ਨਾਰਥ ਜੋਨ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਗੁਰਮਤਿ ਸੰਗੀਤ ਵਿਭਾਗ ਵਿਖੇ ਡਾ. ਅਰਸ਼ਪ੍ਰੀਤ ਸਿੰਘ ਰਿਦਮ ਨੇ ਆਨ ਲਾਇਨ ਸਰਵਣ ਕਰਵਾਈ
ਪਟਿਆਲਾ, 19 ਅਕਤੂਬਰ(ਬਲਵਿੰਦਰ ਪਾਲ)
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਪ੍ਰੋਗਰਾਮਾਂ ਦੀ ਚਲਾਈ ਵਿਸ਼ੇਸ਼ ਲੜੀ ਤਹਿਤ ਨਾਰਥ ਜੋਨ ਕਲਚਰ ਸੈਂਟਰ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਨੇ ਵਾਇਸ-ਚਾਂਸਲਰ ਪ੍ਰੋ. ਅਰਵਿੰਦ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਆਨ-ਲਾਈਨ ਕੀਰਤਨ ਸਮਾਗਮ ਕਰਵਇਆ। ਗੁਰਮਤਿ ਸੰਗੀਤ ਵਿਭਾਗ ਦੇ ਇੰਚਾਰਜ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਸਾਰ ਪ੍ਰਚਾਰ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਆਨ ਲਾਈਨ ਗੁਰਬਾਣੀ ਕੀਰਤਨ ਪ੍ਰੋਗਰਾਮ ਮੌਕੇ ਗੁਰਮਤਿ ਸੰਗੀਤ ਵਿਭਾਗ ਦੇ ਅਲੁਮਨੀ ਡਾ. ਏ.ਪੀ. ਸਿੰਘ ਰਿਦਮ ਨੇ ਜਥੇ ਸਹਿਤ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਸ਼ਬਦ ਕੀਰਤਨ ਗਾਇਨ ਕੀਤਾ।
ਜਥੇ ‘ਚ ਵਿਭਾਗ ਦੇ ਵਿਦਿਆਰਥੀ ਅਮਨਦੀਪ ਸਿੰਘ ਨੇ ਰਬਾਬ ‘ਤੇ ਸੰਗਤ ਕੀਤੀ ਅਤੇ ਬਲਵਿੰਦਰ ਸਿੰਘ ਸਮੇਤ ਗੁਰਬਾਣੀ ਗਾਇਨ ਮੌਕੇ ਗੁਰਮਤਿ ਸੰਗੀਤ ਵਿਭਾਗ ਦੇ ਲਵਪ੍ਰੀਤ ਸਿੰਘ ਨੇ ਵੀ ਸਹਿਯੋਗ ਕੀਤਾ । ਇਸ ਦੌਰਾਨ ਡਾ. ਜਸਬੀਰ ਕੌਰ, ਬੀਬੀ ਇਕਬਾਲ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਬੇਅੰਤ ਕੌਰ, ਡਾ. ਕੰਵਲਜੀਤ ਸਿੰਘ, ਅਮਰਿੰਦਰ ਸਿੰਘ ਤੇ ਹਰਿਮੰਦਰ ਸਿੰਘ ਦੀ ਹਾਜਰੀ ਵਿਸ਼ੇਸ਼ ਰਹੀ।
Please Share This News By Pressing Whatsapp Button