ
ਦੀ ਜਾਂਚ ਦੇ ਲਈ ਆਰ.ਪੀ. ਅਰੋੜਾ ਅਤੇ ਉਸ ਦੀ ਪਤਨੀ ਦੇ ਮੋਬਾਇਲ ਦੇ ਫੋਨ ਲੋਕੇਸ਼ਨ ਤੇ
ਕਾਲ ਡਿਟੇਲ ਕਢਵਾਈ ਜਾਵੇ। ਸਨਾਵਰ ਨੇ ਕਿਹਾ ਕਿ ਆਰ.ਪੀ.ਅਰੋੜਾ ਇੱਕ ਪੇਸ਼ੇਵਰ ਵਿਅਕਤੀ
ਹੈ, ਜਿਸ ਦੇ ਖਿਲਾਫ ਦੜੇ ਸੱਟੇ, ਜੂਏ, ਨਸ਼ਾ ਵੇਚਣ ਅਤੇ ਮੈਚ ਫਿਕਸਿੰਗ ਵਰਗੇ ਮਾਮਲਿਆ
ਵਿਚ ਵੱਖ ਵੱਖ ਸ਼ਹਿਰਾਂ ਵਿਚ ਕਈ ਕੇਸ ਦਰਜ ਹਨ। ਸਨਾਵਰ ਨੇ ਕਿਹਾ ਕਿ ਉਸ ਨੂੰ ਅਤੇ ਉਸ
ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਅਤੇ ਜੇਕਰ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਕੁਝ
ਵੀ ਹੁੰਦਾ ਹੈ ਤਾਂ ਉਸ ਦੇ ਲਈ ਆਰ.ਪੀ. ਅਰੋੜਾ ਜਿੰਮੇਵਾਰ ਹੋਵੇਗਾ।
Please Share This News By Pressing Whatsapp Button