ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਗਤੀਵਿਧੀਆਂ ਜਾਰੀ
ਸੰਗਰੂਰ, 22 ਅਕਤੂਬਰ:
ਪੰਜਾਬ ਸਰਕਾਰ ਵੱਲੋ ਪਰਾਲੀ ਦੇ ਯੋਗ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਇੰਨਸੀਟੂ ਸੀ.ਆਰ.ਐਮ. ਸਕੀਮ ਸਾਲ 2021-22 ਅਧੀਨ ਆਈ.ਈ.ਸੀ. ਕੰਪੋਨੈਂਟ ਮੱਦ ਅਧੀਨ ਐਕਸਨ ਪਲਾਨ ਤਿਆਰ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਇਨਸੀਟੂ ਸੀ.ਆਰ.ਐਮ. ਸਕੀਮ ਅਧੀਨ ਐਕਸਨ ਪਲਾਨ ਅਨੁਸਾਰ ਜਿਲ੍ਹੇ ਦੇ ਵੱਖ- ਵੱਖ ਬਲਾਕਾਂ ਵਿੱਚ ਡੈਮੋਸਟ੍ਰੇਸਨਾਂ, ਵਾਲ ਪੇਟਿਗਾਂ, ਸਕੂਲਾਂ ਵਿੱਚ ਲੇਖ, ਪੇਟਿੰਗ,ਡੀਬੇਟ ਮੁਕਾਬਲੇ ਅਤੇ ਪਿੰਡ ਤੇ ਬਲਾਕ ਪੱਧਰੀ ਕੈਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਹੁਣ ਤੱਕ 6 ਪ੍ਰਚਾਰ ਵੈਨਾਂ ਰਾਹੀਂ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਨਵੀਂ ਦਿੱਲੀ ਦੇ ਫੈਸਲੇ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ 6 ਅਕਤੂਬਰ ਤੋਂ 25 ਅਕਤੂਬਰ 2021 ਤੱਕ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀਂ ਹੈ ਤਾਂ ਜ਼ੋ ਆਮ ਲੋਕਾਂ ਨੂੰ ਪ੍ਰਦੂਸਣ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰਨ ਤੋ ਇਲਾਵਾ ਕਿਸਾਨਾਂ ਨੂੰ ਝੋਨੇ ਦੇ ਪਰਾਲੀ ਜਾਂ ਫਸਲੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਦਬਾਉਣ ਨਾਲ ਹੰੁਦੇ ਲਾਭਾਂ ਸਬੰਧੀ ਜਾਣੂ ਕਰਵਾਇਆ ਜਾ ਸਕੇ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਵਿਭਾਗ ਵੱਲੋ ਮਹੀਨਾ ਸਤੰਬਰ 2021 ਦੋਰਾਨ ਕਿਸਾਨਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਹਿੱਤ 150 ਪਿੰਡ ਪੱਧਰੀ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਅਕਤੂਬਰ 2021 ਦੋਰਾਨ 250 ਕੈਂਪ ਪਿੰਡ ਪੱਧਰੀ ਅਤੇ 10 ਬਲਾਕ ਪੱਧਰੀ ਕੈਂਪ ਲਾਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਜਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਬਲਾਕ ਪੱਧਰ ਤੇ ਬੱਚਿਆਂ ਦੇ ਲੇਖ ਲਿਖਣ, ਪੇਟਿੰਗ, ਡੀਬੇਟ ਆਦਿ ਮੁਕਾਬਲੇ ਵੀ ਕਰਵਾਏ ਜਾਣ, ਜਿਸ ਨਾਲ ਬੱਚਿਆਂ ਨੂੰ ਅੱਗ ਲਾ ਕੇ ਪਰਾਲੀ ਨੂੰ ਸਾੜ੍ਹਨ ਦੇ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਗ ਲਾਏ ਬਿਨਾਂ ਪਰਾਲੀ ਦਾ ਸਭ ਤੋ ਸੋਹਣਾ ਪ੍ਰਬੰਧਨ ਕਰਨ ਵਾਲੀ ਗਰਾਮ ਪੰਚਾਇਤਾ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸਿਰਫ ਉਨ੍ਹਾਂ ਪੰਚਾਇਤਾਂ ਨੂੰ ਹੀ ਚੁਣਿਆ ਜਾਵੇਗਾ, ਜਿਨ੍ਹਾ ਪਿੰਡਾਂ ਵਿੱਚ ਝੋਨੇ ਹੇਠ ਘੱਟੋ ਘੱਟ ਰਕਬਾ ਕੁੱਲ ਰਕਬੇ ਦਾ 60 ਫੀਸਦੀ ਹੋਵੇ ਅਤੇ ਪਿੰਡ ਵਿੱਚ ਅੱਗ ਲੱਗਣ ਦੀ ਕੋਈ ਘਟਨਾ ਨਾ ਹੋਈ ਹੋਵੇ। ਉਨ੍ਹਾਂ ਕਿਹਾ ਕਿ ਅੱਗ ਨਾ ਲੱਗਣ ਦੀ ਘਟਨਾ ਦੀ ਪੁਸ਼ਟੀ ਪੀ.ਆਰ.ਐਸ.ਸੀ. ’ਤੇ ਪ੍ਰਾਪਤ ਡਾਟੇ ਦੇ ਆਧਾਰ ’ਤੇ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਬਲਾਕ ਵਿੱਚੋ ਜੀਰੋ ਬਰਨਿੰਗ ਹੇਠ ਇੱਕ ਤੋ ਵੱਧ ਪੰਚਾਇਤਾਂ ਆਉਣ ਦੀ ਸੂਰਤ ਵਿੱਚ ਉਨ੍ਹਾਂ ਵਿੱਚ ਇਕ ਦੀ ਚੋਣ ਡਰਾਅ ਰਾਹੀਂ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ੳਹ ਆਪਣੇ ਫ਼ੋਨ ਵਿਚ ਆਈ ਖੇਤ ਐਪ ਜ਼ਰੂਰ ਡਾਊਨਲੋਡ ਕਰਨ । ਉਨ੍ਹਾਂ ਕਿਹਾ ਕਿ ਐਪ ਜ਼ਰੀਏ ਕਿਸਾਨ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਤੇ ਕਣਕ ਦੀ ਬਿਜਾਈ ਲਈ ਲੋੜੀਂਦੀ ਮਸੀਨਰੀ ਕਿਰਾਏ ’ਤੇ ਲੈ ਸਕਦੇ ਹਨ।
Please Share This News By Pressing Whatsapp Button