ਡਾ. ਪਰਮਿੰਦਰ ਕੌਰ ਨੇ ਸੰਗਰੂਰ ਵਿਖੇ ਬਤੌਰ ਸਿਵਲ ਸਰਜਨ ਅਹੁਦਾ ਸੰਭਾਲਿਆ
ਸੰਗਰੂਰ, 20 ਅਕਤੂਬਰ
ਡਾ.ਪਰਮਿੰਦਰ ਕੌਰ ਵਲੋਂ ਸਿਵਲ ਸਰਜਨ ਸੰਗਰੂਰ ਵਜੋਂ ਅਹੁਦਾ ਸੰਭਾਲਿਆ ਗਿਆ ਹੈ। ਡਾ. ਪਰਮਿੰਦਰ ਕੌਰ ਐਮ. ਡੀ. ਮੈਡੀਸਨ ਹਨ ਉਹਨਾਂ ਨੇ 1991 ਵਿੱਚ ਬਸੀ ਪਠਾਣਾਂ ਤੋਂ ਬਤੌਰ ਮੈਡੀਕਲ ਅਫਸਰ ਆਪਣੀਆਂ ਸੇਵਾਵਾਂ ਦਾ ਸਫਰ ਸ਼ੁਰੂ ਕੀਤਾ। ਫਿਰ ਉਨਾਂ ਨੇ ਬਤੌਰ ਐੱਮ. ਓ. ਅਤੇ ਐੱਸ. ਐੱਮ. ਓ. ਜ਼ਿਲਾ ਸੰਗਰੂਰ ਵਿੱਚ ਹੀ ਲੰਬੇ ਸਮੇਂ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਹ ਪਿਛਲੇ ਪੰਜ ਕੁ ਸਾਲਾਂ ਤੋਂ ਬਤੌਰ ਡੀ. ਐੱਮ. ਸੀ. ਸੰਗਰੂਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।
ਸਿਵਲ ਸਰਜਨ ਅਹੁਦਾ ਸੰਭਾਲਣ ਮੌਕੇ ਸਮੂਹ ਪ੍ਰੋਗਰਾਮ ਅਫਸਰ ਅਤੇ ਕਰਮਚਾਰੀਆਂ ਵਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਅਦ ਉਨਾਂ ਵਿਭਾਗੀ ਅਧਿਕਾਰੀਆਂ ਸਮੇਤ ਪ੍ਰੋਗਰਾਮ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਉਨਾਂ ਵਲੋਂ ਕੋਵਿਡ-19 ਸੰਬੰਧੀ ਚੱਲ ਰਹੇ ਕੰਮਾਂ ਅਤੇ ਵੱਖ-ਵੱਖ ਕੌਮੀ ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਲਈ। ਉਨਾਂ ਕਿਹਾ ਕਿ ਆਮ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ ਇੰਦਰਜੀਤ ਸਿੰਗਲਾ, ਜਿਲਾ ਸਿਹਤ ਅਫਸਰ ਡਾ. ਐਸ. ਜੇ. ਸਿੰਘ, ਜਿਲਾ ਟੀਕਾਕਰਨ ਅਫਸਰ ਡਾ. ਵਿਨੀਤ ਨਾਗਪਾਲ, ਡਾ. ਕਿਰਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ ਐੱਚ ਸੀ ਸ਼ੇਰਪੁਰ, ਲਖਵਿੰਦਰ ਸਿੰਘ ਅਤੇ ਸਰੋਜ ਰਾਣੀ ਡਿਪਟੀ ਮਾਸ ਮੀਡੀਆ ਅਫਸਰ ਅਤੇ ਜਿਲੇ ਦੇ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
Please Share This News By Pressing Whatsapp Button