ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ ’ਤੇ ਲੈਣ ਲਈ ਕਿਸਾਨ 18 ਅਕਤੂਬਰ ਤੱਕ ਕਰ ਸਕਦੈ ਅਪਲਾਈ-ਡਿਪਟੀ ਕਮਿਸ਼ਨਰ
ਸੰਗਰੂਰ, 12 ਅਕਤੂਬਰ:
ਪੰਜਾਬ ਸਰਕਾਰ ਵਲੋਂ ਅਗਾਮੀ ਕਣਕ ਦੇ ਸੀਜ਼ਨ ਦੌਰਾਨ ਬਿਜਾਈ ਲਈ ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ ’ਤੇ ਦੇਣ ਲਈ ਜਾਰੀ ਨੀਤੀ ਅਨੁਸਾਰ ਕਿਸਾਨ ਆਪਣੀਆਂ ਅਰਜ਼ੀਆਂ ਆਨ ਲਾਈਨ ਤਰੀਕੇ 18 ਅਕਤੂਬਰ ਤੱਕ ਦੇ ਸਕਦੇ ਹਨ।
ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਨਲਾਈਨ :/
. ’ਤੇ ਆਈ.ਡੀ.ਬਣਾ ਕੇ ਕਣਕ ਦੇ ਬੀਜ ਦੀ ਮੰਗ ਭਰਨਗੇ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਿਸਾਨਾਂ ਨੂੰ ਤਸਦੀਕਸ਼ੁਦਾ ਬੀਜ ਲੈਣ ਲਈ ਬਿਨੈਪੱਤਰ ਦੇਣ ਵਿੱਚ ਅਗਵਾਈ ਅਤੇ ਸਹੂਲਤ ਪ੍ਰਦਾਨ ਕਰਨ।
ਉਨ੍ਹਾ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਅਰਜੀਆਂ ਪ੍ਰਾਪਤ ਕਰਨ ਉਪਰੰਤ ਮਨਜੂਰੀ ਪੱਤਰ ਆਨਲਾਈਨ ਜਾਰੀ ਕੀਤਾ ਜਾਵੇਗਾ, ਜਿਸ ਸਬੰਧੀ ਕਿਸਾਨ ਨੂੰ ਉਸ ਦੇ ਮੋਬਾਇਲ ਨੰਬਰ ’ਤੇ ਐਸ.ਐਮ.ਐਸ.ਰਾਹੀਂ ਸੂਚਿਤ ਕੀਤਾ ਜਾਵੇਗਾ ਤੇ ਕਿਸਾਨ ਆਪਣੀ ਆਈ.ਡੀ ਤੋਂ ਇਹ ਮਨਜ਼ੂਰੀ ਪੱਤਰ ਡਾਊਨਲੋਡ ਕਰ ਸਕਣਗੇ।
ਮੁੱਖ ਖੇਤੀਬਾੜੀ ਅਫਸ਼ਰ ਸ੍ਰੀ ਜਸਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਵੈਰੀਫਿਕੇਸ਼ਨ ਉਪਰੰਤ ਸਬਸਿਡੀ ਸਿੱਧੀ ਕਿਸਾਨ ਦੇ ਬੈਂਕ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬਸਿਡੀ ਕੇਵਲ ਤਸਦੀਕਸ਼ੁਦਾ ਬੀਜਾਂ ਜਿਨਾਂ ਵਿੱਚ ਉਨੱਤ ਪੀ.ਬੀ .ਡਬਲਿਊ 343, ਉਨੱਤ ਪੀ.ਬੀ.ਡਬਲਿਊ-550, ਪੀ.ਬੀ.ਡਬਲਿਊ-1,ਜ਼ਿੰਕ, ਪੀ.ਬੀ.ਡਬਲਿਊ-725, ਪੀ.ਬੀ.ਡਬਲਿਊ-677, ਐਚ.ਡੀ. ਪੀ 3086, ਡਬਲਿਊ ਐਚ 1105, ਐਚ.ਡੀ 2967, ਪੀ.ਬੀ.ਡਬਲਿਊ 621,ਡਬਲਿਊ.ਐਚ.ਡੀ 943,ਡੀ.ਬੀ.ਡਬਲਿਊ 187, ਡੀ.ਬੀ. ਡਬਲਿਊ-222, ਐਚ. ਡੀ-3226, ਪਿਛੇਤੀ ਬਿਜਾਈ ਲਈ ਪੀ.ਬੀ.ਡਬਲਿਊ-752,ਪੀ.ਬੀ.ਡਬਲਿਊ 658 ’ਤੇ ਦਿੱਤੀ ਜਾਵੇਗੀ। ਸਬਸਿਡੀ ਬੀਜ ਦੀ ਕੀਮਤ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਹੋਵੇਗੀ।
ਪ੍ਰਤੀ ਕੁਇੰਟਲ ਹੋਵੇਗੀ
Please Share This News By Pressing Whatsapp Button