ਦੁਸਹਿਰੇ ਤੇ ਵਿਸ਼ਕਰਮਾ ਦਿਵਸ ਮੌਕੇ ਜ਼ਿਲੇ ਦੇ ਸੇਵਾ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ
ਸੰਗਰੂਰ, 13 ਅਕਤੂਬਰ:
ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਦੁਸਹਿਰਾ ਤੇ ਵਿਸ਼ਰਕਮਾ ਦਿਵਸ ਮੌਕੇ ਜ਼ਿਲੇ ਦੇ ਸਮੂਹ ਸੇਵਾ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮਿਤੀ 15 ਅਕਤੂਬਰ 2021 ਨੂੰ ਦੁਸਹਿਰੇ ਵਾਲੇ ਦਿਨ ਸੇਵਾ ਕੇਂਦਰ ਸਵੇਰੇ 09:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਅਤੇ ਮਿਤੀ 05 ਨਵੰਬਰ 2021 ਵਿਸ਼ਕਰਮਾ ਦਿਵਸ ’ਤੇ ਸੇਵਾ ਕੇਂਦਰ ਸਵੇਰੇ 11:00 ਵਜੇ ਤੋਂ ਸ਼ਾਮ 05:00 ਵਜੇ ਤੱਕ ਖੁੱਲੇ ਰਹਿਣਗੇ।
Please Share This News By Pressing Whatsapp Button