♦इस खबर को आगे शेयर जरूर करें ♦

ਕੌਮਾਂਤਰੀ ਬਾਲੜੀ ਦਿਵਸ ਮੌਕੇ ਸਿੱਖਿਆ ਤੇ ਖੇਡਾਂ ਦੇ ਖੇਤਰ ‘ਚ ਵਿਲੱਖਣ ਪ੍ਰਾਪਤੀਆਂ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ

-ਆਪਣੀ ਸ਼ਕਤੀ ਪਛਾਣ ਕੇ ਖ਼ੁਦ ਅੱਗੇ ਆਉਣ ਲੜਕੀਆਂ-ਕਿਰਨ ਸ਼ਰਮਾ
ਪਟਿਆਲਾ, 11 ਅਕਤੂਬਰ:(ਬਲਵਿੰਦਰ ਪਾਲ)
ਅੱਜ ਕੌਮਾਂਤਰੀ ਬਾਲੜੀ ਦਿਵਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਮੌਕੇ ਜ਼ਿਲ੍ਹੇ ਦੀਆਂ ਖੇਡਾਂ ਅਤੇ ਸਿੱਖਿਆ ਦੇ ਖੇਤਰ ‘ਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਕੰਜਕ ਪੂਜਾ ਵਜੋਂ ਛੋਟੀਆਂ ਲੜਕੀਆਂ ਨੂੰ ਸਨਮਾਨ ਦੇਣ ਲਈ ਪੂਜਾ ਵੀ ਕੀਤੀ ਗਈ।
ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਰੂਪ ‘ਚ ਕੌਮਾਂਤਰੀ ਬਾਲੜੀ ਦਿਵਸ ਨੂੰ ਮਨਾਉਣ ਮੌਕੇ ਕੰਜਕ ਪੂਜਾ ਮਗਰੋਂ ਵਿਦਆਰਥਣਾਂ ਦੇ ਸਨਮਾਨ ਮਗਰੋਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਕਿਰਨ ਸ਼ਰਮਾ ਨੇ ਕਿਹਾ ਕਿ ਲੜਕੀਆਂ ਨੂੰ ਆਪਣੀ ਸ਼ਕਤੀ ਪਛਾਣ ਕੇ ਖ਼ੁਦ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਜੇਕਰ ਅਸੀਂ ਖ਼ੁਦ ਮਜ਼ਬੂਤ ਹੋਵਾਂਗੇ ਤਾਂ ਹੀ ਅਸੀਂ ਸਮਾਜ ਤੱਕ ਆਪਣੀ ਮਜ਼ਬੂਤ ਪਹੁੰਚ ਬਣਾ ਸਕਾਂਗੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ, ਮੁੰਡਾ ਜਾਂ ਕੁੜੀ ‘ਚ ਕੋਈ ਫਰਕ ਨਾ ਰੱਖਕੇ ਦੋਵਾਂ ਦੀ ਬਰਾਬਰ ਪਰਵਰਿਸ਼ ਕਰਨ ਤਾਂ ਕਿ ਕੁੜੀਆਂ ਵੀ ਸਮਾਜ ‘ਚ ਸਿਰ ਉੱਚਾ ਕਰਕੇ ਜੀਅ ਸਕਣ।
ਸ੍ਰੀਮਤੀ ਕਿਰਨ ਸ਼ਰਮਾ ਨੇ ਜ਼ਿਲ੍ਹਾ ਸਿਹਤ ਵਿਭਾਗ ਦੇ ਅੰਕੜੇ ਦੱਸਦਿਆਂ ਕਿਹਾ ਕਿ ਨਵਜਨਮੇ ਬੱਚਿਆਂ ਦੇ ਲਿੰਗ ਅਨੁਪਾਤ ਦੀ ਦਰ ‘ਚ ਪਟਿਆਲਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ ਅਤੇ ਇੱਥੇ 2020 ਦੇ ਅੰਕੜਿਆਂ ਮੁਤਾਬਕ 1000 ਲੜਕਿਆਂ ਪਿੱਛੇ 990 ਲੜਕੀਆਂ ਪੈਦਾ ਹੋਈਆਂ ਹਨ। ਜਦਕਿ 2019 ‘ਚ ਇਹ ਦਰ 964 ਅਤੇ 2018 ‘ਚ 1000 ਪਿੱਛੇ 935 ਲੜਕੀਆਂ ਦਾ ਜਨਮ ਦਰਜ ਹੋਇਆ ਸੀ। ਇਸ ਤਰ੍ਹਾਂ ਪਟਿਆਲਾ ਜ਼ਿਲ੍ਹਾ ਕੰਨਿਆ ਭਰੂਣ ਹੱਤਿਆ ਵਿਰੁੱਧ ਆਪਣਾ ਸੁਨੇਹਾ ਦੇਸ਼ ਭਰ ‘ਚ ਪਹੁੰਚਾਉਣ ‘ਚ ਕਾਮਯਾਬ ਹੋਇਆ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ‘ਚ ਸਿਹਤ ਵਿਭਾਗ ਨੇ ਜ਼ਿਲ੍ਹਾ ਨਿਵਾਸੀਆਂ ਅਤੇ ਬਾਕੀ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਕੰਨਿਆ ਭਰੂਣ ਹੱਤਿਆ ਦੀ ਬੁਰਾਈ ‘ਤੇ ਪੂਰਨ ਰੂਪ ‘ਚ ਨੱਥ ਪਾਈ ਹੈ। ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਇਸੇ ਤਰ੍ਹਾਂ ਹੀ ਮਨੁੱਖੀ ਲੜੀ ਬਣਾ ਕੇ ਸਿਹਤ ਵਿਭਾਗ ਆਉਂਦੇ ਸਾਲਾਂ ‘ਚ ਲਿੰਗ ਅਨੁਪਾਤ ਦਰ ਨੂੰ 100 ਫੀਸਦੀ ਤੋਂ ਵੀ ਅੱਗੇ ਲੈ ਕੇ ਜਾਵੇਗਾ। ਸੀ.ਡੀ.ਪੀ.ਓ. ਗੁਰਮੀਤ ਸਿੰਘ ਨੇ ਪ੍ਰੋਗਰਾਮ ਸੰਚਾਲਨ ਕੀਤਾ ਅਤੇ ਰਜਨੀਤ ਕੌਰ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ਼ ਕੰਬੋਜ, ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜਦਾਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਿੰਦਰ ਕੌਰ ਭੁੱਲਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ, ਸੀ.ਡੀ.ਪੀ.ਓ. ਸੁਪ੍ਰੀਤ ਕੌਰ ਬਾਜਵਾ, ਰਾਹੁਲ ਅਰੋੜਾ, ਅਰਵਿੰਦਰ ਸਿੰਘ, ਅਨੁਰਤਨ ਕੌਰ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥਣਾਂ ਵੀ ਮੌਜੂਦ ਸਨ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129